Adipurush: ਆਦਿਪੁਰਸ਼ ਦੇਖ ਗੁੱਸੇ 'ਚ ਭੜਕੇ ਪ੍ਰੇਮ ਸਾਗਰ, ਕਿਹਾ - 'ਓਮ ਰਾਉਤ ਨੇ ਮਾਰਵਲ ਬਣਾਉਣ ਦੀ ਕੀਤੀ ਕੋਸ਼ਿਸ਼'
Prem Sagar Reaction On Adipurush: ਸਾਊਥ ਸੁਪਰ ਸਟਾਰ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਫ਼ਿਲਮ ਆਦਿਪੁਰਸ਼ ਬੀਤੇ ਦਿਨ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਜਿੱਥੇ ਇੱਕ ਪਾਸੇ ਫੈਨਜ਼ ਨੂੰ ਸਾਰੇ ਅਦਾਕਾਰਾਂ ਦੀ ਐਕਟਿੰਗ ਬਹੁਤ ਪਸੰਦ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਇਸ ਫ਼ਿਲਮ ਦੇ VFX ਪਸੰਦ ਨਹੀਂ ਆਏ। 'ਆਦਿਪੁਰਸ਼' ਦੇ ਵਿਰੋਧ ਦਾ ਸਿਲਸਿਲਾ ਲਗਾਤਾਰ ਵਧ ਗਿਆ ਹੈ। ਦਰਸ਼ਕ ਫ਼ਿਲਮ 'ਰਾਮਾਇਣ' ਦੇ ਪਾਤਰਾਂ ਅਤੇ ਘਟਨਾਵਾਂ ਨੂੰ ਗ਼ਲਤ ਢੰਗ ਨਾਲ ਦਿਖਾਉਣ ਲਈ ਲੋਕਾਂ ਸਣੇ ਹੁਣ ਪ੍ਰੇਮ ਸਾਗਰ ਨੇ ਇਸ 'ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ।
ਦਰਸ਼ਕ ਫ਼ਿਲਮ 'ਰਾਮਾਇਣ' ਦੇ ਪਾਤਰਾਂ ਤੇ ਘਟਨਾਵਾਂ ਨੂੰ ਗਲਤ ਤਰੀਕੇ ਨਾਲ ਦਿਖਾਉਣ ਲਈ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਸ ਕੜੀ 'ਚ ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਨੇ ਵੀ ਆਪਣੀ ਨਾਰਾਜ਼ਗੀ ਜਤਾਈ ਹੈ।
ਇੱਕ ਨਿਊਜ਼ ਪੋਰਟਲ ਨੂੰ ਇੰਟਰਵਿਊ ਦਿੰਦੇ ਹੋਏ ਪ੍ਰੇਮ ਸਾਗਰ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਫਿਲਮ ਨਹੀਂ ਦੇਖੀ ਪਰ ਫਿਲਮ ਦਾ ਟੀਜ਼ਰ ਦੇਖਿਆ ਹੈ। ਇਸ 'ਚ ਹਨੂੰਮਾਨ ਜੀ ਦਾ ਕਿਰਦਾਰ ਨਿਭਾਅ ਰਹੇ ਦੇਵਦੱਤ ਨਾਗੇ ਦਾ ਕਹਿਣਾ ਹੈ, 'ਤੇਲ ਤੇਰੇ ਬਾਪ ਕਾ, ਜਲੇਗੀ ਤੇਰੇ ਬਾਪ ਕੀ...', ਇਸ ਨੂੰ ਦੇਖ ਕੇ ਲੱਗਦਾ ਹੈ ਕਿ ਓਮ ਰਾਉਤ ਨੇ 'ਆਦਿਪੁਰਸ਼' ਰਾਹੀਂ ਮਾਰਵਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਹੋਰ ਪੜ੍ਹੋ: Tania: ਪੰਜਾਬੀ ਅਦਾਕਾਰਾ ਤਾਨੀਆ ਨੇ ਦੁਲਹਨ ਦੇ ਲਿਬਾਸ 'ਚ ਲੁੱਟੀ ਮਹਿਫਲ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
50 ਸਾਲ ਤੱਕ ਰਾਮਾਨੰਦ ਸਾਗਰ ਵਰਗੀ ਰਾਮਾਇਣ ਨਹੀਂ ਬਣ ਸਕਦੀ
ਪ੍ਰੇਮ ਸਾਗਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਇਕ ਲੰਮਾ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਲਿਖਿਆ- 50 ਸਾਲਾਂ ਤੱਕ ਵੀ ਰਾਮਾਨੰਦ ਸਾਗਰ ਵਰਗੀ ਰਾਮਾਇਣ ਨਹੀਂ ਬਣ ਸਕਦੀ... ਪਿਤਾ ਜੀ ਦਾ ਜਨਮ ਰਾਮਾਇਣ ਬਣਾਉਣ ਲਈ ਹੋਇਆ ਸੀ, ਉਨ੍ਹਾਂ ਨੂੰ ਇਸ ਧਰਤੀ 'ਤੇ ਰਾਮਾਇਣ ਨੂੰ ਦੁਬਾਰਾ ਲਿਖਣ ਲਈ ਭੇਜਿਆ ਗਿਆ ਸੀ, ਜਿਵੇਂ ਵਾਲਮੀਕਿ ਜੀ ਨੇ ਛੰਦਾਂ ਵਿਚ ਲਿਖਿਆ ਸੀ। ਤੁਲਸੀਦਾਸ ਜੀ ਨੇ ਇਸਨੂੰ ਅਵਧ ਭਾਸ਼ਾ ਵਿੱਚ ਲਿਖਿਆ ਅਤੇ ਪਿਤਾ ਜੀ ਨੇ ਇਸਨੂੰ ਇਲੈਕਟ੍ਰਾਨਿਕ ਯੁੱਗ ਵਿੱਚ ਲਿਖਿਆ... ਰਾਮਾਨੰਦ ਸਾਗਰ ਦੀ ਰਾਮਾਇਣ ਇੱਕ ਅਜਿਹਾ ਮਹਾਂਕਾਵਿ ਸੀ ਜਿਸ ਦਾ ਸੰਸਾਰ ਨੇ ਅਨੁਭਵ ਕੀਤਾ ਅਤੇ ਇਹ ਕਦੇ ਵੀ ਲੋਕਾਂ ਦੇ ਦਿਲਾਂ ਵਿੱਚ ਨਹੀਂ ਬਦਲਿਆ ਜਾਵੇਗਾ।'
- PTC PUNJABI