27 ਸਾਲਾਂ ਬਾਅਦ ਦੇਖਣ ਨੂੰ ਮਿਲੇਗੀ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ ਦੀ ਹਿੱਟ ਜੋੜੀ

Reported by: PTC Punjabi Desk | Edited by: Gourav Kochhar  |  February 15th 2018 12:39 PM |  Updated: February 15th 2018 12:39 PM

27 ਸਾਲਾਂ ਬਾਅਦ ਦੇਖਣ ਨੂੰ ਮਿਲੇਗੀ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ ਦੀ ਹਿੱਟ ਜੋੜੀ

ਜੀ ਹਾਂ.. ਤੁਸੀਂ ਠੀਕ ਸੁਣਿਆ, ਬਾਲੀਵੁੱਡ ਦੇ ਮਹਾ-ਨਾਇਕ ਅਮਿਤਾਭ ਬੱਚਨ ਤੇ ਰੋਮਾੰਟਿਕ ਹੀਰੋ ਰਿਸ਼ੀ ਕਪੂਰ ਦੀ ਜੋੜੀ ਤੁਸੀਂ ਸਾਰਿਆਂ ਨੂੰ 26 ਸਾਲਾਂ ਬਾਅਦ ਫਿਰ ਮੁੱਖ ਭੂਮਿਕਾ ਨਿਭਾਉਂਦੇ ਹੋਏ ਦੇਖਣ ਨੂੰ ਮਿਲੇਗੀ ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ "102 ਨੌਟ ਆਊਟ" ਵਿੱਚ | ਇਸ ਦਮਦਾਰ ਜੋੜੀ ਨੂੰ ਆਖਰੀ ਵਾਰ ਸਾਲ 1991 ਵਿੱਚ ਅਜੂਬਾ ਫ਼ਿਲਮ ਵਿੱਚ ਇੱਕ ਹੀ ਸਕਰੀਨ ਤੇ ਐਕਟਿੰਗ ਕਰਦੇ ਦੇਖਿਆ ਗਿਆ ਸੀ|

https://youtu.be/2hkhKftPcIY

102 ਨੌਟ ਆਊਟ ਇਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਅਮਿਤਾਭ 102 ਸਾਲਾਂ ਦੇ ਪਿਤਾ ਤੇ ਰਿਸ਼ੀ ਕਪੂਰ ਉਨ੍ਹਾਂ ਦੇ 75 ਸਾਲਾਂ ਦੇ ਬੇਟੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ | ਟੀਜ਼ਰ ਵਿੱਚ ਦੋਨੋਂ ਕਾਫ਼ੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ | ਆਪਣੀ ਹਰ ਫ਼ਿਲਮ ਵਿਚ ਅਲੱਗ ਭੂਮਿਕਾ ਨਿਭਾਉਣ ਵਾਲੇ ਅਮਿਤਾਭ Amitabh Bachchan ਇਸ ਫ਼ਿਲਮ ਵਿੱਚ ਵੀ ਕਾਫੀ ਅਲੱਗ ਲਗ ਰਹੇ ਨੇ ਤੇ ਦੋਨਾਂ ਦੀ ਲੁਕ ਨੂੰ ਲੋਕੀ ਕਾਫੀ ਪਸੰਦ ਕਰ ਰਹੇ ਹਨ | ਇਸ ਫ਼ਿਲਮ ਨੂੰ ਉਹ ਮਾਈ ਗੌਡ ਦੇ ਡਾਇਰੈਕਟਰ ਉਮੇਸ਼ ਸ਼ੁਕਲਾ ਨੇ ਬਣਾਇਆ ਹੈ ਤੇ ਇਸ ਫ਼ਿਲਮ ਦੀ ਲੇਖਕ ਹਨ ਸੋਮਯਾ ਜੋਸ਼ੀ |

ਦੱਸੀ ਨਾ ਮੈਂ ਤੁਹਾਨੂੰ ਦਿਲਚਸਪ ਖ਼ਬਰ: ਇਸ ਕਰਕੇ ਜਦੋਂ ਤੱਕ ਫ਼ਿਲਮ ਰਿਲੀਜ਼ ਨਹੀਂ ਹੋ ਜਾਂਦੀ, ਇਸ ਫ਼ਿਲਮ ਦਾ ਮਜ਼ੇਦਾਰ ਟੀਜ਼ਰ ਵੇਖੋ ਤੇ ਸਾਂਝਾ ਕਰੋ |

Amitabh Bachan & Rishi Kapoor


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network