ਪੰਜਾਬੀਆਂ ਲਈ ਚੰਗੀ ਖਬਰ, ਟੋਰਾਂਟੋ ਪ੍ਰਸ਼ਾਸਨ ਨੇ ਆਪਣੇ ਸੁਰੱਖਿਆ ਗਾਰਡਾਂ ਲਈ ਕਲੀਨ ਸ਼ੇਵ ਲਾਜ਼ਮੀ ਆਦੇਸ਼ ਲਈ ਮੰਗੀ ਮੁਆਫ਼ੀ, ਸਿੱਖ ਗਾਰਡ ਕੀਤੇ ਗਏ ਬਹਾਲ
City of Toronto Apologizes: ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਸਿੱਖ ਭਾਈਚਾਰੇ ਨੂੰ ਲੈ ਕੇ ਨਿਰਾਸ਼ ਕਰਨ ਵਾਲੀ ਖਬਰ ਆਈ ਸੀ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕੈਨੇਡਾ ‘ਚ ਵੱਡੀ ਗਿਣਤੀ ‘ਚ ਸਿੱਖ ਰਹਿੰਦੇ ਹਨ ਅਤੇ ਕੰਮ ਕਰਦੇ ਹਨ ਪਰ ਪ੍ਰਸ਼ਾਸਨ ਦੀ ਇਸ ਹਰਕਤ ਕਾਰਨ ਸਿੱਖਾਂ ‘ਚ ਰੋਸ ਪੈਦਾ ਹੋ ਗਿਆ ਸੀ।
ਟੋਰਾਂਟੋ ਸਿਟੀ ਪ੍ਰਸ਼ਾਸਨ ਨੇ 100 ਤੋਂ ਵੱਧ ਸੁਰੱਖਿਆ ਗਾਰਡਾਂ ਨੂੰ ਦਾੜ੍ਹੀ ਰੱਖਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਹੈ। ਜਿਸ ਕਰਕੇ ਸਿੱਖ ਭਾਈਚਾਰੇ ‘ਚ ਕਾਫੀ ਰੋਸ ਦੇਖਣ ਨੂੰ ਮਿਲਿਆ। ਸੋਸ਼ਲ ਮੀਡੀਆ ਉੱਤੇ ਵੀ ਟੋਰਾਂਟੋ ਪ੍ਰਸ਼ਾਸਨ ਵੱਲੋਂ ਅਜਿਹੇ ਫਰਮਾਨ ਦੀ ਨਿਖੇਧੀ ਕੀਤੀ ਜਾ ਰਹੀ ਸੀ।
ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੁਰੱਖਿਆ ਗਾਰਡਾਂ ਲਈ N95 ਮਾਸਕ ਲਾਜ਼ਮੀ ਹਨ ਅਤੇ ਸਿੱਖ ਆਪਣੀ ਦਾੜ੍ਹੀ ਕਾਰਨ ਇਨ੍ਹਾਂ ਨੂੰ ਸਹੀ ਤਰ੍ਹਾਂ ਪਹਿਨਣ ਤੋਂ ਅਸਮਰੱਥ ਹਨ। ਇਸ ਲਈ ਇਸ ਪੂਰੀ ਫਿਟਿੰਗ ਲਈ ਕਲੀਨ ਸ਼ੇਵ ਗਾਰਡ ਦੀ ਲੋੜ ਹੁੰਦੀ ਹੈ। ਫਿੱਟ ਟੈਸਟ ਦੌਰਾਨ ਚਿਹਰੇ 'ਤੇ ਬੇਅਰਿੰਗ ਦੀ ਇਜਾਜ਼ਤ ਨਹੀਂ ਹੈ।
City Of Toronto ਨੇ ਹਾਲ ਹੀ ‘ਚ ਸ਼ਹਿਰ ਦੀਆਂ ਥਾਵਾਂ 'ਤੇ ਸੁਰੱਖਿਆ ਗਾਰਡਾਂ ਲਈ 'ਕਲੀਨ ਸ਼ੇਵ' ਵਾਲਿਆਂ ਦੀ ਭਰਤੀ ਸ਼ੁਰੂ ਕੀਤੀ ਹੈ। ਨਤੀਜੇ ਵਜੋਂ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। World Sikh Organisation ਨੇ ਬਰਖਾਸਤ ਸਿੱਖ ਸੁਰੱਖਿਆ ਗਾਰਡਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ।
ਹੁਣ ਸਿੱਖ ਭਾਈਚਾਰੇ ਲਈ ਚੰਗੀ ਖਬਰ ਇਹ ਹੈ ਕਿ ਟੋਰਾਂਟੋ ਪ੍ਰਸ਼ਾਸਨ ਨੇ ਆਪਣੇ ਇਸ ਆਦੇਸ਼ ਲਈ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ ਅਤੇ ਨੌਕਰੀ ਤੋਂ ਕੱਢੇ ਗਏ ਸਿੱਖ ਗਾਰਡ ਨੂੰ ਵਾਪਸ ਨੌਕਰੀ ਉੱਤੇ ਸੱਦ ਲਿਆ ਹੈ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ‘ਚ ਕਾਫੀ ਖੁਸ਼ੀ ਦਾ ਮਾਹੌਲ ਹੈ। ਦੱਸ ਦਈਏ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ‘ਚ ਵੱਡੀ ਗਿਣਤੀ ‘ਚ ਸਿੱਖ ਵੱਸਦੇ ਹਨ।