OMG 2 Trailer: ਅਕਸ਼ੈ ਕੁਮਾਰ ਸਟਾਰਰ ਫ਼ਿਲਮ OMG 2 ਦਾ ਟ੍ਰੇਲਰ ਹੋਇਆ ਰਿਲੀਜ਼, ਫੈਨਜ਼ 'ਤੇ ਚੱਲਿਆ ਅਕਸ਼ੈ ਤੇ ਪੰਕਜ ਦਾ ਜਾਦੂ
OMG 2 Trailer: ਅਕਸ਼ੈ ਕੁਮਾਰ (Akshay Kumar) ਅਤੇ ਪੰਕਜ ਤ੍ਰਿਪਾਠੀ (Pankaj Tripathi) ਸਟਾਰਰ ਫ਼ਿਲਮ 'ਓਮਜੀ 2' ਦਾ ਟ੍ਰੇਲਰ ਲੰਮੇਂ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਰਿਲੀਜ਼ ਹੋ ਗਿਆ ਹੈ। ਅਕਸ਼ੈ ਕੁਮਾਰ ਭਗਵਾਨ ਸ਼ਿਵ ਦੇ ਰੂਪ 'ਚ ਕਿਸ ਤਰ੍ਹਾਂ ਆਪਣੇ ਭਗਤ ਦੀ ਮਦਦ ਕਰਦੇ ਹਨ, ਇਹ ਕਹਾਣੀ ਫ਼ਿਲਮ 'ਚ ਬਿਆਨ ਕੀਤੀ ਜਾਵੇਗੀ। ਟ੍ਰੇਲਰ 'ਚ ਯਾਮੀ ਗੌਤਮ ਵੀ ਨਜ਼ਰ ਆਈਂ ਜੋ ਵਕੀਲ ਦੀ ਭੂਮਿਕਾ ਨਿਭਾ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਦੀ ਫਿਲਮ 'OMG 2' ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਦਿਖਾਇਆ ਜਾਵੇਗਾ ਕਿ ਭਗਵਾਨ ਸ਼ਿਵ ਆਪਣੇ ਭਗਤ ਦੀ ਕਿਵੇਂ ਮਦਦ ਕਰਦੇ ਹਨ। ਟ੍ਰੇਲਰ ਵਿੱਚ ਯਾਮੀ ਗੌਤਮ ਨੂੰ ਵੀ ਦਿਖਾਇਆ ਗਿਆ ਹੈ ਜੋ ਇੱਕ ਵਕੀਲ ਦੀ ਭੂਮਿਕਾ ਨਿਭਾ ਰਹੀ ਹੈ। ਆਓ ਜਾਣਦੇ ਹਾਂ ਟ੍ਰੇਲਰ ਵਿੱਚ ਹੋਰ ਕੀ-ਕੀ ਦਿਖਾਇਆ ਗਿਆ ਹੈ।
ਟ੍ਰੇਲਰ ਦੀ ਸ਼ੁਰੂਆਤ ਭੋਲੇ ਬਾਬਾ ਦੇ ਜੈਕਾਰੇ ਨਾਲ ਹੁੰਦੀ ਹੈ- 'ਨੰਦੀ, ਮੇਰੇ ਸ਼ਰਧਾਲੂ 'ਤੇ ਬਹੁਤ ਵੱਡੀ ਬਿਪਤਾ ਆਉਣ ਵਾਲੀ ਹੈ, ਮੇਰੇ ਸ਼ਿਵਗਨ ਤੋਂ ਕਿਸੇ ਨੂੰ ਲੈ ਜਾਓ ਜੋ ਉਸ ਦੀ ਰੱਖਿਆ ਕਰ ਸਕੇ'। ਫਿਰ ਕਾਂਤੀ ਸ਼ਰਨ ਦੀ ਐਂਟਰੀ ਹੁੰਦੀ ਹੈ ਜਿਸ ਦੀ ਭੂਮਿਕਾ ਪੰਕਜ ਨਿਭਾਅ ਰਹੇ ਹਨ। ਅਦਾਲਤ ਵਿੱਚ, ਉਹ ਆਪਣੇ ਬੇਟੇ ਨੂੰ ਬਚਾਉਣ ਲਈ ਸਕੂਲ ਵਿਰੁੱਧ ਕੇਸ ਲੜਦੇ ਹੋਏ ਨਜ਼ਰ ਆ ਰਹੇ ਹਨ। ਯਾਮੀ ਇੱਕ ਵਕੀਲ ਦੇ ਕਿਰਦਾਰ ਵਿੱਚ ਵੀ ਦਮਦਾਰ ਪਰਫਾਰਮੈਂਸ ਦਿੰਦੀ ਹੋਈ ਨਜ਼ਰ ਆਈ। ਇਸ ਦੇ ਨਾਲ ਹੀ ਅਰੁਣ ਗੋਵਿਲ ਪ੍ਰਿੰਸੀਪਲ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ।
ਫ਼ਿਲਮ ਦੀ ਕਹਾਣੀ ਇਸ ਦੁਆਲੇ ਘੁੰਮਦੀ ਹੈ ਕਿ ਕਿਵੇਂ ਸ਼ਿਵ ਭਗਤ ਆਪਣੇ ਪਰਮ ਭਗਤ ਦੀ ਰੱਖਿਆ ਕਰਦੇ ਹਨ। ਫ਼ਿਲਮ ਦਾ ਬੈਕਗਰਾਊਂਡ ਮਿਊਜ਼ਿਕ ਹੋਵੇ ਜਾਂ ਡਾਇਲਾਗ, ਦਰਸ਼ਕ ਇਸ ਫ਼ਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕਰ ਰਹੇ ਹਨ। #OMG2 ਟ੍ਰੇਲਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਫੈਨਜ਼ ਟ੍ਰੇਲਰ ਤੋਂ ਆਪਣੇ ਪਸੰਦੀਦਾ ਸੀਨ ਵੀ ਸ਼ੇਅਰ ਕਰ ਰਹੇ ਹਨ।
Excellent Trailer 👌Can't wait for this Masterpiece Movie in Theatres 🙏 pic.twitter.com/oApNY2zPt3
— Sukanta Khiladi (OMG2 on 11 Aug) (@sp_akkian) August 3, 2023
ਹੋਰ ਪੜ੍ਹੋ: ਪ੍ਰਾਈਮ ਵੀਡੀਓ 'ਤੇ ਨਜ਼ਰ ਆਵੇਗੀ ਪੰਜਾਬੀ ਗਾਇਕ ਏਪੀ ਢਿਲੋਂ ਦੀ ਕਹਾਣੀ, ‘AP Dhillon First of a Kind ਦਾ ਕੀਤਾ ਐਲਾਨ
ਇੱਕ ਸੀਨ ਵਿੱਚ, ਜਦੋਂ ਅਕਸ਼ੈ ਕਚੌਰੀਆਂ ਲੈ ਕੇ ਜਾਣ ਲੱਗਦੇ ਨੇ ਤਾਂ ਦੁਕਾਨਦਾਰ ਉਨ੍ਹਾਂ ਤੋਂ ਪੈਸੇ ਮੰਗਦਾ ਹੈ। ਜਦੋਂ ਅਭਿਨੇਤਾ ਉਸ ਨੂੰ ਆਸ਼ੀਰਵਾਦ ਦਿੰਦਾ ਹੈ, ਤਾਂ ਉਹ ਕਹਿੰਦਾ ਹੈ- 'ਸਾਨੂੰ ਆਸ਼ੀਰਵਾਦ ਨਹੀਂ ਚਾਹੀਦਾ, ਸਾਨੂੰ ਪੈਸਾ ਚਾਹੀਦਾ ਹੈ'। ਇਸ ਦੇ ਨਾਲ ਹੀ ਪੰਕਜ ਦਾ ਇੱਕ ਡਾਇਲਾਗ ਵੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਚਹਿਰੀ 'ਚ ਖਲੋ ਕੇ ਉਹ ਕਹਿੰਦੇ ਹਨ- 'ਜਦੋਂ ਸਾਰੀ ਦੁਨੀਆ ਕਰਵਟ ਲੈ ਰਹੀ ਸੀ, ਸਾਡਾ ਸਨਾਤਨ ਹਿੰਦੂ ਧਰਮ ਦੌੜ ਗਯਾ ਥਾ'।
ਅਮਿਤ ਰਾਏ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਬਾਕਸ ਆਫਿਸ 'ਤੇ ਇਸ ਦਾ ਮੁਕਾਬਲਾ ਸੰਨੀ ਦਿਓਲ ਦੀ ਫਿਲਮ ਗਦਰ 2 ਨਾਲ ਹੋਵੇਗਾ।
Reality of today's generation 😂#OMG2Trailer looks promisingHar har Mahadev ❤️#AkshayKumarpic.twitter.com/hTC71zT9XF
— aash's day• systum🚩 (@BadassMsdian) August 3, 2023
- PTC PUNJABI