Bigg Boss 17: ਬਿੱਗ ਬੌਸ ਰਾਹੀਂ ਮੁੜ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ
Mamta Kulkarni in 'Bigg Boss 17': ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 15 ਅਕਤੂਬਰ ਨੂੰ ਆਪਣੇ 17ਵੇਂ ਸੀਜ਼ਨ ਦੇ ਪ੍ਰੀਮੀਅਰ ਨਾਲ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ੋਅ 'ਚ ਸੁਪਰਸਟਾਰ ਸਲਮਾਨ ਖਾਨ ਦੀ ਹੋਸਟ ਦੇ ਤੌਰ 'ਤੇ ਵਾਪਸੀ ਵੀ ਹੋਵੇਗੀ। ਇਸ ਸਾਲ ਦੀ ਮੁਕਾਬਲੇਬਾਜ਼ਾਂ ਦੀ ਸੂਚੀ ਵਿੱਚ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ, ਹਾਲਾਂਕਿ, ਸ਼ੋਅ ਦੇ ਨਿਰਮਾਤਾਵਾਂ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਅਜਿਹਾ ਹੀ ਇੱਕ ਨਾਮ ਹੈ ਜੋ ਕਿ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਮਤਾ ਕੁਲਕਰਨੀ ਦਾ। ਕਿਹਾ ਜਾ ਰਿਹਾ ਹੈ ਕਿ ਉਹ 'ਬਿੱਗ ਬੌਸ 17' 'ਚ ਬਤੌਰ ਕੰਟੈਸਟੈਂਟ 'ਤੇ ਹਿੱਸਾ ਲਵੇਗੀ।
ਕੀ 'ਬਿੱਗ ਬੌਸ 17' 'ਚ ਸ਼ਾਮਲ ਹੋਵੇਗੀ ਮਮਤਾ ਕੁਲਕਰਨੀ?
'ਬਿੱਗ ਬੌਸ' ਲਗਭਗ ਸਾਰੇ ਸੀਜ਼ਨਾਂ ਵਿੱਚ ਵਿਵਾਦਪੂਰਨ ਪ੍ਰਤੀਯੋਗੀਆਂ ਨੂੰ ਸ਼ਾਮਲ ਕਰਨ ਲਈ ਮਸ਼ਹੂਰ ਹੈ। ਮੋਨਿਕਾ ਬੇਦੀ, ਪੂਜਾ ਭੱਟ, ਤਨੀਸ਼ਾ ਮੁਖਰਜੀ, ਸ਼ਮਿਤਾ ਸ਼ੈੱਟੀ, ਰਿਮੀ ਸੇਨ ਅਤੇ ਮਿਨੀਸ਼ਾ ਲਾਂਬਾ ਵਰਗੇ ਬਾਲੀਵੁੱਡ ਇੰਡਸਟਰੀ ਦੇ ਨਾਵਾਂ ਤੋਂ ਬਾਅਦ ਇਸ ਸੀਜ਼ਨ 'ਬਿੱਗ ਬੌਸ' ਦੇ ਸ਼ੋਅ 'ਚ ਇਕ ਹੋਰ ਵਿਵਾਦਤ ਅਭਿਨੇਤਰੀ ਸ਼ਾਮਲ ਹੋ ਸਕਦੀ ਹੈ। ਮੇਕਰਸ ਨੇ 'ਬਿੱਗ ਬੌਸ 17' 'ਚ ਆਉਣ ਲਈ ਮਮਤਾ ਕੁਲਕਰਨੀ ਨੂੰ ਅਪ੍ਰੋਚ ਕੀਤਾ ਹੈ, ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਅਭਿਨੇਤਰੀ ਸ਼ੋਅ 'ਚ ਸ਼ਾਮਲ ਹੋਵੇਗੀ ਜਾਂ ਨਹੀਂ।
ਮਮਤਾ ਕੁਲਕਰਨੀ ਦੀ ਪਰਦੇ 'ਤੇ ਵਾਪਸੀ?
ਮਮਤਾ ਕੁਲਕਰਨੀ 90 ਦੇ ਦਹਾਕੇ ਦੀ ਮਸ਼ਹੂਰ ਪਰ ਬਹੁਤ ਹੀ ਵਿਵਾਦਿਤ ਅਦਾਕਾਰਾ ਸੀ। ਮੈਗਜ਼ੀਨਾਂ ਵਿੱਚ ਟੌਪਲੈੱਸ ਪੋਜ਼ ਦੇਣ ਤੋਂ ਲੈ ਕੇ ਆਪਣੇ ਬੋਲਡ ਬਿਆਨਾਂ ਅਤੇ ਵਿਵਾਦਪੂਰਨ ਨਿੱਜੀ ਜ਼ਿੰਦਗੀ ਤੱਕ, ਅਦਾਕਾਰਾ ਹਮੇਸ਼ਾ ਵਿਵਾਦਾਂ ਨਾਲ ਜੁੜੀ ਰਹੀ ਹੈ। ਮਮਤਾ ਨੇ 2003 ਵਿੱਚ ਐਕਟਿੰਗ ਛੱਡ ਦਿੱਤੀ ਅਤੇ ਯੋਗਿਨੀ ਬਣ ਗਈ। ਉਨ੍ਹਾਂ ਦਾ ਨਾਂ ਵਿੱਕੀ ਗੋਸਵਾਮੀ ਨਾਲ ਜੁੜਿਆ ਹੋਇਆ ਸੀ ਅਤੇ ਇਹ ਅਫਵਾਹ ਸੀ ਕਿ ਉਹ ਵਿਆਹੇ ਹੋਏ ਹਨ। ਜਿਸ ਤੋਂ ਬਾਅਦ ਮਮਤਾ ਨੇ ਆਪਣੀ ਯੋਗਿਨੀ ਜੀਵਨ ਬਾਰੇ ਇੱਕ ਕਿਤਾਬ ਵੀ ਲਿਖੀ। ਮਮਤਾ ਵਿਰੁੱਧ ਕੁਝ ਕਾਨੂੰਨੀ ਕੇਸ ਵੀ ਦਰਜ ਹਨ। ਜੇਕਰ ਇਹ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਤਾਂ ਉਹ 'ਬਿੱਗ ਬੌਸ ਸੀਜ਼ਨ 17' ਤੋਂ ਵਾਪਸੀ ਕਰੇਗੀ।
ਹੋਰ ਪੜ੍ਹੋ: Viral Video: ਗੋਲਡਨ ਬੁਆਏ ਨੀਰਜ ਚੋਪੜਾ ਦਾ ਭਾਰਤ ਪਰਤਣ 'ਤੇ ਹੋਇਆ ਨਿੱਘਾ ਸਵਾਗਤ, ਵਾਇਰਲ ਹੋ ਰਹੀ ਵੀਡੀਓ
ਬਿੱਗ ਬੌਸ 17 ਦਾ ਪ੍ਰੀਮੀਅਰ 15 ਅਕਤੂਬਰ ਨੂੰ ਹੋਵੇਗਾ
ਬਿੱਗ ਬੌਸ 17 ਦੇ ਨਵੀਨਤਮ ਪ੍ਰੋਮੋ ਨੇ ਪੁਸ਼ਟੀ ਕੀਤੀ ਹੈ ਕਿ ਸ਼ੋਅ ਐਤਵਾਰ, ਅਕਤੂਬਰ 15 ਨੂੰ ਰਾਤ 9 ਵਜੇ ਸ਼ੁਰੂ ਹੋਵੇਗਾ। ਲੜੀ ਦੀ ਸ਼ੁਰੂਆਤ ਪ੍ਰਤੀਯੋਗੀਆਂ ਦੀ ਜਾਣ-ਪਛਾਣ ਕਰਨ ਵਾਲੇ ਇੱਕ ਸ਼ਾਨਦਾਰ ਪ੍ਰੀਮੀਅਰ ਪ੍ਰੋਗਰਾਮ ਨਾਲ ਹੋਵੇਗੀ। ਬਿੱਗ ਬੌਸ 17 ਕਲਰਸ ਟੀਵੀ ਅਤੇ ਜੀਓ ਸਿਨੇਮਾ 'ਤੇ ਪ੍ਰਸਾਰਿਤ ਹੋਵੇਗਾ। ਇਹ ਸ਼ੋਅ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10 ਵਜੇ ਅਤੇ ਵੀਕਐਂਡ 'ਤੇ ਰਾਤ 9 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
- PTC PUNJABI