Chaitra Navratri 2024: ਅੱਜ ਤੋਂ ਸ਼ੁਰੂ ਹੋ ਰਹੇ ਨੇ ਚੇਤ ਨਰਾਤੇ, ਜਾਣੋ ਕਲਸ਼ ਸਥਾਪਨਾ ਤੋਂ ਲੈ ਕੇ ਮਾਂ ਦੁਰਗਾ ਦੀ ਪੂਜਾ ਦਾ ਸ਼ੁਭ ਮਹੂਰਤ

ਅੱਜ ਤੋਂ ਯਾਨੀ ਕਿ 9 ਅਪ੍ਰੈਲ ਤੋਂ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ। ਇਸ ਵਾਰ ਚੇਤ ਦੇ ਨਰਾਤੇ 9 ਅਪ੍ਰੈਲ, 2024 ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਹਨ, ਜੋ 17 ਅਪ੍ਰੈਲ, 2024 ਨੂੰ ਖ਼ਤਮ ਹੋਣਗੇ।

Reported by: PTC Punjabi Desk | Edited by: Pushp Raj  |  April 09th 2024 07:00 AM |  Updated: April 09th 2024 07:00 AM

Chaitra Navratri 2024: ਅੱਜ ਤੋਂ ਸ਼ੁਰੂ ਹੋ ਰਹੇ ਨੇ ਚੇਤ ਨਰਾਤੇ, ਜਾਣੋ ਕਲਸ਼ ਸਥਾਪਨਾ ਤੋਂ ਲੈ ਕੇ ਮਾਂ ਦੁਰਗਾ ਦੀ ਪੂਜਾ ਦਾ ਸ਼ੁਭ ਮਹੂਰਤ

Chaitra Navratri 2024: ਅੱਜ ਤੋਂ ਯਾਨੀ ਕਿ 9 ਅਪ੍ਰੈਲ ਤੋਂ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ। ਇਸ ਵਾਰ ਚੇਤ ਦੇ ਨਰਾਤੇ 9 ਅਪ੍ਰੈਲ, 2024 ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਹਨ, ਜੋ 17 ਅਪ੍ਰੈਲ, 2024 ਨੂੰ ਖ਼ਤਮ ਹੋਣਗੇ। 

ਨਰਾਤਿਆਂ 'ਚ ਕੀਤੀ ਜਾਂਦੀ ਹੈ ਮਾਂ ਦੁਰਗਾ ਦੇ ਨੌ ਸਰੂਪਾਂ ਦੀ ਪੂਜਾ 

ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਵਮੀ ਦਾ ਤਿਉਹਾਰ ਵੀ ਆਉਂਦਾ ਹੈ। 9 ਤਾਰੀਖ਼ ਤੋਂ ਸ਼ੁਰੂ ਹੋ ਰਹੇ ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ ਕਲਸ਼ ਦੀ ਸਥਾਪਨਾ ਸ਼ੁੱਭ ਸਮੇਂ 'ਚ ਕੀਤੀ ਜਾਂਦੀ ਹੈ। ਫਿਰ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ।

ਚੇਤ ਦੇ ਨਰਾਤਿਆਂ 'ਤੇ ਬਣ ਰਹੇ ਕਈ ਸ਼ੁੱਭ ਸੰਜੋਗ 

ਇਸ ਵਾਰ ਚੇਤ ਦੇ ਨਰਾਤਿਆਂ 'ਤੇ ਇਕ ਨਹੀਂ ਸਗੋਂ ਕਈ ਸ਼ੁੱਭ ਸੰਜੋਗ ਬਣ ਰਹੇ ਹਨ। ਨਰਾਤਿਆਂ ਦੇ ਪਹਿਲੇ ਦਿਨ ਅਭਿਜੀਤ ਮਹੂਰਤ ਦੇ ਨਾਲ-ਨਾਲ ਸਰਵਰਥ ਸਿੱਧੀ ਅਤੇ ਅੰਮ੍ਰਿਤ ਸਿੱਧੀ ਯੋਗ ਦਾ ਸ਼ੁੱਭ ਸੰਯੋਗ ਬਣ ਰਿਹਾ ਹੈ। ਸਵੇਰੇ 7.35 ਤੋਂ ਬਾਅਦ ਦਿਨ ਭਰ ਸਰਵਰਥ ਸਿੱਧੀ ਅਤੇ ਅੰਮ੍ਰਿਤ ਸਿੱਧੀ ਯੋਗ ਹੋਵੇਗਾ।

ਜਾਣੋ ਘਟਸਥਾਪਨਾ ਤੇ ਪੂਜਾ ਦਾ ਸ਼ੁਭ ਮਹੂਰਤ 

 ਘਟਸਥਾਪਨਾ- 09 ਅਪ੍ਰੈਲ, 2024 (ਮੰਗਲਵਾਰ) ਪ੍ਰਤੀਪਦਾ ਤਾਰੀਖ਼ ਸ਼ੁਰੂ 11: 50 ਰਾਤ (08 ਅਪ੍ਰੈਲ, 2024) ਪ੍ਰਤੀਪਦਾ ਦੀ ਸਮਾਪਤੀ-08: 30 ਰਾਤ (09 ਅਪ੍ਰੈਲ, 2024) ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ ਕਲਸ਼ ਸਥਾਪਨਾ ਮਹੂਰਤ- ਸਵੇਰੇ 06.02 ਤੋਂ 10.16 ਵਜੇ ਤੱਕ ਕਲਸ਼ ਸਥਾਪਨਾ ਅਭਿਜੀਤ ਮਹੂਰਤ 11.57 ਸਵੇਰੇ ਤੋਂ 12.48 ਵਜੇ ਤੱਕ ਸ਼ਾਮ

ਇੰਝ ਕਰੋ ਕਲਸ਼ ਦੀ ਸਥਾਪਨਾ 

ਚੇਤ ਨਰਾਤਿਆਂ ਦੇ ਪਹਿਲੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਓ। ਇਸ ਤੋਂ ਬਾਅਦ ਘਰ ਦੇ ਮੰਦਰ ਨੂੰ ਸਾਫ਼ ਕਰਕੇ ਫੁੱਲਾਂ ਨਾਲ ਸਜਾਓ।

 ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਤੇ ਸੰਨੀ ਗਿੱਲ ਦਾ ਨਵਾਂ ਗੀਤ 'ਧੁੱਪ ਲੱਗਦੀ' ਹੋਇਆ ਰਿਲੀਜ਼, ਵੇਖੋ ਵੀਡੀਓ 

ਫਿਰ ਕਲਸ਼ ਸਥਾਪਤ ਕਰਨ ਲਈ ਇੱਕ ਮਿੱਟੀ ਦੇ ਕਲਸ਼ ਵਿਚ ਪਾਨ ਦੇ ਪੱਤੇ, ਸੁਪਾਰੀ ਅਤੇ ਪਾਣੀ ਭਰ ਕੇ ਰੱਖ ਦਿਓ। ਇਸ ਤੋਂ ਬਾਅਦ ਲਾਲ ਕੱਪੜੇ ਦੇ ਉੱਪਰ ਚੌਲਾਂ ਦਾ ਢੇਰ ਬਣਾ ਕੇ ਕਲਸ਼ ਸਥਾਪਿਤ ਕਰ ਦਿਓ। . ਕਲਸ਼ ਸਥਾਪਿਤ ਕਰਨ ਤੋਂ ਬਾਅਦ ਕਲਸ਼ 'ਤੇ ਮੋਲੀ ਬੰਨ੍ਹੋ ਅਤੇ ਉਸ 'ਤੇ ਸਵਾਸਤਿਕ ਬਣਾਓ। ਫਿਰ ਇੱਕ ਮਿੱਟੀ ਦੇ ਭਾਂਡੇ ਵਿੱਚ ਜੌਂ ਮਿਲਾ ਕੇ ਥੋੜ੍ਹਾ ਜਿਹਾ ਪਾਣੀ ਛਿੜਕ ਦਿਓ ਅਤੇ ਇਸ ਨੂੰ ਲਗਾਓ। ਅੰਤ ਵਿੱਚ ਮਾਂ ਦੁਰਗਾ ਦੀ ਮੂਰਤੀ ਰੱਖੋ ਅਤੇ ਉਸਦੀ ਪੂਜਾ ਕਰੋ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network