ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਟ੍ਰੇਲਰ ਹੋਇਆ ਰਿਲੀਜ਼, ਪਹਿਲਾਂ ਪਿਆਰ ਫਿਰ ਇੱਕ ਦੂਜੇ ਨਾਲ ਵੈਰ ਕੱਢਦੇ ਨਜ਼ਰ ਆ ਰਹੇ ਨੇ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ
Sohreyan Da Pind Aa Gaya movie Trailer: ਲਓ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ, ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ ਸਹੁਰਿਆਂ ਦਾ ਪਿੰਡ ਆ ਗਿਆ ਦਾ ਟ੍ਰੇਲਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ।3 ਮਿੰਟ 26 ਸਕਿੰਟ ਦਾ ਇਹ ਟ੍ਰੇਲਰ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਏਅਰਪੋਰਟ ‘ਤੇ ਕੀਤੀ ਖ਼ੂਬ ਮਸਤੀ, ਸ਼ੋਲੇ ਦੀ ਠਾਕੁਰ ਬਣਕੇ ਕੀਤੀਆਂ ਅਜਿਹੀਆਂ ਹਰਕਤਾਂ, ਦੇਖੋ ਵਾਇਰਲ ਵੀਡੀਓ
ਟ੍ਰੇਲਰ ‘ਚ ਉਹ ਸਾਰੇ ਹੀ ਤੱਤ ਮੌਜੂਦ ਨੇ ਜੋ ਕਿ ਦਰਸ਼ਕਾਂ ਨੂੰ ਸਿਨੇਮਾ ਘਰਾਂ ‘ਚ ਇਸ ਫ਼ਿਲਮ ਨੂੰ ਦੇਖਣ ਲਈ ਉਤਸ਼ਾਹਿਤ ਕਰ ਰਹੇ ਹਨ। ਟ੍ਰੇਲਰ ਦੀ ਸ਼ੁਰੂਆਤ ਸਰਗੁਣ ਤੇ ਗੁਰਨਾਮ ਦੀ ਐਂਟਰੀ ਨਾਲ ਹੁੰਦੀ ਹੈ, ਜਿਸ 'ਚ ਸਰਗੁਣ ਗੁਰਨਾਮ ਨੂੰ ਕਹਿੰਦੀ ਹੈ ਕਿ ਕਦੋਂ ਉਹ ਬੁਲਟ ‘ਤੇ ਬੈਠ ਕੇ ਸਹੁਰਿਆਂ ਦੇ ਪਿੰਡ ਜਾਵੇਗੀ। ਜਿਸ ਦਾ ਮਤਲਬ ਹੈ ਕਿ ਉਹ ਆਪਣੇ ਘਰਦਿਆਂ ਦੇ ਨਾਲ ਵਿਆਹ ਦੀ ਗੱਲ ਕਰੇ ਤੇ ਉਸਦੇ ਘਰ ਰਿਸ਼ਤਾ ਭੇਜੇ।
ਗੁਰਨਾਮ ਭੁੱਲਰ ਜੁਗਾੜ ਲਾ ਕੇ ਸਰਗੁਣ ਮਹਿਤਾ ਦੇ ਘਰ ਰਿਸ਼ਤਾ ਭੇਜ ਤਾਂ ਦਿੰਦਾ ਹੈ, ਪਰ ਸਟੋਰੀ ‘ਚ ਦਿਲਚਸਪ ਮੋੜ ਆਉਂਦਾ ਹੈ ਜਦੋਂ ਸਰਗੁਣ ਦੇ ਘਰ ਜੋ ਰਿਸ਼ਤਾ ਆਉਂਦਾ ਹੈ ਉਹ ਕਿਸੇ ਹੋਰ ਮੁੰਡੇ ਦਾ ਨਿਕਲਦਾ ਹੈ।
ਜੀ ਹਾਂ ਟ੍ਰੇਲਰ ‘ਚ ਐਂਟਰੀ ਹੁੰਦੀ ਹੈ ਦੂਜੇ ਹੀਰੋ ਦੀ, ਜੀ ਹਾਂ ਦੂਜਾ ਹੀਰੋ ਹੈ ਗਾਇਕ ਜੱਸ ਬਾਜਵਾ। ਹੁਣ ਸਰਗੁਣ ਮਹਿਤਾ ਤੇ ਜੱਸ ਬਾਜਵਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਉੱਧਰ ਗੁਰਨਾਮ ਭੁੱਲਰ ਵੀ ਗੁੱਸੇ ‘ਚ ਆ ਜਾਂਦਾ ਹੈ ਤੇ ਉਹ ਵੀ ਠਾਣ ਲੈਂਦਾ ਹੈ ਕਿ ਸਰਗੁਣ ਮਹਿਤਾ ਦੇ ਪਿੰਡ ਹੀ ਆਪਣਾ ਵਿਆਹ ਕਰਵਾਏਗਾ।
ਸੋ ਉਹ ਸਰਗੁਣ ਮਹਿਤਾ ਦੀ ਸਹੇਲੀ ਦੇ ਘਰ ਰਿਸ਼ਤਾ ਭੇਜ ਦਿੰਦਾ ਹੈ। ਇਸ ਤਰ੍ਹਾਂ ਦੋਵਾਂ ਦਾ ਪਿਆਰ ਹੁਣ ਵੈਰ ‘ਚ ਬਦਲ ਜਾਂਦਾ ਹੈ। ਹੁਣ ਦੇਖਣਾ ਹੈ ਕਿ ਸਹੁਰਿਆਂ ਦੇ ਪਿੰਡ ਕੌਣ ਆਉਂਦਾ ਹੈ। ਇਹ ਫ਼ਿਲਮ ਕਮੇਡੀ ਜ਼ੌਨਰ ਵਾਲੀ ਪਰਿਵਾਰਕ ਫ਼ਿਲਮ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ 8 ਜੁਲਾਈ ਨੂੰ ਸਿਨੇਮਾ ਘਰਾਂ 'ਚ ਦਸਤਕ ਦੇਵੇਗੀ।
ਇਸ ਫ਼ਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ। ਅੰਬਰਦੀਪ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ । ਸਰਗੁਣ ਮਹਿਤਾ,ਗੁਰਨਾਮ ਭੁੱਲਰ ਤੋਂ ਇਲਾਵਾ ਫ਼ਿਲਮ ਜੱਸ ਬਾਜਵਾ, ਜੈਸਮੀਨ ਬਾਜਵਾ, ਹਰਦੀਪ ਗਿੱਲ ਤੇ ਕਈ ਹੋਰ ਕਾਲਾਕਾਰ ਨਜ਼ਰ ਆਉਂਣਗੇ।
ਦੱਸ ਦਈਏ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਇਸ ਤੋਂ ਪਹਿਲਾ ਸੁਰਖੀ ਬਿੰਦੀ ਟਾਈਟਲ ਹੇਠ ਆਈ ਫ਼ਿਲਮ ‘ਚ ਨਜ਼ਰ ਆਏ ਸੀ। ਜਿਸ ‘ਚ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ।