Baisakhi 2023: ਜਾਣੋ ਪੰਜਾਬ ਸਣੇ ਭਾਰਤ 'ਚ ਕਿੱਥੇ -ਕਿੱਥੇ ਲੱਗਦਾ ਹੈ ਵਿਸਾਖੀ ਦਾ ਮੇਲਾ, ਤੁਸੀਂ ਵੀ ਇਨ੍ਹਾਂ ਥਾਵਾਂ 'ਤੇ ਪਹੁੰਚ ਕੇ ਮਾਣ ਸਕਦੇ ਹੋ ਮੇਲੇ ਦਾ ਆਨੰਦ

13 ਅਪ੍ਰੈਲ ਨੂੰ ਦੇਸ਼ ਭਰ 'ਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਖ਼ਾਸ ਮੌਕੇ 'ਤੇ ਪੰਜਾਬ ਤੇ ਹਰਿਆਣਾ ਵਿਖੇ ਵੱਖ-ਵੱਖ ਥਾਵਾਂ 'ਤੇ ਖ਼ਾਸ ਤੌਰ 'ਤੇ ਮੇਲੇ ਦਾ ਆਯੋਜਨ ਹੁੰਦਾ ਹੈ। ਤੁਸੀਂ ਵੀ ਇਨ੍ਹਾਂ ਥਾਵਾਂ 'ਤੇ ਪਹੁੰਚ ਕੇ ਵਿਸਾਖੀ ਮਨਾ ਸਕਦੇ ਹੋਏ ਤੇ ਇੱਥੇ ਪੰਜਾਬੀ ਸੱਭਿਆਚਾਰ ਤੇ ਮੇਲੇ ਦਾ ਆਨੰਦ ਮਾਣ ਸਕਦੇ ਹੋ।

Reported by: PTC Punjabi Desk | Edited by: Pushp Raj  |  April 12th 2023 03:07 PM |  Updated: April 12th 2023 03:56 PM

Baisakhi 2023: ਜਾਣੋ ਪੰਜਾਬ ਸਣੇ ਭਾਰਤ 'ਚ ਕਿੱਥੇ -ਕਿੱਥੇ ਲੱਗਦਾ ਹੈ ਵਿਸਾਖੀ ਦਾ ਮੇਲਾ, ਤੁਸੀਂ ਵੀ ਇਨ੍ਹਾਂ ਥਾਵਾਂ 'ਤੇ ਪਹੁੰਚ ਕੇ ਮਾਣ ਸਕਦੇ ਹੋ ਮੇਲੇ ਦਾ ਆਨੰਦ

 Baisakhi celebrations in India: ਭਾਰਤ 'ਚ ਸਮੇਂ-ਸਮੇਂ ਤੇ ਕਈ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ ਤੇ ਖ਼ਾਸ ਤੌਰ ਤੇ ਪੰਜਾਬ ਵਿਚ ਲੱਗਣ ਵਾਲੇ ਮੇਲਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ। ਇਨ੍ਹਾਂ ਚੋਂ ਇੱਕ ਬੇਹੱਦ ਹੀ ਖ਼ਾਸ ਹੈ ਵਿਸਾਖੀ ਦਾ ਮੇਲਾ। ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੰਜਾਬ ਸਣੇ ਭਾਰਤ ਦੀਆਂ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਵਿਸਾਖੀ ਦੇ ਮੇਲੇ ਦਾ ਆਨੰਦ ਮਾਣ ਸਕਦੇ ਹੋ। 

ਕਿਉਂ ਲੱਗਦਾ ਹੈ ਵਿਸਾਖੀ ਦਾ ਮੇਲਾ

ਵਿਸਾਖੀ ਦਾ ਤਿਉਹਾਰ ਵੈਸਖ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਿੱਖ ਭਾਈਚਾਰੇ ਲਈ ਇਤਿਹਾਸਿਕ ਤੇ ਧਾਰਮਿਕ ਪੱਖੋਂ ਬੇਹੱਦ ਖ਼ਾਸ ਹੁੰਦਾ ਹੈ। ਕਿਉਂਕਿ ਇਹ ਤਿਉਹਾਰ  ਪੰਜਾਬੀ ਸੱਭਿਆਚਾਰ 'ਚ ਬਹੁਤ ਮਹੱਤਵ ਰੱਖਦਾ ਹੈ ਤੇ ਇਸ ਦੇ ਨਾਲ-ਨਾਲ ਇਸ ਦੌਰਾਨ ਲੱਗਣ ਵਾਲੇ ਮੇਲੇ ਵੀ ਬੇਹੱਦ ਖ਼ਾਸ ਹੁੰਦੇ ਹਨ।

ਵਿਸਾਖੀ ਦੇ ਮੇਲੇ ਦਾ ਇਤਿਹਾਸਿਕ ਪਿਛੋਕੜ

ਜਿੱਥੇ ਇੱਕ ਪਾਸੇ ਇਹ ਦਿਨ ਇੱਕ ਤਿਉਹਾਰ ਹੈ ਵਜੋਂ ਪੰਜਾਬੀ ਕਲੈਂਡਰ ਨਾਨਕਸ਼ਾਹੀ ਦੇ ਮੁਤਾਬਕ ਨਵੇਂ ਸਾਲ ਦੀ ਸ਼ੁਰੂਆਤ ਦਾ ਦਿਨ ਹੁੰਦਾ ਹੈ। ਇਹ ਸਿੱਖ ਭਾਈਚਾਰੇ ਲਈ ਖਾਲਸਾ ਪੰਥ ਦੇ ਸਿਰਜਨਾ ਦਿਵਸ ਵਜੋਂ ਵੀ ਬਹੁਤ ਮਹੱਤਵਪੂਰਨ ਹੈ ਤੇ  ਉੱਥੇ ਹੀ ਦੂਜੇ ਪਾਸੇ ਵਿਸਾਖੀ ਪੰਜਾਬ ਦੇ ਕਿਸਾਨਾਂ ਲਈ ਵੀ ਬੇਹੱਦ ਖ਼ਾਸ ਹੁੰਦਾ ਹੈ। ਇਸ ਦਿਨ ਕਿਸਾਨਾਂ ਆਪਣੀ ਪੁੱਤਾਂ ਵਾਂਗ ਸਾਂਭੀ ਹੋਈ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਕਰਦੇ ਹਨ। 

ਕਿੱਥੇ-ਕਿੱਥੇ ਲੱਗਦਾ ਹੈ ਵਿਸਾਖੀ ਦਾ ਮੇਲਾ 

ਸ੍ਰੀ ਆਨੰਦਪੁਰ ਸਾਹਿਬ (ਪੰਜਾਬ)

ਸ੍ਰੀ ਆਨੰਦਪੁਰ ਸਾਹਿਬ ਪੰਜਾਬ ਦੀ ਉਹ ਧਾਰਮਿਕ ਨਗਰੀ ਹੈ, ਜਿੱਥ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਲੰਮਾਂ ਸਮਾਂ ਬਤੀਤ ਕੀਤਾ। ਇੱਥੇ ਹੀ ਦਸ਼ਮ ਪਿਤਾ ਨੇ ਵੈਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ। ਇਸ ਲਈ ਇੱਥੇ ਵੱਡੇ ਪੱਧਰ 'ਤੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀ ਖੁਸ਼ੀ 'ਚ ਹਰ ਸਾਲ ਵਿਸਾਖੀ ਦੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। 

ਅੰਮ੍ਰਿਤਸਰ (ਪੰਜਾਬ)

ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਵਿਸਾਖੀ ਦੇ ਮੌਕੇ 'ਤੇ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਹਨ। ਸੰਗਤਾਂ ਇੱਥੇ ਪਹੁੰਚ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਤੇ ਗੁਰੂ ਘਰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੀਆਂ ਹਨ। ਇੱਥੇ ਤੁਸੀਂ ਜਲਿਆਂਵਾਲੇ ਬਾਗ ਦੇ ਦਰਸ਼ਨ ਵੀ ਕਰ ਸਕਦੇ ਹੋ। 

ਚੰਡੀਗੜ੍ਹ (ਪੰਜਾਬ)

ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਵਿਸਾਖੀ ਦੀਆਂ ਰੌਣਕਾਂ ਮਾਣ ਸਕਦੇ ਹੋ। ਇੱਥੇ ਸ਼ਹਿਰ ਭਰ 'ਚ ਵੱਖ-ਵੱਖ ਜਨਤਕ ਥਾਵਾਂ 'ਤੇ ਵਿਸਾਖੀ ਮੌਕੇ ਖ਼ਾਸ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਇਹ ਇੱਕ ਰੰਗੀਨ ਤਿਉਹਾਰ ਹੈ ਜਿੱਥੇ ਲੋਕ ਇੱਕ ਦੂਜੇ ਨੂੰ ਖੁਸ਼ਹਾਲ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਨ ਲਈ ਇਕੱਠੇ ਹੁੰਦੇ ਹਨ। ਪੂਰੇ ਸ਼ਹਿਰ ਵਿੱਚ ਬਹੁਤ ਸਾਰੇ ਸਟ੍ਰੀਟ ਫੈਸਟੀਵਲ, ਲਾਈਵ ਕੰਸਰਟ, ਅਤੇ 'ਢੋਲ' ਪਾਰਟੀਆਂ ਚੱਲਦੀਆਂ ਹਨ, ਅਤੇ ਤੁਹਾਡੇ ਕੋਲ ਇੱਕ ਸ਼ਾਨਦਾਰ ਸਮਾਂ ਹੋਵੇਗਾ।

ਜਲੰਧਰ (ਪੰਜਾਬ)

ਜਲੰਧਰ ਵਿਖੇ ਵੀ ਕਈ ਥਾਵਾਂ 'ਤੇ ਵਿਸਾਖੀ ਦਾ ਆਯੋਜਨ ਹੁੰਦਾ ਹੈ। ਇੱਥੇ ਸ਼ਹਿਰ ਦੇ ਕਈ ਕਮਿਊਨਿਟੀ ਸੈਂਟਰਾਂ ਅਤੇ ਹੋਰ ਮੁੱਖ ਇਕੱਠ ਵਾਲੀਆਂ ਥਾਵਾਂ 'ਤੇ ਲੋਕ ਵਿਸਾਖੀ ਦਾ ਜਸ਼ਨ ਮਨਾਉਂਦੇ ਹਨ। ਇਸ ਮੌਕੇ ਨੂੰ ਯਾਦ ਕਰਨ ਲਈ, ਡਾਂਸ, ਸੰਗੀਤ, ਖਰੀਦਦਾਰੀ ਅਤੇ ਖਾਣ ਪੀਣ ਦੀ ਚੀਜ਼ਾਂ ਮੇਲੇ 'ਚ ਲਗਾਇਆਂ ਜਾਂਦੀਆਂ ਹਨ। ਪਿੰਡਾਂ 'ਚ ਲੋਕ ਪੰਜਾਬੀ ਲੋਕ ਸੰਗੀਤ, ਗਿੱਧੇ  ਤੇ ਭੰਗੜੇ ਦਾ ਆਨੰਦ ਮਾਣਦੇ ਹਨ। 

ਹੋਰ ਪੜ੍ਹੋ: ਬਿਲਬੋਰਡ 'ਤੇ ਛਾਇਆ ਸਿੱਧੂ ਮੂਸੇਵਾਲਾ, ਗਾਇਕ ਦੇ ਨਵੇਂ ਗੀਤ 'ਮੇਰਾ ਨਾਂ' ਨੇ ਵਰਲਵਾਈਡ ਟੌਪ ਟ੍ਰੈਂਡਿੰਗ ਗੀਤਾਂ ਦੀ ਲਿਸਟ 'ਚ 12ਵਾਂ ਰੈਂਕ ਕੀਤਾ ਹਾਸਿਲ

ਪੰਚਕੂਲਾ  (ਹਰਿਆਣਾ)

ਹਰਿਆਣਾ ਦੇ ਪੰਚਕੂਲਾ ਵਿਖੇ ਸਥਿਤ ਪਿੰਜੌਰ ਗਾਰਡਨ ਵਿਖੇ ਵੱਡੇ ਪੱਧਰ 'ਤੇ ਵਿਸਾਖੀ ਦੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੇ ਤੁਹਾਨੂੰ ਪੰਜਾਬ ਤੇ ਹਰਿਆਣਾ ਦੋਹਾਂ ਸੂਬਿਆਂ ਦੇ ਲੋਕ ਨਾਚ, ਲੋਕ ਗੀਤਾਂ ਤੇ ਦੋਹਾਂ ਸੂਬਿਆਂ ਦੇ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੇਗੀ। ਇੱਥੇ ਤੁਸੀਂ ਸੰਗੀਤ, ਸੱਭਿਆਚਾਰਕ ਪ੍ਰੋਗਰਾਮ ਤੇ ਮੇਲੇ ਦੀਆਂ ਰੌਣਕਾਂ ਦਾ ਆਨੰਦ ਮਾਣ ਸਕਦੇ ਹੋ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network