ਬਗਾਵਤ, ਬਦਲਾ ਅਤੇ ਬਹਾਦਰੀ ਦੀ ਕਹਾਣੀ ਨੂੰ ਦਰਸਾਉਂਦਾ ਫ਼ਿਲਮ ‘ਬਾਗ਼ੀ ਦੀ ਧੀ’ ਦਾ ਟ੍ਰੇਲਰ ਰਿਲੀਜ਼
ਪੀਟੀਸੀ ਮੋਸ਼ਨ ਪਿਕਚਰਜ਼ ਦੀ ਫ਼ਿਲਮ ‘ਬਾਗ਼ੀ ਦੀ ਧੀ’ (Baghi Di Dhee) ਜਿਸ ਦਾ ਕਿ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ਉਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ ‘ਚ ਤੁਸੀਂ ਦੇਸ਼ ਦੀ ਆਜ਼ਾਦੀ ਦੇ ਲਈ ਸੰਘਰਸ਼ ਕਰਨ ਵਾਲੇ ਪੰਜਾਬੀਆਂ ਦੇ ਦੇਸ਼ ਪ੍ਰਤੀ ਪ੍ਰੇਮ ਦੇ ਜਜ਼ਬੇ ਨੂੰ ਵੇਖ ਸਕਦੇ ਹੋ । ਫ਼ਿਲਮ ਦੇ ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਬਗਾਵਤ ਦਾ ਰਾਹ ਅਖਤਿਆਰ ਕਰਨ ਵਾਲੇ ਇਨ੍ਹਾਂ ਇਨਕਲਾਬੀਆਂ ਨੂੰ ਆਪਣੇ ਪਿੰਡੇ ‘ਤੇ ਤਸ਼ੱਦਦ ਸਹਿਣੇ ਪਏ ਸਨ ।
ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਹੁਣ ਪੋਸਟ ਪਾ ਕੇ ਘਿਰੀ, ਇੰਸਟਾਗ੍ਰਾਮ ਸਟੋਰੀ ‘ਚ ਗੰਦੀ ਸ਼ਬਦਾਵਲੀ ਦਾ ਕੀਤਾ ਇਸਤੇਮਾਲ
ਇਹ ਫ਼ਿਲਮ ਬ੍ਰਿਟਿਸ਼ ਸਾਮਰਾਜ ਵਿਰੁੱਧ ਕ੍ਰਾਂਤੀਕਾਰੀਆਂ ਦੇ ਸੰਘਰਸ਼ ਤੋਂ ਇਲਾਵਾ, ਆਜ਼ਾਦੀ ਦੀ ਲੜਾਈ ਦੌਰਾਨ ਵਾਪਰੀ ਕਹਾਣੀ ਦੇ ਨਾਲ-ਨਾਲ ‘ਬਾਗ਼ੀ ਦੀ ਧੀ’ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਂਦੀ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਜੋ ਕਿ ਇੱਕ ਮੰਨੇ ਪ੍ਰਮੰਨੇ ਲੇਖਕ ਹਨ ਉਨ੍ਹਾਂ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ ਉਨ੍ਹਾਂ ਨੇ ‘ਬਾਗ਼ੀ ਦੀ ਧੀ’ ਲਈ ਪ੍ਰੇਰਣਾ ਸਰੋਤ ਵਜੋਂ ਕੰਮ ਕੀਤਾ ਹੈ ।
ਹੋਰ ਪੜ੍ਹੋ : ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਇਬ ਨੇ ਸਾਨੀਆ ਮਿਰਜ਼ਾ ਨੂੰ ਬਰਥਡੇ ਕੀਤਾ ਵਿਸ਼, ਜਲਦ ਇੱਕ ਸ਼ੋਅ ‘ਚ ਨਜ਼ਰ ਆਏਗੀ ਜੋੜੀ
ਜਦੋਂਕਿ ਫ਼ਿਲਮ ਦੀ ਪਟਕਥਾ ਪਾਲੀ ਭੁਪਿੰਦਰ ਨੇ ਲਿਖੀ ਹੈ । ਫ਼ਿਲਮ ਦਾ ਨਿਰਦੇਸ਼ਨ ਪ੍ਰਸਿੱਧ ਨਿਰਦੇਸ਼ਕ ਮੁਕੇਸ਼ ਗੌਤਮ ਦੇ ਵੱਲੋਂ ਕੀਤਾ ਗਿਆ ਹੈ ਅਤੇ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਰਾਬਿੰਦਰ ਨਾਰਾਇਣ ਵੱਲੋਂ।
ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਵੱਕਾਰ ਸ਼ੇਖ, ਦਿਲਨੂਰ ਕੌਰ ਅਤੇ ਕੁਲਜਿੰਦਰ ਸਿੰਘ ਸਿੱਧੂ ਨਜ਼ਰ ਆ ਰਹੇ ਹਨ । ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਬੰਨ ਕੇ ਰੱਖਣ ‘ਚ ਕਾਮਯਾਬ ਰਿਹਾ ਹੈ ।ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ 25 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ ।