ਭਰਾ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਨੂੰ ਪ੍ਰਮੋਟ ਕਰ ਰਹੀ ਅਦਾਕਾਰ ਈਸ਼ਾ ਦਿਓਲ
ਸੰਨੀ ਦਿਓਲ (Sunny Deol) ਦੀ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਨੂੰ ਲੈ ਕੇ ਜਿੱਥੇ ਫੈਨਸ ਉਤਸ਼ਾਹਿਤ ਹਨ । ਉੱਥੇ ਹੀ ਫ਼ਿਲਮ ਦੀ ਸਟਾਰਕਾਸਟ ਵੀ ਪੱਬਾਂ ਭਾਰ ਹੈ । ਸੰਨੀ ਦਿਓਲ ਬੇਸ਼ੱਕ ਆਪਣੀ ਮਤਰੇਈ ਮਾਂ ਦੇ ਨਾਲ ਜ਼ਿਆਦਾ ਬੋਲਚਾਲ ਨਹੀਂ ਰੱਖਦੇ । ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਭੈਣ ਈਸ਼ਾ ਦਿਓਲ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਪ੍ਰਮੋਟ ਕਰਦੀ ਨਜ਼ਰ ਆਉਂਦੀ ਹੈ ।
ਹੋਰ ਪੜ੍ਹੋ : ਇਲਾਜ ਤੋਂ ਬਾਅਦ ਰਿਕਵਰ ਹੋ ਰਹੇ ਪ੍ਰਮੋਦ ਸ਼ਰਮਾ ਰਾਣਾ, ਤਸਵੀਰ ਕੀਤੀ ਸਾਂਝੀ, ਕਿਹਾ 'ਜ਼ਿੰਦਗੀ ਦੀ ਸਭ ਤੋਂ ਔਖੀ ਅਜ਼ਮਾਇਸ਼'
ਈਸ਼ਾ ਦਿਓਲ ਨੇ ਸ਼ੇਅਰ ਕੀਤਾ ‘ਗਦਰ-2’ ਦਾ ਟ੍ਰੇਲਰ
ਈਸ਼ਾ ਦਿਓਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ‘ਗਦਰ-2’ ਫ਼ਿਲਮ ਦਾ ਟ੍ਰੇਲਰ ਸਾਂਝਾ ਕਰਦੇ ਹੋਏ ਈਸ਼ਾ ਦਿਓਲ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । ‘ਗਦਰ-੨’ ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਅਮੀਸ਼ਾ ਪਟੇਲ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਆਈ ‘ਗਦਰ’ ਨੁੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
ਫ਼ਿਲਮ ਦੇ ਗੀਤਾਂ ਅਤੇ ਸੰਨੀ ਦਿਓਲ ‘ਤੇ ਅਮੀਸ਼ਾ ਪਟੇਲ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਿਸ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ।
ਹਾਲ ਹੀ ‘ਚ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੇ ਵਿਆਹ ‘ਤੇ ਵੀ ਈਸ਼ਾ ਦਿਓਲ ਨੇ ਕਰਣ ਨੂੰ ਵਧਾਈ ਦਿੱਤੀ ਸੀ । ਹਾਲਾਂਕਿ ਦਿਓਲ ਪਰਿਵਾਰ ਦੇ ਵਿਆਹ ਤੋਂ ਈਸ਼ਾ ਦਿਓਲ ਅਤੇ ਹੇਮਾ ਮਾਲਿਨੀ ਨੇ ਦੂਰੀ ਬਣਾਏ ਰੱਖੀ ਸੀ ।
- PTC PUNJABI