ਤਿਆਰ ਹੋ ਜਾਓ ਖੁਲ ਕੇ ਹੱਸਣ ਲਈ, ਆ ਗਿਆ ਹੈ ਗੋਲਕ, ਬੁਗਨੀ, ਬੈਂਕ ਤੇ ਬਟੂਆ ਦਾ ਟ੍ਰੇਲਰ

Reported by: PTC Punjabi Desk | Edited by: Gourav Kochhar  |  March 24th 2018 08:46 AM |  Updated: March 24th 2018 08:46 AM

ਤਿਆਰ ਹੋ ਜਾਓ ਖੁਲ ਕੇ ਹੱਸਣ ਲਈ, ਆ ਗਿਆ ਹੈ ਗੋਲਕ, ਬੁਗਨੀ, ਬੈਂਕ ਤੇ ਬਟੂਆ ਦਾ ਟ੍ਰੇਲਰ

ਕਿ ਤੁਸੀਂ ਵੀ ਬੜੇ ਚਿਰਾਂ ਤੋਂ ਹੱਸੇ ਨਹੀਂ ਤਾਂ ਫਿਰ ਤਿਆਰ ਹੋ ਜਾਓ ਹੁਣ ਦਿਲ ਖੋਲ ਕੇ ਹੱਸਣ ਦੇ ਲਈ ਕਿਉਂਕਿ ਬਹੁਤ ਹੀ ਜਲਦ ਹਰੀਸ਼ ਵਰਮਾ ਆ ਰਹੇ ਹਨ ਤੁਹਾਡੇ ਸ਼ਹਿਰ ਤੁਹਾਨੂੰ ਹਸਾਉਣ ਦੇ ਲਈ | ਜੀ ਹਾਂ ਇਹ ਸੱਚ ਹੈ ਹਰੀਸ਼ ਵਰਮਾ ਅਤੇ ਸਿਮੀ ਚਾਹਲ ਦੀ ਕਾਮੇਡੀ ਫ਼ਿਲਮ "ਗੋਲਕ, ਬੁਗਨੀ, ਬੈਂਕ ਅਤੇ ਬਟੂਆ" ਬਹੁਤ ਹੀ ਜਲਦੀ ਤੁਹਾਡੇ ਨੇੜੇ ਦੇ ਸਿਨੇਮਾਘਰਾਂ ਵਿਚ ਲੱਗ ਰਹੀ ਹੈ |

ਫ਼ਿਲਮ ਦਾ ਟ੍ਰੇਲਰ ਅੱਜ ਰਿਲੀਜ਼ ਹੋ ਚੁਕਿਆ ਹੈ ਅਤੇ ਟ੍ਰੇਲਰ ਵਿਚ ਇਕ ਬੇਹਤਰੀਨ ਕਾਮੇਡੀ ਵੇਖਣ ਨੂੰ ਮਿਲ ਰਹੀ ਹੈ | ਕਸ਼ੀਤੀਜ ਚੌਧਰੀ ਵਲੋਂ ਡਾਇਰੈਕਟ ਕਿੱਤੀ ਇਹ ਫ਼ਿਲਮ 13 ਅਪ੍ਰੈਲ ਨੂੰ ਦੁਨੀਆਭਰ ਵਿਚ ਰਿਲੀਜ਼ ਹੋਵੇਗੀ | ਫ਼ਿਲਮ ਵਿਚ ਰੋਮਾਂਸ, ਕਾਮੇਡੀ ਅਤੇ ਇਮੋਸ਼ਨ ਤਿੰਨੋ ਚੀਜ਼ਾਂ ਵੇਖਣ ਨੂੰ ਮਿਲਣਗੀਆਂ | ਟ੍ਰੇਲਰ ਤੋਂ ਜਾਪਦਾ ਹੈ ਕਿ ਹਰੀਸ਼ ਵਰਮਾ ਅਤੇ ਸਿਮੀ ਚਾਹਲ ਦੋਵੇਂ ਇਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਘਰੋਂ ਸਾਰੇ ਪੈਸੇ ਲੈ ਭੱਜ ਜਾਂਦੇ ਹਨ | ਪਰ 2016 ਵਿਚ ਹੋਈ ਨੋਤਬੰਦੀ ਕਾਰਣ ਉਹ ਸਾਰੇ ਪੈਸੇ ਚਲਣੋ ਬੰਦ ਹੋ ਜਾਂਦੇ ਹਨ | ਫਿਰ ਹਰੀਸ਼ ਵਰਮਾ ਅਤੇ ਸਿਮੀ ਚਾਹਲ ਨੂੰ ਜੋ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ ਉਹ ਵੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ | ਫ਼ਿਲਮ ਵਿਚ ਸਿਮੀ ਚਾਹਲ ਦਾ ਨਾਮ ਹੈ ਮਿਸ਼ਰੀ ਜੋ ਇਕ ਹਲਵਾਈ ਦੀ ਕੁੜੀ ਹੈ ਅਤੇ ਹਰੀਸ਼ ਵਰਮਾ ਦਾ ਨਾਮ ਹੈ ਨੀਟਾ ਜਿਸਦੀ ਕਪੜਿਆਂ ਦੀ ਦੁਕਾਨ ਹੈ |

Watch Official Trailer Of Golak, Bugni, Bank Te Batua - Punjabi Comedy Movie 2018

ਜੇ ਤੁਸੀਂ ਅਜੇ ਤੱਕ ਨਹੀਂ ਵੇਖਿਆ ਇਸ ਫ਼ਿਲਮ ਦਾ ਟ੍ਰੇਲਰ ਤਾਂ ਹੁਣੇ ਵੇਖੋ ਅਤੇ ਸਾਨੂੰ ਥੱਲੇ ਕੰਮੈਂਟ ਕਰਕੇ ਦਸੋ ਕਿਹੋ ਜਿਹਾ ਲਗਿਆ ਤੁਹਾਨੂੰ ਟ੍ਰੇਲਰ:


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network