ਅਦਾਕਾਰ ਧਰਮਿੰਦਰ ਆਪਣੇ ਪੋਤੇ ਕਰਣ ਦਿਓਲ ਦੇ ਵਿਆਹ ‘ਚ ਨਹੀਂ ਹੋਣਗੇ ਸ਼ਾਮਿਲ, ਇਸ ਵਜ੍ਹਾ ਕਰਕੇ ਲਿਆ ਫ਼ੈਸਲਾ

ਇਸ ਤੋਂ ਪਹਿਲਾਂ ਅਦਾਕਾਰ ਸੰਨੀ ਦਿਓਲ ਆਪਣੇ ਪੁੱਤਰ ਦੇ ਰੋਕੇ ‘ਚ ਭੰਗੜੇ ਪਾਉਂਦੇ ਹੋਏ ਦਿਖਾਈ ਦਿੱਤੇ ਸਨ । ਜਿਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ‘ਚ ਸੰਨੀ ਦਿਓਲ ਪੰਜਾਬੀ ਗੀਤ ‘ਤੇ ਨੱਚਦੇ ਹੋਏ ਦਿਖਾਈ ਦਿੱਤੇ ਸਨ ।

Reported by: PTC Punjabi Desk | Edited by: Shaminder  |  June 13th 2023 05:30 PM |  Updated: June 13th 2023 05:29 PM

ਅਦਾਕਾਰ ਧਰਮਿੰਦਰ ਆਪਣੇ ਪੋਤੇ ਕਰਣ ਦਿਓਲ ਦੇ ਵਿਆਹ ‘ਚ ਨਹੀਂ ਹੋਣਗੇ ਸ਼ਾਮਿਲ, ਇਸ ਵਜ੍ਹਾ ਕਰਕੇ ਲਿਆ ਫ਼ੈਸਲਾ

ਅਦਾਕਾਰ ਧਰਮਿੰਦਰ (Dharmendra Deol) ਆਪਣੇ ਪੋਤੇ ਕਰਣ ਦਿਓਲ ਦੇ ਵਿਆਹ ‘ਚ ਸ਼ਾਮਿਲ ਨਹੀਂ ਹੋਣਗੇ । ਕਿਉਂਕਿ ਧਰਮਿੰਦਰ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਵੇਖ ਕੇ ਅਸਹਿਜ ਮਹਿਸੂਸ ਕਰਨ ਅਤੇ ਇਨਜੁਆਏ ਨਾ ਕਰ ਪਾਉਣ । ਇਸ ਲਈ ਵਿਆਹ ਦੀਆਂ ਹੋਰਨਾਂ ਰਸਮਾਂ ‘ਚ ਅਦਾਕਾਰ ਨੇ ਨਾ ਸ਼ਾਮਿਲ ਹੋਣ ਦਾ ਫੈਸਲਾ ਲਿਆ ਸੀ ।ਅਦਾਕਾਰ ਧਰਮਿੰਦਰ ਆਪਣੇ ਪੋਤਾ ਜਿਸ ਦਿਨ ਫੇਰੇ ਲਵੇਗਾ, ਉਸੇ ਦਿਨ ਹੀ ਵਿਆਹ ‘ਚ ਸ਼ਾਮਿਲ ਹੋਣਗੇ । 

ਹੋਰ ਪੜ੍ਹੋ : ਰਾਣਾ ਰਣਬੀਰ ਨੇ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ ‘ਨਜ਼ਰ ਨਾ ਲੱਗ ਜਾਏ ਕਾਲੀ’

ਸੰਨੀ ਦਿਓਲ ਦਾ ਭੰਗੜਾ ਪਾਉਂਦੇ ਦਾ ਵੀਡੀਓ ਵਾਇਰਲ 

ਇਸ ਤੋਂ ਪਹਿਲਾਂ ਅਦਾਕਾਰ ਸੰਨੀ ਦਿਓਲ ਆਪਣੇ ਪੁੱਤਰ ਦੇ ਰੋਕੇ ‘ਚ ਭੰਗੜੇ ਪਾਉਂਦੇ ਹੋਏ ਦਿਖਾਈ ਦਿੱਤੇ ਸਨ । ਜਿਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ‘ਚ ਸੰਨੀ ਦਿਓਲ  ਪੰਜਾਬੀ ਗੀਤ ‘ਤੇ ਨੱਚਦੇ ਹੋਏ ਦਿਖਾਈ ਦਿੱਤੇ ਸਨ ।

ਇਸ ਤੋਂ ਇਲਾਵਾ ਅਦਾਕਾਰ ਦਾ ਆਪਣੇ ਭਰਾ ਬੌਬੀ ਅਤੇ ਅਭੈ ਦਿਓਲ ਦੇ ਨਾਲ ਵੀ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰ ਆਪਣੇ ਭਰਾਵਾਂ ਦੇ ਨਾਲ ਪਪਰਾਜ਼ੀ ਨੂੰ ਪੋਜ਼ ਦਿੰਦੇ ਹੋਏ ਦਿਖਾਈ ਦਿੱਤੇ ਸਨ ।

ਸੋਸ਼ਲ ਮੀਡੀਆ ‘ਤੇ ਜਿਉਂ ਹੀ ਇਹ ਵੀਡੀਓਜ਼ ਵਾਇਰਲ ਹੋਏ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਦਿਓਲ ਪਰਿਵਾਰ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਪ੍ਰਸ਼ੰਸਕ ਕਰਣ ਦਿਓਲ ਨੂੰ ਵਿਆਹ ਦੇ ਬੰਧਨ ‘ਚ ਬੱਝੇ ਦੇਖਣ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਇਸ ਵਿਆਹ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । 

- PTC PUNJABI

Popular Posts

LIVE CHANNELS
DOWNLOAD APP

© 2025 PTC Punjabi. All Rights Reserved.
Powered by PTC Network