Kriti Sanon: ਨੈਸ਼ਨਲ ਐਵਾਰਡ ਜਿੱਤਣ ਤੋਂ ਬਾਅਦ ਬੱਪਾ ਦੇ ਦਰਸ਼ਨ ਕਰਨ ਪੁੱਜੀ ਕ੍ਰਿਤੀ ਸੈਨਨ, ਪੈਪਰਾਜ਼ੀਸ ਨੂੰ ਵੰਡਿਆ ਪ੍ਰਸ਼ਾਦ
Kriti Sanon at Siddhivinayak Temple: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਨੂੰ ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਮਿਮੀ' ਲਈ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕ੍ਰਿਤੀ ਸੈਨਨ ਸੈਨਨ ਨੈਸ਼ਨਲ ਅਵਾਰਡ ਹਾਸਿਲ ਕਰਕੇ ਬੇਹੱਦ ਖੁਸ਼ ਹੈ। ਹਾਲ ਹੀ 'ਚ ਅਦਾਕਾਰਾ ਆਪਣੇ ਪਿਤਾ ਦੇ ਨਾਲ ਸਿੱਧੀਵਿਨਾਇਕ ਮੰਦਰ 'ਚ ਬੱਪਾ ਦੇ ਦਰਸ਼ਨ ਕਰਨ ਪੁੰਹਚੀ।
ਕ੍ਰਿਤੀ ਸੈਨਨ ਹਾਲ ਹੀ ਵਿੱਚ ਬੱਪਾ ਦੇ ਦਰਸ਼ਨ ਕਰਨ ਲਈ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਪਹੁੰਚੀ। ਇਸ ਦੌਰਾਨ ਕ੍ਰਿਤੀ ਦੇ ਨਾਲ ਉਨ੍ਹਾਂ ਦੇ ਪਿਤਾ ਤੇ ਛੋਟੀ ਭੈਣ ਨੂਪੁਰ ਵੀ ਮੌਜੂਦ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਈ ਹੈ।
ਵੀਡੀਓ 'ਚ ਕ੍ਰਿਤੀ ਪੀਲੇ ਰੰਗ ਦੇ ਸੂਟ ਅਤੇ ਸਲਵਾਰ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਸਿੱਧੀਵਿਨਾਇਕ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਅਦਾਕਾਰਾ ਬਾਹਰ ਆਈ ਅਤੇ ਪਾਪਰਾਜ਼ੀ ਅਤੇ ਲੋਕਾਂ ਨੂੰ ਪ੍ਰਸ਼ਾਦ ਵੰਡਿਆ। ਇਸ ਤੋਂ ਬਾਅਦ ਕ੍ਰਿਤੀ ਨੇ ਆਪਣੇ ਪਰਿਵਾਰ ਨਾਲ ਪੋਜ਼ ਵੀ ਦਿੱਤੇ। ਇੰਨਾਂ ਹੀ ਨਹੀਂ ਉਸ ਨੇ ਗਲੀ ਦੇ ਬੱਚਿਆਂ ਨਾਲ ਫੋਟੋਆਂ ਵੀ ਕਲਿੱਕ ਕਰਵਾਈਆਂ।
ਸੋਸ਼ਲ ਮੀਡੀਆ 'ਤੇ ਕ੍ਰਿਤੀ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਨੈਸ਼ਨਲ ਐਵਾਰਡ ਜਿੱਤਣ ਤੋਂ ਬਾਅਦ ਕ੍ਰਿਤੀ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਇਸ ਦੇ ਨਾਲ ਹੀ ਕੁਝ ਲੋਕ ਫਿਲਮ 'ਆਦਿਪੁਰਸ਼' ਦਾ ਵੀ ਜ਼ਿਕਰ ਕਰ ਰਹੇ ਹਨ। ਇਕ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਲਿਖਿਆ, "ਉਸ ਨੂੰ 'ਆਦਿਪੁਰਸ਼' ਲਈ ਵੀ ਪੁਰਸਕਾਰ ਮਿਲਣਾ ਚਾਹੀਦਾ ਹੈ।"
ਹੋਰ ਪੜ੍ਹੋ: ਕੀ ਕੰਗਨਾ ਰਣੌਤ ਤੇ ਕਰਨ ਜੌਹਰ ਵਿਚਾਲੇ ਤਕਰਾਰ ਹੋਈ ਖ਼ਤਮ ? ਜਾਨਣ ਲਈ ਪੜ੍ਹੋ
ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, "ਕ੍ਰਿਤੀ ਸੈਨਨ ਬਾਲੀਵੁੱਡ ਦੀ ਸਭ ਤੋਂ ਵਧੀਆ ਅਦਾਕਾਰਾ ਹੈ, ਬਹੁਤ-ਬਹੁਤ ਵਧਾਈਆਂ।" ਆਦਿਪੁਰਸ਼ ਤੋਂ ਬਾਅਦ ਕ੍ਰਿਤੀ ਜਲਦ ਹੀ ਟਾਈਗਰ ਸ਼ਰਾਫ ਨਾਲ ਫਿਲਮ 'ਗਣਪਤ' 'ਚ ਨਜ਼ਰ ਆਵੇਗੀ।
- PTC PUNJABI