Asian Game 2023 : ਨੀਰਜ ਚੋਪੜਾ ਨੇ ਜੇਵਲਿਨ ਥਰੋ 'ਚ ਭਾਰਤ ਨੂੰ ਦਿਲਾਇਆ ਗੋਲਡ ਮੈਡਲ, ਕਿਸ਼ੋਰ ਜੇਨਾ ਨੇ ਜਿੱਤਿਆ ਸਿਲਵਰ ਮੈਡਲ
Neeraj Chopra won gold Asian Game 2023 : ਚੀਨ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ 2023 'ਚ ਭਾਰਤੀ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ ਹਨ। ਇੱਕ ਵਾਰ ਫਿਰ ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਕਮਾਲ ਕਰ ਦਿੱਤਾ ਹੈ ਅਤੇ ਭਾਰਤ ਲਈ ਗੋਲਡ ਮੈਡਲ ਜਿੱਤਿਆ ਹੈ। ਜੈਵਲਿਨ ਥਰੋਅ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ ਦੋ ਤਗਮੇ ਮਿਲੇ। ਨੀਰਜ ਨੇ ਸੋਨ ਤਮਗਾ ਜਿੱਤਿਆ, ਜਦੋਂਕਿ ਭਾਰਤ ਦੇ ਕਿਸ਼ੋਰ ਕੁਮਾਰ ਜੇਨਾ ਸਿਲਵਰ ਮੈਡਲ ਜਿੱਤਣ 'ਚ ਕਾਮਯਾਬ ਰਹੇ।
ਜੇਨਾ ਕਿਸ਼ੋਰ ਨੇ ਨੀਰਜ ਚੋਪੜਾ ਨੂੰ ਸਖ਼ਤ ਮੁਕਾਬਲਾ ਦਿੱਤਾ। ਇਕ ਸਮੇਂ ਨੀਰਜ ਚੋਪੜਾ ਜੇਨਾ ਕਿਸ਼ੋਰ ਤੋਂ ਪਿੱਛੇ ਚੱਲ ਰਹੇ ਸੀ ਪਰ ਇਸ ਤੋਂ ਬਾਅਦ ਨੀਰਜ ਚੋਪੜਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 88.88 ਮੀਟਰ ਥਰੋਅ ਕਰਕੇ ਗੋਲਡ ਮੈਡਲ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਜੈਵਲਿਨ ਥ੍ਰੋਅ ਦੇ ਗੋਲਡ ਮੈਡਲ ਅਤੇ ਸਿਲਵਰ ਮੈਡਲ ਦੇ ਦੋ ਮੈਡਲ ਹਾਸਿਲ ਕੀਤੇ।
ਦੱਸ ਦੇਈਏ ਕਿ ਨੀਰਜ ਦਾ ਇਹ ਲਗਾਤਾਰ ਦੂਜਾ ਏਸ਼ੀਆਈ ਖੇਡਾਂ ਦਾ ਗੋਲਡ ਮੈਡਲ ਹੈ। ਕਿਸ਼ੋਰ ਨੇ ਵੀ ਆਪਣਾ ਸਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਿਲ ਕੀਤਾ। ਇਨ੍ਹਾਂ ਦੋਨਾਂ ਖਿਡਾਰੀਆਂ ਦੇ ਮੈਡਲਸ ਦੀ ਬਦੌਲਤ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 80 ਹੋ ਗਈ ਹੈ।
ਨੀਰਜ ਚੋਪੜਾ ਦਾ ਸ਼ਾਨਦਾਰ ਪ੍ਰਦਰਸ਼ਨ
ਨੀਰਜ ਚੋਪੜਾ ਨੇ ਪਹਿਲੀ ਕੋਸ਼ਿਸ਼ ਵਿੱਚ 82.38 ਮੀਟਰ ਜੈਵਲਿਨ ਸੁੱਟਿਆ। ਫਿਰ ਦੂਜੀ ਕੋਸ਼ਿਸ਼ 'ਚ ਉਸ ਨੇ 84.49 ਮੀਟਰ ਦੀ ਦੂਰੀ ਤੈਅ ਕੀਤੀ। ਇਸ ਤੋਂ ਪਹਿਲਾਂ ਨੀਰਜ ਚੋਪੜਾ ਦੀ ਇੱਕ ਕੋਸ਼ਿਸ਼ ਤਕਨੀਕੀ ਖਰਾਬੀ ਕਾਰਨ ਰੱਦ ਹੋ ਗਈ ਸੀ। ਇਸ ਤੋਂ ਬਾਅਦ ਨੀਰਜ ਚੋਪੜਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 88.88 ਮੀਟਰ ਥਰੋਅ ਕਰਕੇ ਗੋਲਡ ਮੈਡਲ ਜਿੱਤਿਆ।
Neeraj Chopra bags gold medal, Jena silver in spectacular show at Asian GamesRead @ANI Story | https://t.co/2qmL3rJUij#AsianGames #NeerajChopra #KishoreKumarJena #GoldMedal #SilverMedal pic.twitter.com/My3aU8FvlF
— ANI Digital (@ani_digital) October 4, 2023
ਹੋਰ ਪੜ੍ਹੋ: ਕਲਪਨਾ ਚਾਵਲਾ ਦੇ ਪਿਤਾ ਬਨਾਰਸੀ ਲਾਲ ਚਾਵਲਾ ਦਾ ਹੋਇਆ ਦਿਹਾਂਤ, 90 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਕਿਸ਼ੋਰ ਨੇ ਜਿੱਤਿਆ ਸਿਲਵਰ ਮੈਡਲ
ਭਾਰਤ ਲਈ ਸਿਲਵਰ ਮੈਡਲ ਜਿੱਤਣ ਵਾਲੇ ਜੇਨਾ ਕਿਸ਼ੋਰ ਨੇ ਪਹਿਲੀ ਕੋਸ਼ਿਸ਼ ਵਿੱਚ 81.26 ਮੀਟਰ ਜੈਵਲਿਨ ਸੁੱਟਿਆ। ਜਦੋਂਕਿ ਦੂਜੇ ਵਾਰੀ ਉਸ ਨੇ 79.76 ਮੀਟਰ ਥਰੋਅ ਕੀਤੀ। ਤੀਜੀ ਕੋਸ਼ਿਸ਼ ਵਿੱਚ ਉਸ ਨੇ 86.77 ਮੀਟਰ ਦਾ ਸਕੋਰ ਕੀਤਾ। ਇਸ ਦੌਰਾਨ ਜੇਨਾ ਕਿਸ਼ੋਰ ਖਿਡਾਰਨ ਨੇ ਲਗਾਤਾਰ ਨੀਰਜ ਚੋਪੜਾ ਨੂੰ ਸਖਤ ਟੱਕਰ ਦਿੱਤੀ ਪਰ ਚੌਥੇ ਵਿੱਚ ਨੀਰਜ ਚੋਪੜਾ ਨੇ ਸ਼ਾਨਦਾਰ ਵਾਪਸੀ ਕੀਤੀ। ਇਸ ਤੋਂ ਪਹਿਲਾਂ ਨੀਰਜ ਚੋਪੜਾ ਨੇ ਏਸ਼ੀਆਈ ਖੇਡਾਂ 2028 'ਚ ਵੀ ਗੋਲਡ ਜਿੱਤਿਆ ਸੀ। ਇਸ ਤਰ੍ਹਾਂ ਨੀਰਜ ਚੋਪੜਾ ਨੇ ਏਸ਼ਿਆਈ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਗੋਲਡ ਮੈਡਲ ਜਿੱਤਣ 'ਚ ਕਾਮਯਾਬ ਰਹੇ ਹਨ।
- PTC PUNJABI