ਬਾਲੀਵੁੱਡ ਤੋਂ ਬਾਅਦ ਰਣਵੀਰ ਸਿੰਘ ਦਾ ਜਾਦੂ ਦਿਖੇਗਾ ਹਾਲੀਵੁਡ ਵਿਚ, ਵੇਖੋ ਟ੍ਰੇਲਰ

Reported by: PTC Punjabi Desk | Edited by: Gourav Kochhar  |  May 07th 2018 10:23 AM |  Updated: May 07th 2018 10:23 AM

ਬਾਲੀਵੁੱਡ ਤੋਂ ਬਾਅਦ ਰਣਵੀਰ ਸਿੰਘ ਦਾ ਜਾਦੂ ਦਿਖੇਗਾ ਹਾਲੀਵੁਡ ਵਿਚ, ਵੇਖੋ ਟ੍ਰੇਲਰ

ਹਾਲੀਵੁੱਡ ਫਿਲਮ 'ਡੈੱਡਪੂਲ 2' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਟਰੇਲਰ ਦੀ ਖਾਸ ਗੱਲ ਇਹ ਹੈ ਕਿ ਰਣਵੀਰ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ। ਦਰਸਅਲ, ਫਿਲਮ 'ਚ ਅਹਿਮ ਕਿਰਦਾਰ ਨਿਭਾਅ ਰਹੇ ਰਾਯਨ ਰੇਨਾਲਡਸ ਲਈ ਆਪਣੀ ਆਵਾਜ਼ ਦਿੱਤੀ ਹੈ। ਇਸ ਟਰੇਲਰ 'ਚ ਰਣਵੀਰ ਸਿੰਘ ਹਿੰਦੀ ਦੇ ਨਾਲ-ਨਾਲ ਮਰਾਠੀ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ। ਇਸ ਬਾਰੇ 'ਚ ਫਾਕਸ ਸਟਾਰ ਸਟੂਡਿਓ ਦੇ ਸੀ ਈ ਓ ਵਿਜੇ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ, ''ਡੈੱਡਪੂਲ' ਦੀ ਤਰ੍ਹਾਂ ਰਣਵੀਰ Ranveer Singh ਆਪਣੀ ਸਮਾਰਟਨੈੱਸ, ਹੁਸ਼ਿਆਰੀ ਅਤੇ ਆਪਣੀ ਕਾਮੇਡੀ ਦੇ ਖਾਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਹ ਬਹੁਤ ਹੀ ਮਿਹਨਤੀ ਅਭਿਨੇਤਾ ਹਨ ਅਤੇ ਅਸੀਂ ਉਨ੍ਹਾਂ ਨੂੰ ਆਪਣੀ ਸੁਪਰਹੀਰੋ ਫਿਲਮ 'ਚ ਲੈਣ 'ਤੇ ਬਹੁਤ ਖੁਸ਼ੀ ਹੈ।

ਦੱਸਣਯੋਗ ਹੈ ਕਿ 'ਡੈੱਡਪੂਲ 2' ਦਾ ਟਰੇਲਰ ਬੇਹੱਦ ਦਿਲਚਸਪ, ਜ਼ਬਰਦਸਤ ਐਕਸ਼ਨ ਅਤੇ ਸਟੰਟ ਸੀਨਜ਼ ਨਾਲ ਭਰਪੂਰ ਹੈ। ਫਿਲਮ 'ਚ ਰਣਵੀਰ ਦੇ ਡਾਇਲਾਗ ਕਮਾਲ ਦੇ ਹਨ, ਹਾਲਾਂਕਿ ਇਹ ਖਾਸ ਵਰਗ ਅਤੇ ਨੌਜਵਾਨਾਂ ਨੂੰ ਜ਼ਿਆਦਾ ਪਸੰਦ ਆਉਣਗੇ। ਇਹ ਫਿਲਮ 18 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਸਵਿਟਜ਼ਰਲੈੰਡ ਵਿਚ ਰਣਵੀਰ ਸਿੰਘ ਨੂੰ ਆਈ ਸਨੀ ਦਿਓਲ ਦੀ ਯਾਦ, ਵੀਡੀਓ ਹੋਈ ਵਾਇਰਲ

ਬਾਲੀਵੁੱਡ ਐਕਟਰ ਰਣਵੀਰ ਸਿੰਘ Ranveer Singh ਨੇ ਸਵਿਟਜ਼ਰਲੈਂਡ 'ਚ ਇੰਨੀ ਮੌਜ-ਮਸਤੀ ਕੀਤੀ ਹੈ ਕਿ ਭਾਰਤ ਆਉਣ ਤੋਂ ਬਾਅਦ ਵੀ ਉਨ੍ਹਾਂ ਦਾ ਹੈਂਗਓਵਰ ਉੱਤਰਿਆ ਨਹੀਂ ਹੈ। ਉਹ ਲਗਾਤਾਰ ਆਪਣੀ ਉਸ ਟ੍ਰਿਪ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰ ਰਹੇ ਹਨ। ਹੁਣ ਹਾਲ ਹੀ 'ਚ ਉਨ੍ਹਾਂ ਨੇ ਇੰਸਟਾ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਸ਼ਾਹਰੁਖ ਖਾਨ ਅਤੇ ਧਰਮਿੰਦਰ ਦੇ ਲਾਡਲੇ ਸੰਨੀ ਦਿਓਲ ਨੂੰ ਕਾਪੀ ਕਰਦੇ ਨਜ਼ਰ ਆ ਰਹੇ ਹਨ।

Ranveer Singh

ਰਣਵੀਰ ਸਿੰਘ Ranveer Singh ਨੇ ਸਵਿਟਜ਼ਰਲੈਂਡ 'ਤੇ ਆਪਣੇ ਨਾਂ ਤੋਂ ਸ਼ੁਰੂ ਕੀਤੀ ਗਈ ਰੇਲ ਸੇਵਾ 'ਰਣਵੀਰ ਆਨ ਟੂਰ' ਟਰੇਨ ਨੂੰ ਹਰੀ ਝੰਡੀ ਦਿਖਾਈ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਨਹੀਂ ਕੀ ਸੁਝਿਆ ਕਿ ਉਹ ਸੰਨੀ ਦਿਓਲ 'ਤੇ ਫਿਲਮਾਇਆ ਗਿਆ ਸੁਪਰਹਿੱਟ ਗੀਤ 'ਉੱਡਜਾ ਕਾਲੇ ਕਾਵਾਂ' ਨੂੰ ਜ਼ੋਰ-ਜ਼ੋਰ ਨਾਲ ਗਾਉਣ ਲੱਗੇ।

Ranveer Singh

ਇਹੀ ਨਹੀਂ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' 'ਚ ਜਿਸ ਤਰ੍ਹਾਂ ਸ਼ਾਹਰੁਖ ਖਾਨ ਟਰੇਨ ਨਾਲ ਲਟਕ ਕੇ ਕਾਜੋਲ ਦੀ ਉਡੀਕ ਕਰਦੇ ਨਜ਼ਰ ਆਏ ਸੀ, ਠੀਕ ਉਸੇ ਤਰ੍ਹਾਂ ਦੀ ਹਰਕਤ 'ਖਿਲਜੀ' ਨੇ ਵੀ ਕਰ ਦਿੱਤੀ। ਰਣਵੀਰ ਸਿੰਘ Ranveer Singh ਦਾ ਇਹੀ ਵੀਡੀਓ ਉਨ੍ਹਾਂ ਦੇ ਇਕ ਫੈਨ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

Ranveer Singh

ਆਪਣੇ ਨਾਂ 'ਤੇ ਟਰੇਨ ਸੇਵਾ ਸ਼ੁਰੂ ਕਰਨ ਤੋਂ ਬਾਅਦ ਸਵਿਟਜ਼ਰਲੈਂਡ ਟੂਰਿਜ਼ਮ ਦੇ ਅਧਿਕਾਰਤ ਬ੍ਰੈਂਡ ਅੰਬੈਸਡਰ ਰਣਵੀਰ ਸਿੰਘ ਮਸ਼ਹੂਰ ਕਾਮੇਡੀਅਨ ਅਤੇ ਐਕਟਰ ਚਾਰਲੀ ਚੈਪਲੀਨ ਦੇ ਅੰਦਾਜ਼ 'ਚ ਵੀ ਦਿਖੇ ਸਨ। ਇਸ ਦੀ ਕਲਿੱਪ ਵੀ ਉਨ੍ਹਾਂ ਨੇ ਸ਼ੇਅਰ ਕੀਤੀ ਸੀ।

ਹਾਲ ਹੀ 'ਚ ਰਣਵੀਰ Ranveer Singh ਨੇ ਇਕ ਇੰਟਰਵਿਊ 'ਚ ਕਿਹਾ ਸੀ, ''ਸਵਿਟਜ਼ਰਲੈਂਡ ਇਹ ਮੇਰੇ ਮਨ ਦਾ ਦੇਸ਼ ਹੈ। ਤੁਸੀਂ ਇੱਥੇ ਕਿੰਨੀ ਵਾਰ ਚਲੇ ਜਾਓ, ਤੁਸੀਂ ਉੱਥੇ ਕੁਝ ਨਵਾਂ ਹੀ ਪਾਓਗੇ।'' ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਰਣਵੀਰ ਸਿੰਘ ਸਵਿਟਜ਼ਲੈਂਡ 'ਚ ਹੀ ਦੀਪਿਕਾ ਪਾਦੂਕੋਣ Deepika Padukone ਨਾਲ ਵਿਆਹ ਕਰਨਗੇ।

Ranveer Singh


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network