69th National Film Awards: ਆਲੀਆ ਭੱਟ ਤੇ ਕ੍ਰਿਤੀ ਸੈਨਨ ਨੇ ਜਿੱਤਿਆ ਬੈਸਟ ਐਕਟਰੈਸ ਅਵਾਰਡ, ਅੱਲੂ ਅਰਜੁਨ ਬੈਸਟ ਐਕਟਰ, ਇੱਥੇ ਵੇਖੋ ਜੇਤੂਆਂ ਦੀ ਪੂਰੀ ਲਿਸਟ

ਭਾਰਤ ਦੀ ਫ਼ਿਲਮੀ ਦੁਨੀਆ ਦੇ ਸਭ ਤੋਂ ਵੱਡੇ ਅਵਾਰਡ ਸ਼ੋਅ ਯਾਨੀ ਕਿ ਨੈਸ਼ਨਲ ਫਿਲਮ ਅਵਾਰਡ (69th National Film Awards) ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। 69ਵੇਂ ਨੈਸ਼ਨਲ ਫਿਲਮ ਅਵਾਰਡ ਦਾ ਐਲਾਨ 24 ਅਗਸਤ ਯਾਨੀ ਵੀਰਵਾਰ ਦੀ ਸ਼ਾਮ ਨੂੰ ਕੀਤਾ ਗਿਆ ਹੈ। ਇਸ ਸਾਲ 69ਵੇਂ ਨੈਸ਼ਨਲ ਫਿਲਮ ਅਵਾਰਡ 'ਚ ਬੈਸਟ ਐਕਟਰ ਦਾ ਖਿਤਾਬ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਮਿਲਿਆ ਹੈ। ਅੱਲੂ ਅਰਜੁਨ ਨੂੰ ਇਹ ਅਵਾਰਡ ਉਨ੍ਹਾਂ ਦੀ ਫ਼ਿਲਮ 'ਪੁਸ਼ਪਾ- ਦਿ ਰਾਈਜ਼' ਲਈ ਮਿਲਿਆ ਹੈ।

Reported by: PTC Punjabi Desk | Edited by: Pushp Raj  |  August 25th 2023 12:06 PM |  Updated: August 25th 2023 12:06 PM

69th National Film Awards: ਆਲੀਆ ਭੱਟ ਤੇ ਕ੍ਰਿਤੀ ਸੈਨਨ ਨੇ ਜਿੱਤਿਆ ਬੈਸਟ ਐਕਟਰੈਸ ਅਵਾਰਡ, ਅੱਲੂ ਅਰਜੁਨ ਬੈਸਟ ਐਕਟਰ, ਇੱਥੇ ਵੇਖੋ ਜੇਤੂਆਂ ਦੀ ਪੂਰੀ ਲਿਸਟ

69th National Film Awards Winners List : ਭਾਰਤ ਦੀ ਫ਼ਿਲਮੀ ਦੁਨੀਆ ਦੇ ਸਭ ਤੋਂ ਵੱਡੇ ਅਵਾਰਡ ਸ਼ੋਅ ਯਾਨੀ ਕਿ ਨੈਸ਼ਨਲ ਫਿਲਮ ਅਵਾਰਡ  (69th National Film Awards) ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। 69ਵੇਂ ਨੈਸ਼ਨਲ ਫਿਲਮ ਅਵਾਰਡ ਦਾ ਐਲਾਨ 24 ਅਗਸਤ ਯਾਨੀ ਵੀਰਵਾਰ ਦੀ ਸ਼ਾਮ ਨੂੰ ਕੀਤਾ ਗਿਆ ਹੈ। ਇਸ ਸਾਲ  69ਵੇਂ ਨੈਸ਼ਨਲ ਫਿਲਮ ਅਵਾਰਡ 'ਚ ਬੈਸਟ ਐਕਟਰ ਦਾ ਖਿਤਾਬ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਮਿਲਿਆ ਹੈ। ਅੱਲੂ ਅਰਜੁਨ ਨੂੰ ਇਹ ਅਵਾਰਡ ਉਨ੍ਹਾਂ ਦੀ ਫ਼ਿਲਮ 'ਪੁਸ਼ਪਾ- ਦਿ ਰਾਈਜ਼' ਲਈ ਮਿਲਿਆ ਹੈ। 

ਇਸ ਸਾਲ  69ਵੇਂ ਨੈਸ਼ਨਲ ਫਿਲਮ ਅਵਾਰਡ 'ਚ ਬੈਸਟ ਐਕਟਰ ਦਾ ਖਿਤਾਬ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਮਿਲਿਆ ਹੈ। ਅੱਲੂ ਅਰਜੁਨ ਨੂੰ ਇਹ ਅਵਾਰਡ ਉਨ੍ਹਾਂ ਦੀ ਫ਼ਿਲਮ 'ਪੁਸ਼ਪਾ- ਦਿ ਰਾਈਜ਼' ਲਈ ਮਿਲਿਆ ਹੈ। 

ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਤੇ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ 'ਤੇ ਬੈਸਟ ਐਕਟਰੈਸ ਦਾ ਦਾ ਪੁਰਸਕਾਰ ਦਿੱਤਾ ਗਿਆ ਹੈ। ਆਲੀਆ ਭੱਟ ਨੂੰ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਅਤੇ ਕ੍ਰਿਤੀ ਸੈਨਨ ਨੂੰ ਫ਼ਿਲਮ 'ਮਿਮੀ' ਲਈ ਇਹ ਐਵਾਰਡ ਮਿਲਿਆ ਹੈ। 'ਸਰਦਾਰ ਊਧਮ ਸਿੰਘ' ਨੂੰ ਸਰਵੋਤਮ ਫ਼ਿਲਮ ਦਾ ਐਵਾਰਡ ਮਿਲਿਆ ਹੈ।  

69ਵੇਂ ਨੈਸ਼ਨਲ ਫਿਲਮ ਅਵਾਰਡ ਜੇਤੂਆਂ ਦੀ ਲਿਸਟ 

ਬੈਸਟ ਫੀਚਰ ਫਿਲਮ - ਰਾਕੇਟਰੀ: ਦਿ ਨੌਬੀ ਇਫੈਕਟ

ਬੈਸਟ ਐਕਟਰ - ਅੱਲੂ ਅਰਜੁਨ (ਪੁਸ਼ਪਾ ਦ ਰਾਈਜ਼)

ਬੈਸਟ ਐਕਟਰਸ - ਆਲੀਆ ਭੱਟ ਗੰਗੂਬਾਈ ਕਾਠਿਆਵਾੜੀ ਅਤੇ ਕ੍ਰਿਤੀ ਸੈਨਨ (ਮਿਮੀ)

ਬੈਸਟ ਸੁਪੋਰਟਿੰਗ ਐਕਟਰ- ਪੰਕਜ ਤ੍ਰਿਪਾਠੀ (ਮਿਮੀ)

ਬੈਸਟ ਸੁਪੋਰਟਿੰਗ ਐਕਟਰਸ - ਪੱਲਵੀ ਜੋਸ਼ੀ (ਦਿ ਕਸ਼ਮੀਰ ਫਾਈਲਜ਼)

ਬੈਸਟ  ਹਿੰਦੀ ਫਿਲਮ - ਸਰਦਾਰ ਊਧਮ ਸਿੰਘ

ਬੈਸਟ ਪ੍ਰਸਿੱਧ ਫਿਲਮ - ਆਰ.ਆਰ.ਆਰ

ਬੈਸਟ ਪਲੇਬੈਕ ਸਿੰਗਰ (ਪੁਰਸ਼) - ਕਾਲ ਭੈਰਵ

ਬੈਸਟ ਪਲੇਅਬੈਕ ਸਿੰਗਰ (ਮਹਿਲਾ)- ਸ਼੍ਰੇਆ ਘੋਸ਼ਾਲ

ਬੈਸਟ ਨਿਰਦੇਸ਼ਕ - ਨਿਖਿਲ ਮਹਾਜਨ (ਗੋਦਾਵਰੀ - ਦਿ ਹੋਲੀ ਵਾਟਰ)

ਬੈਸਟ ਸੰਗੀਤ ਨਿਰਦੇਸ਼ਨ - ਪੁਸ਼ਪਾ ਅਤੇ ਆਰ.ਆਰ.ਆਰ

ਬੈਸਟ ਐਕਸ਼ਨ ਡਾਇਰੈਕਸ਼ਨ - ਕਿੰਗ ਸੋਲੋਮਨ (RRR)

ਬੈਸਟ ਕੋਰੀਓਗ੍ਰਾਫਰ - ਪ੍ਰੇਮ ਰਕਸ਼ਿਤ (RRR)

ਬੈਸਟ ਕਾਸਟਿਊਮ ਡਿਜ਼ਾਈਨਰ - ਸਰਦਾਰ ਊਧਮ ਸਿੰਘ

ਬੈਸਟ ਪ੍ਰੋਡਕਸ਼ਨ ਡਿਜ਼ਾਈਨਰ - ਸਰਦਾਰ ਊਧਮ ਸਿੰਘ

ਬੈਸਟ ਸੰਪਾਦਨ - ਗੰਗੂਬਾਈ ਕਾਠੀਆਵਾੜੀ

ਬੈਸਟ  ਸਿਨੇਮੈਟੋਗ੍ਰਾਫੀ - ਸਰਦਾਰ ਊਧਮ ਸਿੰਘ

ਸਰਵੋਤਮ ਵਿਸ਼ੇਸ਼ ਪ੍ਰਭਾਵ - ਵੀ ਸ਼੍ਰੀਨਿਵਾਸ ਮੋਹਨ (RRR)

ਵਿਸ਼ੇਸ਼ ਜਿਊਰੀ ਅਵਾਰਡ - ਸ਼ੇਰ ਸ਼ਾਹ

ਬੈਸਟ  ਸੰਪਾਦਨ - ਸੰਜੇ ਲੀਲਾ ਭੰਸਾਲੀ (ਗੰਗੂਬਾਈ ਕਾਠੀਆਵਾੜੀ)

ਇਨ੍ਹਾਂ ਲੋਕਾਂ ਨੂੰ ਸਾਲ 2022 'ਚ ਇਨ੍ਹਾਂ ਲੋਕਾਂ ਨੂੰ ਮਿਲਿਆ ਸੀ ਅਵਾਰਡ 

ਮਹੱਤਵਪੂਰਨ ਗੱਲ ਇਹ ਹੈ ਕਿ, ਸਾਲ 2022 ਵਿੱਚ, ਸਰਵੋਤਮ ਅਦਾਕਾਰ ਦਾ ਪੁਰਸਕਾਰ ਅਜੈ ਦੇਵਗਨ (ਤਾਨਾਜੀ: ਦਿ ਅਨਸੰਗ ਵਾਰੀਅਰ) ਅਤੇ ਸੂਰਿਆ (ਸੂਰਾਰਾਏ ਪੋਤਰੂ) ਨੂੰ ਸਾਂਝੇ ਤੌਰ 'ਤੇ ਮਿਲਿਆ ਸੀ। ਜਦੋਂ ਕਿ ਅਪਰਨਾ ਬਾਲਮੁਰਲੀ ​​(ਸੋਰਰਾਏ ਪੋਤਰੂ) ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਦੂਜੇ ਪਾਸੇ ਸਰਵੋਤਮ ਫਿਲਮ ਦਾ ਐਵਾਰਡ ‘ਸੌਰਰਾਏ ਪੋਤਰੂ’ ਨੂੰ ਮਿਲਿਆ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network