ਭਾਰਤੀ ਸਿੰਘ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਕਾਮੇਡੀਅਨ ਨੇ ਸਾਂਝੀਆਂ ਕੀਤੀਆਂ ਗੋਲੇ ਦੀਆਂ ਕਿਊੇਟ ਤਸਵੀਰਾਂ
ਭਾਰਤੀ ਸਿੰਘ (Bharti singh) ਦਾ ਬੇਟਾ (Son)ਇੱਕ ਸਾਲ ਦਾ ਹੋ ਗਿਆ ਹੈ । ਇਸ ਮੌਕੇ ‘ਤੇ ਕਾਮੇਡੀਅਨ ਨੇ ਆਪਣੇ ਪੁੱਤਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗੋਲਾ ਬਹੁਤ ਹੀ ਕਿਊਟ ਨਜ਼ਰ ਆ ਰਿਹਾ ਹੈ । ਭਾਰਤੀ ਸਿੰਘ ਅਤੇ ਹਰਸ਼ ਲਿੰਬਾਚਿਆ ਦੇ ਘਰ ਇੱਕ ਸਾਲ ਪਹਿਲਾਂ ਗੋਲੇ ਦਾ ਜਨਮ ਹੋਇਆ ਸੀ ।
ਹੋਰ ਪੜ੍ਹੋ : ਕੀ ਈਸ਼ਾ ਰਿਖੀ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਹਨ ਰੈਪਰ ਬਾਦਸ਼ਾਹ ? ਰੈਪਰ ਨੇ ਦੱਸੀ ਸੱਚਾਈ
ਭਾਰਤੀ ਨੇ ਪੁੱਤਰ ਨੂੰ ਦਿੱਤਾ ਆਸ਼ੀਰਵਾਦ
ਭਾਰਤੀ ਸਿੰਘ ਨੇ ਆਪਣੇ ਬੇਟੇ ਗੋਲਾ ਦੇ ਜਨਮ ਦਿਨ ‘ਤੇ ਨਵਾਂ ਫੋਟੋਸ਼ੂਟ ਕਰਵਾਇਆ ਹੈ । ਜਿਸ ‘ਚ ਗੋਲੇ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਭਾਰਤੀ ਸਿੰਘ ਨੇ ਪੁੱਤਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਆਸ਼ੀਰਵਾਦ ਦਿੱਤਾ ਹੈ । ਭਾਰਤੀ ਨੇ ਲਿਖਿਆ ‘ਬਹੁਤ ਸਾਰਾ ਪਿਆਰ ਬਾਬੂ, ਬੜੇ ਹੋਕਰ ਹਮਾਰੇ ਜੈਸਾ ਹੀ ਬਣਨਾ, ਰੱਬ ਤੈਨੂੰ ਖੁਸ਼ ਰੱਖੇ’।
ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਵੀ ਦਿੱਤਾ ਆਸ਼ੀਰਵਾਦ
ਭਾਰਤੀ ਸਿੰਘ ਨੇ ਜਿਉਂ ਹੀ ਆਪਣੇ ਬੇਟੇ ਗੋਲਾ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਕਈ ਸੈਲੀਬ੍ਰੇਟੀਜ਼ ਨੇ ਵੀ ਭਾਰਤੀ ਨੂੰ ਬੱਚੇ ਦੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਪੰਜਾਬੀ ਅਦਾਕਾਰਾ ਨੀਰੂ ਬਾਜਵਾ, ਚੰਦਨ ਪ੍ਰਭਾਕਰ, ਗੌਹਰ ਖ਼ਾਨ ਸਣੇ ਕਈ ਕਲਾਕਾਰਾਂ ਨੇ ਕਾਮੇਡੀਅਨ ਦੇ ਬੇਟੇ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ ।
- PTC PUNJABI