69th National Film Awards: ਦਿੱਗਜ਼ ਅਦਾਕਾਰਾ ਵਹੀਦਾ ਰਹਿਮਾਨ ਨੂੰ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਕੀਤਾ ਗਿਆ ਸਨਮਾਨਿਤ, ਅਦਾਕਾਰਾ ਨੇ ਫੈਨਜ਼ ਨੂੰ ਕਿਹਾ ਧੰਨਵਾਦ

ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਵਹੀਦਾ ਰਹਿਮਾਨ ਨੂੰ ਇਸ ਸਾਲ ਦੇ ਵੱਕਾਰੀ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਹੀਦਾ ਰਹਿਮਾਨ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਅਦਾਕਾਰਾ ਨੇ ਫੈਨਜ਼ ਧੰਨਵਾਦ ਕਿਹਾ।

Reported by: PTC Punjabi Desk | Edited by: Pushp Raj  |  October 17th 2023 06:42 PM |  Updated: October 17th 2023 06:42 PM

69th National Film Awards: ਦਿੱਗਜ਼ ਅਦਾਕਾਰਾ ਵਹੀਦਾ ਰਹਿਮਾਨ ਨੂੰ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਕੀਤਾ ਗਿਆ ਸਨਮਾਨਿਤ, ਅਦਾਕਾਰਾ ਨੇ ਫੈਨਜ਼ ਨੂੰ ਕਿਹਾ ਧੰਨਵਾਦ

Waheeda Rehman honoured with Dadasaheb Phalke Award: ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਵਹੀਦਾ ਰਹਿਮਾਨ  (Waheeda Rehman)ਨੂੰ ਇਸ ਸਾਲ ਦੇ ਵੱਕਾਰੀ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਹੀਦਾ ਰਹਿਮਾਨ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਅਦਾਕਾਰਾ ਨੇ ਫੈਨਜ਼ ਧੰਨਵਾਦ ਕਿਹਾ। 

ਮਸ਼ਹੂਰ ਬਾਲੀਵੁੱਡ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਵਿੱਚ ਆਯੋਜਿਤ 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਵਹੀਦਾ ਰਹਿਮਾਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ।

ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਣ ਤੋਂ ਬਾਅਦ ਵਹੀਦਾ ਰਹਿਮਾਨ ਕਾਫੀ ਭਾਵੁਕ ਅਤੇ ਖੁਸ਼ ਨਜ਼ਰ ਆਈ। ਇਸ ਦੌਰਾਨ ਹਾਲ 'ਚ ਮੌਜੂਦ ਸਾਰਿਆਂ ਨੇ ਖੜ੍ਹੇ ਹੋ ਕੇ ਅਦਾਕਾਰਾ ਦਾ ਸਨਮਾਨ ਕੀਤਾ। ਅਵਾਰਡ ਮਿਲਦੇ ਹੀ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਾਰਿਆਂ ਨੇ ਵਹੀਦਾ ਜੀ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ।

ਹੋਰ ਪੜ੍ਹੋ: National Film Awards 2023: ਅੱਲੂ ਅਰਜੁਨ ਨੂੰ ਮਿਲਿਆ ਬੈਸਟ ਐਕਟਰ ਦਾ ਅਵਾਰਡ, ਅਦਾਕਾਰ ਨੇ ਕੀਤਾ ਪੁਸ਼ਪਾ ਦਾ ਸ਼ਾਨਦਾਰ ਸਟੈਪ

ਵਹੀਦਾ ਰਹਿਮਾਨ  ਨੂੰ ਇੰਡਸਟਰੀ ਦੀਆਂ ਨਾਮਵਰ ਅਭਿਨੇਤਰਿਆਂ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਊਥ ਸਿਨੇਮਾ ਦੀ ਫਿਲਮ 'ਰੋਜੁਲੂ ਮਰਾਈ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੇ ਪ੍ਰਸ਼ੰਸਕਾਂ 'ਤੇ ਆਪਣੀ ਛਾਪ ਛੱਡੀ। ਵਹੀਦਾ ਰਹਿਮਾਨ ਨੂੰ 'ਗਾਈਡ', 'ਪਿਆਸਾ', 'ਕਾਗਜ਼ ਕੇ ਫੂਲ' ਅਤੇ 'ਚੌਧਵੀਂ ਕਾ ਚਾਂਦ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network