ਦੁਨੀਆ ਛੱਡੂਗੀ ਰਾਹ, ਜਦੋਂ ਅੜ੍ਹਬ ਜਿਹੇ ਜੱਟ ਨਾਲ ਪਟੋਲੇ ਵਰਗੀ ਨਾਰ ਤੁਰੀ - ਅੰਮ੍ਰਿਤ ਮਾਨ

Reported by: PTC Punjabi Desk | Edited by: Gourav Kochhar  |  March 15th 2018 06:42 AM |  Updated: March 15th 2018 06:42 AM

ਦੁਨੀਆ ਛੱਡੂਗੀ ਰਾਹ, ਜਦੋਂ ਅੜ੍ਹਬ ਜਿਹੇ ਜੱਟ ਨਾਲ ਪਟੋਲੇ ਵਰਗੀ ਨਾਰ ਤੁਰੀ - ਅੰਮ੍ਰਿਤ ਮਾਨ

Watch song of Amrit Maan - Trending Nakhra: ਲਓ ਜੀ ਤੁਹਾਡਾ ਇੰਤਜ਼ਾਰ ਹੋ ਗਿਆ ਹੈ ਖ਼ਤਮ ਕਿਉਂਕਿ ਆ ਗਿਆ ਹੈ ਗੋਨੇਆਨੇਵਾਲਾ ਅੰਮ੍ਰਿਤ ਮਾਨ | ਜੀ ਹਾਂ ਅੰਮ੍ਰਿਤ ਮਾਨ ਦੇ ਜਿਸ ਗੀਤ ਦਾ ਇੰਤਜ਼ਾਰ ਤੁਸੀਂ ਬੜੀ ਹੀ ਬੇਸਬਰੀ ਨਾਲ ਕਰ ਰਹੇ ਸਨ ਉਹ ਰਿਲੀਜ਼ ਹੋ ਚੁਕਿਆ ਹੋ, ਜਿਸਦਾ ਨਾਮ ਹੈ ਟਰੇਂਡਿੰਗ ਨਖ਼ਰਾ Trending Nakhra |

ਅੰਮ੍ਰਿਤ ਮਾਨ ਦੇ ਗਾਏ ਹੁਣ ਤੱਕ ਦੇ ਹਰ ਇਕ ਗੀਤ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਫਿਰ ਚਾਹੇ ਉਹ "ਗੌਰਿੱਲਾ ਵਾਰ" ਹੋਵੇ ਜਾਂ "ਬੰਬ ਜੱਟ" | ਅੰਮ੍ਰਿਤ ਮਾਨ ਨੇ ਆਪਣੀ ਗਾਇਕੀ ਨਾਲ ਹਰ ਇੱਕ ਦੇ ਦਿਲ ਵਿਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ | ਤੇ ਇਸੀ ਪਿਆਰ ਦੇ ਸਦਕਾ ਉਮੀਦ ਹੈ ਲੋਕ ਅੰਮ੍ਰਿਤ ਮਾਨ ਦੇ ਇਸ ਗੀਤ "ਟਰੇਂਡਿੰਗ ਨਖ਼ਰਾ" ਨੂੰ ਵੀ ਉਨ੍ਹਾਂ ਹੀ ਪਿਆਰ ਦੇਣਗੇ | ਇਸ ਗੀਤ ਦੇ ਬੋਲ ਲਿਖੇ ਹਨ ਅੰਮ੍ਰਿਤ ਮਾਨ Amrit Maan ਨੇ ਅਤੇ ਮਿਊਜ਼ਿਕ ਦਿੱਤਾ ਹੈ ਇੰਟੈਂਸ ਨੇ | ਇਸ ਗੀਤ ਵਿਚ ਅੰਮ੍ਰਿਤ ਮਾਨ ਦਾ ਸਾਥ ਦੇ ਰਹੀ ਹੈ ਗਿੰਨੀ ਕਪੂਰ | ਚਲੋ ਫਿਰ ਲਓ ਆਨੰਦ ਇਸ ਗੀਤ ਦਾ ਅਤੇ ਸਾਨੂੰ ਕੋਮੈਂਟ ਕਰਕੇ ਦਸੋ ਕਿ ਗੀਤ ਕਿਹੋ ਜਿਹਾ ਲਗਾ |

#Trending Nakhra - Amrit Maan

ਅਮ੍ਰਿਤ ਮਾਨ ਆਪਣੇ ਗੀਤ '#ਟਰੇਡਿੰਗ ਨਖਰਾ' ਨੂੰ ਜਲਦ ਹੀ ਆਪਣੇ ਘਰੇਲੂ ਲੇਬਲ ਹੇਠ ਕਰਣਗੇ ਜਾਰੀ

ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸਾਲ 2018 ਚ ਕਈ ਸਾਰੇ ਇਕੱਲੇ ਗੀਤ ਰਿਲੀਜ਼ ਹੋ ਰਹੇ ਹਨ | ਜੇ ਗੱਲ ਕਰੀਏ ਗਾਣਿਆਂ ਦੀ ਸਫਲਤਾ ਦੀ, ਤਾਂ ਅੰਮ੍ਰਿਤ ਮਾਨ ਦਾ ਨਾਮ ਵੀ ਇਸ ਲਿਸਟ ਵਿਚ ਸ਼ਾਮਲ ਹੈ |

ਅੰਮ੍ਰਿਤ ਮਾਨ ਜਿਨ੍ਹਾਂ ਦਾ ਗੀਤ 'ਪੇਗ ਦੀ ਵਾਸ਼ਨਾ' ਉਨ੍ਹਾਂ ਲਈ ਉਤਸ਼ਾਹ ਅਤੇ ਮੁਨਾਫੇ ਦੀ ਲਹਿਰ ਲੈ ਕੇ ਆਇਆ ਸੀ , ਉਹ ਹੁਣ ਆਪਣੇ ਘਰੇਲੂ ਲੇਬਲ ਬੰਬ ਬੀਟਸ ਦੇ ਅਧੀਨ ਇਕ ਹੋਰ ਟਰੈਕ ਜਾਰੀ ਕਰਣ ਲਈ ਤਿਆਰ ਹੈ | ਅੰਮ੍ਰਿਤ ਮਾਨ ਦੇ ਆਉਣ ਵਾਲੇ ਗੀਤ '#ਟਰੇਡਿੰਗ ਨਖਰਾ' ਦੇ ਬੋਲ ਆਪ ਗਾਇਕ ਦੁਆਰਾ ਹੀ ਲਿਖੇ ਗਏ ਹਨ | ਗਾਣੇ ਦਾ ਮਿਊਜ਼ਿਕ ਇੰਟੈਂਸ ਨੇ ਕੰਪੋਸ ਕੀਤਾ ਹੈ ਤੇ ਵਿਡਿਓ ਟਰੂ ਮੇਕਰਜ਼ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ | ਗੀਤ ਵਿਚ ਪੰਜਾਬੀ ਮਾਡਲ-ਅਭਿਨੇਤਰੀ ਗਿੰਨੀ ਕਪੂਰ ਵੀ ਸ਼ਾਮਲ ਹੋਣਗੇ | ਗੀਤ ਬਾਰੇ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤੀ |

Amrit Maan

ਪਿਛਲੇ ਮਹੀਨੇ ਹੀ ਅੰਮ੍ਰਿਤ ਮਾਨ Amrit Maan ਨੇ ਆਪਣੇ ਫੈਨਜ਼ ਦੇ ਵਿਚਾਰ ਪੁੱਛੇ ਸੀ ਕਿ ਉਨ੍ਹਾਂ ਦਾ ਅਗਲਾ ਗੀਤ ਕਿੱਦਾਂ ਦਾ ਹੋਣਾ ਚਾਹੀਦਾ ਹੈ ਅਤੇ ਲਗਦਾ ਹੈ ਕਿ ਦਰਸ਼ਕਾਂ ਦੀ ਗੱਲ ਮਾਨ ਅੰਮ੍ਰਿਤ ਇਸ ਵਾਰ ਰੋਮਾਂਟਿਕ ਗੀਤ ਗਾਉਂਦੇ ਨਜ਼ਰ ਆਉਣਗੇ | ਜਿਵੇਂ ਕਿ ਗਾਣੇ ਦੇ ਸਿਰਲੇਖ ਤੋਂ ਸੰਕੇਤ ਮਿਲਦਾ ਹੈ, ਇਹ ਗੀਤ ਪ੍ਰੇਮੀਆਂ ਦੇ ਖੱਟੇ ਮਿੱਠੇ ਰਿਸ਼ਤੇ ਤੇ ਅਧਾਰਿਤ ਹੋ ਸਕਦਾ ਹੈ | ਅਜੇ ਗਾਣੇ ਦੀ ਰੀਲੀਜ਼ ਦੀ ਤਾਰੀਖ ਦਾ ਖੁਲਾਸਾ ਨਹੀਂ ਹੋਇਆ ਹੈ |

ਗਾਇਕ ਨੂੰ ਪਤਾ ਹੈ ਕਿ ਉਸ ਨੂੰ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਕਿਵੇਂ ਜਗ਼ਾਹ ਬਣਾਉਣੀ ਹੈ | ਉਨ੍ਹਾਂ ਦੀ ਅਨੋਖੀ ਪ੍ਰਤਿਭਾ ਅਤੇ ਬਹੁਪੱਖੀ ਗਾਉਣ ਦੇ ਹੁਨਰ ਨੇ ਉਨ੍ਹਾਂ ਨੂੰ ਪੋਲੀਵੁਡ ਦੇ ਸਭ ਤੋਂ ਪਸੰਦੀਦਾ ਗਾਇਕਾਂ ਚੋਂ ਇਕ ਬਣਾ ਦਿੱਤਾ ਹੈ |

੨ ਮਹੀਨੇ ਦੇ ਅਰਾਮ ਦੇ ਦੌਰਾਨ, ਅੰਮ੍ਰਿਤ ਮਾਨ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਦੇ ਰਾਹੀਂ ਹੋਰ ਪੋਲੀਵੁਡ ਗਾਇਕਾਂ ਅਤੇ ਫਿਲਮ ਨਿਰਮਾਤਾਵਾਂ ਦੇ ਪ੍ਰਜੈਕਟਾਂ ਨੂੰ ਪ੍ਰੋਮੋਟ ਕਰਣ ਵਿੱਚ ਰੁਝੇ ਹੋਏ ਸੀ |

ਗੋਨਿਆਣੇ ਵਾਲਾ ਜੱਟ, ਜਿਵੇਂ ਕਿ ਉਹ ਆਪਣੇ ਆਪ ਨੂੰ ਸੰਬੋਧਿਤ ਕਰਦੇ ਹਨ, ਨੇ ਆਪਣੇ ਖਾਤੇ ਵਿਚ ਬੰਬ ਜੱਟ ਅਤੇ ਕਾੱਲੀ ਕੈਮਰੋ ਵਰਗੇ ਮਸ਼ਹੂਰ ਗਾਣੇ ਸ਼ਾਮਿਲ ਕੀਤੇ ਹਨ | ਉਨ੍ਹਾਂ ਨੂੰ 2017 ਦੀ ਸਭ ਤੋਂ ਰੁਮਾਂਟਿਕ ਫਿਲਮ- "ਚੰਨਾ ਮੇਰਿਆ" ਵਿਚ ਵੀ ਇਕ ਅਹਿਮ ਭੂਮਿਕਾ ਨਿਭਾਉਂਦੇ ਦੇਖਿਆ ਗਿਆ ਸੀ | ਹੁਣ ਦੇਖਦੇ ਹਾਂ ਕਿ ਟ੍ਰੇਡਿੰਗ ਨਖਰਾ #TrendingNakhra ਕਿੰਨਾ ਕੁ ਟਰੇਂਡ ਕਰਦਾ ਹੈ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network