ਨਾਨਕ ਸ਼ਾਹ ਫ਼ਕੀਰ ਮੂਵੀ ਦਾ ਟ੍ਰੇਲਰ ਹੋਇਆ ਰਿਲੀਜ਼

Reported by: PTC Punjabi Desk | Edited by: Gulshan Kumar  |  March 23rd 2018 12:03 PM |  Updated: March 23rd 2018 12:03 PM

ਨਾਨਕ ਸ਼ਾਹ ਫ਼ਕੀਰ ਮੂਵੀ ਦਾ ਟ੍ਰੇਲਰ ਹੋਇਆ ਰਿਲੀਜ਼

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਤੇ ਉਹਨਾਂ ਦੀਆਂ ਸਿਖਿਆਵਾਂ ਤੇ ਅਧਾਰਿਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫ਼ਿਲਮ ਸ਼੍ਰੀ ਗੁਰੂ ਨਾਨਾਕ ਦੇਵ ਜੀ ਦੀ ਜ਼ਿੰਦਗੀ, ਤੇ ਸਾਰੀ ਦੁਨੀਆਂ ਵਿੱਚ ਉਹਨਾਂ ਦੁਆਰਾ ਕੀਤੀਆਂ ਉਦਾਸੀਆਂ ਨੂੰ ਦਿਖਾਉਂਦੀ ਹੈ। ਇਸ ਫ਼ਿਲਮ ਦੇ ਟਰੇਲਰ ਤੋਂ ਸਾਫ਼ ਪਤਾ ਚੱਲਦਾ ਹੈ ਕਿ ਗੁਰੂ ਜੀ ਦੀਆਂ ਉਦਾਸੀਆਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਬੜੇ ਨੇੜੇ ਤੋਂ ਛੋਹਿਆ ਗਿਆ ਹੈ।

Watch Official Trailer Of Nanak Shah Fakir:

ਇਸ ਫ਼ਿਲਮ ਵਿਚ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਸੁਪੋਰਟ ਨਾਲ ਇਸ ਫ਼ਿਲਮ ਨੂੰ ਬਨਾਉਣ ਦਾ ਸਿਹਰਾ ਜਾਂਦਾ ਹੈ ਹਰਿੰਦਰ ਸਿੱਕਾ ਦੇ ਸਿਰ। ਇਸ ਫ਼ਿਲਮ ਦਾ ਟਰੇਲਰ ਰੀਲੀਜ਼ ਹੁੰਦੇ ਹੀ ਇਹ ਟਰੇਂਡਿੰਗ ਵਿਚ ਆ ਗਿਆ ਹੈ।

ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਤੇ ਸਭ ਤੋਂ ਵੱਡੀ ਗੱਲ ਇਹ ਟਰੇਲਰ ਵੱਡੇ ਲੇਬਲ ਤੇ ਸ਼ੇਅਰ ਵੀ ਹੋ ਰਿਹਾ ਹੈ। ਇਥੋਂ ਤੱਕ ਕੇ ਬੌਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਟਰੇਲਰ ਨੂੰ ਆਪਣੇ ਸ਼ੋਸ਼ਲ ਅਕਾਉਂਟ ਤੇ ਸ਼ੇਅਰ ਕੀਤਾ।

ਤੁਹਾਨੂੰ ਦੱਸ ਦਈਏ ਇਹ ਫ਼ਿਲਮ ਕਾਨਸ ਫ਼ਿਲਮ ਫ਼ੈਸਟੀਵਲ, ਟੁਰਾਂਟੋ ਅਤੇ ਕੈਲੀਫ਼ੋਰਨੀਆਂ ਫ਼ਿਲਮ ਫ਼ੈਸਟੀਵਲਸ ਵਿਚ ਸ਼ਾਮਿਲ ਹੋ ਚੁੱਕੀ ਹੈ। ਇਸ ਫ਼ਿਲਮ ਵਿੱਚ ਗੁਰੁ ਨਾਨਕ ਦੇਵ ਜੀ ਦੀ ਛਵੀ ਨੂੰ ਗਰਾਫ਼ਿਕਸ ਦੁਆਰਾ ਦਿਖਾਇਆ ਗਿਆ ਹੈ। ਫ਼ਿਲਮ ਵਿਚ ਆਰਿਫ਼ ਜਕਰੀਆ, ਪੁਨੀਤ ਸਿੰਕਾ, ਆਦਿਲ ਹੂਸੇਨ, ਟੌਮ ਅਲਟਰ, ਸ਼ਰਦਾ ਕੌਲ, ਅਨੁਰਾਗ ਅਰੋੜਾ ਤੇ ਹੋਰ ਕਈ ਕਲਾਕਾਰ ਦਿਖਾਈ ਦੇ ਰਹੇ ਨੇ।ਇਹ ਫ਼ਿਲਮ 13 ਅਪਰੈਲ 2018 ਵਿਸਾਖੀ ਵਾਲੇ ਦਿਨ ਰਿਲੀਜ਼ ਹੋਵੇਗੀ।

Edited By: Gourav Kochhar


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network