ਕੈਨੇਡੀਅਨ ਸਿੱਖ ਸਰਵਣ ਸਿੰਘ ਨੇ ਬਣਾਇਆ ਸਭ ਤੋਂ ਲੰਮੀ ਦਾੜ੍ਹੀ ਦਾ ਰਿਕਾਰਡ, ਆਪਣਾ ਹੀ ਰਿਕਾਰਡ ਦੂਜੀ ਵਾਰ ਤੋੜਿਆ
ਕੈਨੇਡੀਅਨ ਸਿੱਖ ਨੇ ਸਰਵਣ ਸਿੰਘ (Sarwan Singh) ਨੇ ਸਭ ਤੋਂ ਲੰਬੀ ਦਾੜ੍ਹੀ (Longest Beard)ਦਾ ਰਿਕਾਰਡ ਬਣਾਇਆ ਹੈ । ਇਸ ਸਿੱਖ ਨੇ ਆਪਣਾ ਹੀ ਰਿਕਾਰਡ ਦੂਜੀ ਵਾਰ ਤੋੜਿਆ ਹੈ । ਸਰਵਣ ਸਿੰਘ ਦੀ ਦਾੜ੍ਹੀ ਅੱਠ ਫੁੱਟ ਤਿੰਨ ਇੰਚ ਲੰਮੀ ਹੈ । ਉਨ੍ਹਾਂ ਨੇ ੨੦੦੮ ‘ਚ ਪਹਿਲੀ ਵਾਰ ਰਿਕਾਰਡ ਤੋੜਿਆ ਸੀ
ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਸੜਨ ਵਾਲਿਆਂ ਨੂੰ ਦਿੱਤਾ ਜਵਾਬ, ਕਿਹਾ ‘ਜੋ ਸੜਦਾ ਹੈ ਉਸ ਨੂੰ ਸੜਨ ਦਿਓ’ , ਵੇਖੋ ਵੀਡੀਓ
ਜਦੋਂ ਉਸ ਦੀ ਦਾੜ੍ਹੀ ੨.੩੩ ਮੀਟਰ ਯਾਨੀ ਕਿ ਸੱਤ ਫੁੱਟ ਅੱਠ ਇੰਚ ਲੰਮੀ ਸੀ, ਜਦੋਂਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਸਵੀਡਨ ਦੇ ਬਰਗਰ ਪੇਲਾਸ ਦੇ ਨਾਮ ਸੀ ।
ਹੋਰ ਪੜ੍ਹੋ : ਸੋਨਮ ਕਪੂਰ ਆਪਣੇ ਬੇਟੇ ਅਤੇ ਪਤੀ ਦੇ ਨਾਲ ਲੰਡਨ ‘ਚ ਮਨਾ ਰਹੀ ਵੈਕੇਸ਼ਨ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਚਾਰ ਕੱਕਾਰਾਂ ਚੋਂ ਇੱਕ ਕੇਸ
ਸਰਵਣ ਸਿੰਘ ਦਾ ਕਹਿਣਾ ਹੈ ਕਿ ਚਾਰ ਕੱਕਾਰਾਂ ਚੋਂ ਇੱਕ ਹਨ ਕੇਸ । ਕੇਸਾਂ ਤੋਂ ਬਿਨ੍ਹਾਂ ਕੋਈ ਸਿੱਖ ਹੋ ਨਹੀਂ ਸਕਦਾ । ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਹੀ ਹੈ ।
ਦਾੜ੍ਹੀ ਨੂੰ ਸੁੱਕਣ ‘ਚ ਲੱਗਦੇ ਹਨ 10 ਮਿੰਟ
ਸਰਵਣ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਇਸ਼ਨਾਨ ਕਰਨ ਅਤੇ ਖ਼ਾਸ ਕਰਕੇ ਦਾੜ੍ਹੀ ਦੀ ਦੇਖਭਾਲ ਦੇ ਲਈ ਲੰਮਾ ਸਮਾਂ ਲੱਗਦਾ ਹੈ । ਉਹ ਟੱਬ ‘ਚ ਦਾੜ੍ਹੀ ਨੂੰ ਧੋਂਦਾ ਹੈ ਅਤੇ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰਦਾ ਹੈ । ਉਸ ਦੀ ਦਾੜ੍ਹੀ ਨੂੰ ਸੁੱਕਣ ਲੱਗਿਆਂ ਕਰੀਬ 10 ਮਿੰਟ ਲੱਗਦੇ ਹਨ । ਉਹ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਤੇਲ ਲਗਾਉਂਦਾ ਹੈ ਅਤੇ ਕੰਘੀ ਕਰਦਾ ਹੈ ।
The owner of the world's longest beard has now extended his record! ????Sarwan Singh (Canada) now has a beard measuring over eight feet and three inches long. pic.twitter.com/6uuGwgh3xX
— Guinness World Records (@GWR) March 22, 2023
- PTC PUNJABI