ਜਾਣੋ ਕਦੋਂ ਵੇਖਣ ਨੂੰ ਮਿਲੂਗੀ ਰੋਸ਼ਨ ਪ੍ਰਿੰਸ ਦੀ ਲਾਵਾਂ ਫੇਰੇ ਦੀ ਪਹਿਲੀ ਝੱਲਕ

Reported by: PTC Punjabi Desk | Edited by: Gourav Kochhar  |  December 22nd 2017 07:56 AM |  Updated: December 23rd 2017 08:38 AM

ਜਾਣੋ ਕਦੋਂ ਵੇਖਣ ਨੂੰ ਮਿਲੂਗੀ ਰੋਸ਼ਨ ਪ੍ਰਿੰਸ ਦੀ ਲਾਵਾਂ ਫੇਰੇ ਦੀ ਪਹਿਲੀ ਝੱਲਕ

ਰੋਸ਼ਨ ਪ੍ਰਿੰਸ ਦੀ ਆਉਣ ਵਾਲੀ ਫਿਲਮ “ਲਾਵਾਂ ਫੇਰੇ” ਦੀ ਪਹਿਲੀ ਝੱਲਕ ਦਾ ਇੰਤਜ਼ਾਰ ਹਰ ਕੋਈ ਬੜੀ ਹੀ ਬੇਸਬਰੀ ਦੇ ਨਾਲ ਕਰ ਰਿਹਾ ਹੈ | ਸਾਰਿਆਂ ਨੂੰ ਫਿਲਮ ਦੀ ਰਿਲੀਜ਼ ਦੀ ਤਾਰੀਖ ਬਾਰੇ ਤਾਂ ਪਤਾ ਲੱਗ ਗਿਆ ਹੈ ਪਰ ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਦੀ ਤਾਰੀਖ ਦਾ ਹਰ ਕਿੱਸੇ ਨੂੰ ਇੰਤਜ਼ਾਰ ਹੈ | ਹੁਣ ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ, ਕਿਉਂਕਿ ਅਸੀਂ ਹੈਗੇ ਆਂ ਨਾ ਤੁਹਾਡੀ ਹਰ ਇਕ ਟੇਂਸ਼ਨ ਨੂੰ ਦੂਰ ਕਰਨ ਦੇ ਲਈ |

ਲਓ ਫਿਰ ਚੱਕੋ ਰੋਸ਼ਨ ਪ੍ਰਿੰਸ Roshan Prince ਦੀ ਆਉਣ ਵਾਲੀ ਫਿਲਮ “ਲਾਵਾਂ ਫੇਰੇ Laavan Phere” ਦੇ ਟ੍ਰੇਲਰ ਦੀ ਰਿਲੀਜ਼ ਦੀ ਤਾਰੀਖ | ਲਾਵਾਂ ਫੇਰੇ ਦਾ ਟ੍ਰੇਲਰ 5 ਜਨਵਰੀ ਨੂੰ ਰਿਲੀਜ਼ ਹੋਵੇਗਾ, ਤੇ ਇਸ ਗੱਲ ਤੇ ਮੋਹਰ ਖੁਦ ਰੋਸ਼ਨ ਪ੍ਰਿੰਸ ਨੇ ਲਗਾਈ ਹੈ | ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਤਸਵੀਰ ਸਾਂਝਾ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕਿੱਤੀ ਹੈ | ਇਸ ਕਰਕੇ ਕਰੋ ਜੀ ਫਿਰ ਸਾਡੇ ਵਾਂਗੂ ਤੁਸੀਂ ਵੀ 5 ਜਨਵਰੀ ਤਕ ਇੰਤਜ਼ਾਰ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network