ਕਾਸਟਿੰਗ ਡਾਇਰੈਕਟਰ ਆਰਤੀ ਮਿੱਤਲ ਗ੍ਰਿਫ਼ਤਾਰ, ਨਵੀਆਂ ਮਾਡਲਾਂ ਤੋਂ ਕਰਵਾਉਂਦੀ ਸੀ ਗੰਦਾ ਕੰਮ, FIR ਹੋਈ ਦਰਜ
Casting Director Arti Mittal Arrested: ਬੀ-ਟਾਊਨ ਤੋਂ ਆਏ ਦਿਨ ਕਈ ਤਰ੍ਹਾਂ ਦੀਆਂ ਖਬਰਾਂ ਵਾਇਰਲ ਹੁੰਦੀਆਂ ਹਨ। ਹਾਲ ਹੀ ਵਿੱਚ ਮਸ਼ਹੂਰ ਕਾਸਟਿੰਗ ਡਾਇਰੈਕਟਰ ਆਰਤੀ ਮਿੱਤਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਆਰਤੀ ਮਿੱਤਲ ਦੇ ਖਿਲਾਫ ਐਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਕਿਉਂਕਿ ਉਸ 'ਤੇ ਨਵੀਆਂ ਮਾਡਲਾਂ ਤੋਂ ਗੰਦਾ ਕੰਮ ਕਰਵਾਉਣ ਦੇ ਇਲਜ਼ਾਮ ਲੱਗੇ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਮੁੰਬਈ ਬਦੀ ਡਿੰਡੋਸ਼ੀ ਪੁਲਿਸ ਨੇ ਕਾਸਟਿੰਗ ਡਾਇਰੈਕਟਰ ਆਰਤੀ ਮਿੱਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਰਤੀ 'ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼ ਹੈ। ਪੁਲਿਸ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਦੋ ਮਾਡਲਾਂ ਨੂੰ ਵੀ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੁਡਵਾਇਆ।
Maharshtra | Mumbai Crime Branch Unit 11, Dindoshi police busted a sex racket running in Goregaon area. Two models were rescued from the spot and a 30-year-old casting director, Aarti Mittal was arrested in this case: Mumbai Crime Branch
— ANI (@ANI) April 17, 2023
ਪੁਲਿਸ ਨੇ ਇਸ ਸਬੰਧੀ ਯੋਜਨਾ ਵੀ ਤਿਆਰ ਕੀਤੀ ਸੀ। ਮੁੰਬਈ ਪੁਲਿਸ ਦੀ ਸਮਾਜ ਸੇਵਾ ਸ਼ਾਖਾ ਨੇ ਦੋ ਫਰਜ਼ੀ ਗਾਹਕਾਂ ਨੂੰ ਰਵਾਨਾ ਕੀਤਾ ਅਤੇ ਦੋ ਮਾਡਲਾਂ ਨੂੰ ਛੁਡਵਾਇਆ। ਇੱਕ ਮਾਡਲ ਮੁੜ ਵਸੇਬਾ ਕੇਂਦਰ ਨੂੰ ਭੇਜਿਆ ਗਿਆ ਹੈ। ਪੁਲਿਸ ਵੱਲੋਂ ਇੱਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਪੂਰੀ ਘਟਨਾ ਨੂੰ ਜਾਸੂਸੀ ਕੈਮਰੇ ਦੀ ਮਦਦ ਨਾਲ ਰਿਕਾਰਡ ਕੀਤਾ ਅਤੇ ਆਰਤੀ ਦੇ ਖਿਲਾਫ ਕਈ ਧਾਰਾਵਾਂ ਤਹਿਤ ਐਫਆਈਆਰ ਵੀ ਦਰਜ ਕੀਤੀ ਹੈ।
ਮੀਡੀਆ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਦੀ ਸਮਾਜ ਸੇਵਾ ਸ਼ਾਖਾ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਸਬੂਤ ਵਜੋਂ ਘਟਨਾ ਦੀ ਵੀਡੀਓ ਵੀ ਰਿਕਾਰਡ ਕੀਤੀ ਗਈ। ਮੁਲਜ਼ਮ ਆਰਤੀ ਹਰੀਸ਼ਚੰਦਰਮਿੱਤਲ ਫਿਲਮਾਂ ਲਈ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕਰਦੀ ਹੈ। ਉਹ ਓਸ਼ੀਵਾੜਾ ਦੇ ਅਰਾਧਨਾ ਅਪਾਰਟਮੈਂਟ ਵਿੱਚ ਰਹਿੰਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਆਰਤੀ ਮਿੱਤਲ ਉਨ੍ਹਾਂ ਮਾਡਲਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਸੀ, ਜੋ ਉਸ ਨੂੰ ਵੱਖ-ਵੱਖ ਪ੍ਰੋਜੈਕਟਾਂ ਲਈ ਮਿਲਣ ਆਉਂਦੀਆਂ ਸਨ ਅਤੇ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਸੀ। ਉਹ ਉਨ੍ਹਾਂ ਨੂੰ ਚੰਗੇ ਪੈਸੇ ਦੀ ਪੇਸ਼ਕਸ਼ ਵੀ ਕਰਦੀ ਸੀ। ਪੁਲਿਸ ਇੰਸਪੈਕਟਰ ਮਨੋਜ ਸੁਤਾਰ ਨੂੰ ਸੂਚਨਾ ਮਿਲੀ ਸੀ ਕਿ ਆਰਤੀ ਦੇਹ ਵਪਾਰ ਰੈਕੇਟ ਚਲਾ ਰਹੀ ਹੈ।
ਇਸ ਤੋਂ ਬਾਅਦ ਪੁਲਿਸ ਨੇ ਇੱਕ ਟੀਮ ਬਣਾਈ ਅਤੇ ਆਰਤੀ ਮਿੱਤਲ ਤੋਂ 2 ਲੜਕੀਆਂ ਲਈ ਗਾਹਕ ਵਜੋਂ ਪੁੱਛਿਆ। ਆਰਤੀ ਨੇ ਇਸ ਦੇ ਇੰਤਜ਼ਾਮ ਲਈ 60 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਇੰਸਪੈਕਟਰ ਮਨੋਜ ਸੁਤਾਰ ਦੇ ਫੋਨ 'ਤੇ 2 ਮਾਡਲਾਂ ਦੀਆਂ ਤਸਵੀਰਾਂ ਵੀ ਭੇਜੀ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।
- PTC PUNJABI