ਕੀ Bigg Boss ਫੇਮ ਇਸ ਅਦਾਕਾਰਾ ਨਾਲ ਵਿਆਹ ਕਰਨ ਜਾ ਰਹੇ ਨੇ ਟੋਨੀ ਕੱਕੜ ? ਤਸਵੀਰਾਂ 'ਚ ਵੇਖੋ ਕਿੰਝ ਰੋਮਾਂਟਿਕ ਅੰਦਾਜ਼ ਕੀਤਾ ਪ੍ਰਪੋਜ਼

Reported by: PTC Punjabi Desk | Edited by: Pushp Raj  |  February 06th 2023 01:14 PM |  Updated: February 06th 2023 01:19 PM

ਕੀ Bigg Boss ਫੇਮ ਇਸ ਅਦਾਕਾਰਾ ਨਾਲ ਵਿਆਹ ਕਰਨ ਜਾ ਰਹੇ ਨੇ ਟੋਨੀ ਕੱਕੜ ? ਤਸਵੀਰਾਂ 'ਚ ਵੇਖੋ ਕਿੰਝ ਰੋਮਾਂਟਿਕ ਅੰਦਾਜ਼ ਕੀਤਾ ਪ੍ਰਪੋਜ਼

Tony Kakkar News : ਬਾਲੀਵੁੱਡ ਦੀ ਮਸ਼ਹੂਰ ਗਾਇਕ ਨੇਹਾ ਕੱਕੜ (Neha Kakkar) ਦੇ ਭਰਾ ਤੇ ਮਸ਼ਹੂਰ ਗਾਇਕ ਟੋਨੀ ਕੱਕੜ (Tony Kakkar)ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਟੋਨੀ ਕੱਕੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਕਿਉਂਕਿ ਅਜਿਹੀ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਟੋਨੀ ਕੱਕੜ ਵਿਆਹ ਕਰਨ ਜਾ ਰਹੇ ਹਨ, ਉਹ ਵੀ ਬਿੱਗ ਬੌਸ ਦੀ ਕੰਟੈਸਟੈਂਟ ਰਹੀ ਇੱਕ ਹਸੀਨਾ ਦੇ ਨਾਲ। ਆਓ ਜਾਣਦੇ ਹਾਂ ਕੀ ਹੈ ਇਸ ਖ਼ਬਰ ਦੀ ਸੱਚਾਈ।

image source: Instagram

ਸ਼ਹੂਰ ਗਾਇਕਾ ਨੇਹਾ ਕੱਕੜ ਦਾ ਭਰਾ ਟੋਨੀ ਕੱਕੜ ਵੀ ਕਿਸੇ ਤੋਂ ਘੱਟ ਨਹੀਂ ਹੈ। ਟੋਨੀ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਦਿਲਚਸਪ ਪੋਸਟਾਂ ਰਾਹੀਂ ਆਪਣੇ ਫੈਨਜ਼ ਦੇ ਚਹੇਤੇ ਬਣੇ ਰਹਿੰਦੇ ਹਨ। ਹਾਲ ਹੀ 'ਚ ਟੋਨੀ ਕੱਕੜ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਆਏ ਗਏ ਹਨ। ਟੋਨੀ ਨੇ ਸੋਸ਼ਲ ਮੀਡੀਆ 'ਤੇ ਬਿੱਗ ਬੌਸ 13 ਫੇਮ ਇੱਕ ਹਸੀਨਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ। ਇੰਨਾ ਹੀ ਨਹੀਂ ਇਸ ਪੋਸਟ 'ਤੇ ਨੇਹਾ ਨੇ ਦੋਹਾਂ ਦੇ ਵਿਆਹ ਲਈ ਆਪਣੀ ਸਹਿਮਤੀ ਵੀ ਦੇ ਦਿੱਤੀ ਹੈ।

image source: Instagram

ਦਰਅਸਲ ਟੋਨੀ ਕੱਕੜ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਮਸ਼ਹੂਰ ਅਦਾਕਾਰਾ ਨੂੰ ਪ੍ਰਪੋਜ਼ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਟੋਨੀ ਕੱਕੜ ਦੇ ਚਿਹਰੇ 'ਤੇ ਖੁਸ਼ੀ ਦੇਖਣ ਲਾਇਕ ਹੈ। ਟੋਨੀ ਕੱਕੜ ਨੇ ਇਸ ਪੋਸਟ ਵਿੱਚ ਅਦਾਕਾਰਾ ਦੇ ਇੰਸਟਾ ਅਕਾਊਂਟ ਨੂੰ ਸਿੱਧਾ ਟੈਗ ਕੀਤਾ ਅਤੇ ਵਿਆਹ ਦਾ ਪ੍ਰਸਤਾਵ ਦਿੱਤਾ। ਹਾਲਾਂਕਿ ਹੁਣ ਤੱਕ ਅਭਿਨੇਤਰੀ ਵਲੋਂ ਕੋਈ ਜਵਾਬ ਨਹੀਂ ਆਇਆ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਬਿੱਗ ਬੌਸ 13 ਵਿੱਚ ਨਜ਼ਰ ਆਈ ਜੈਸਮੀਨ ਭਸੀਨ ਹੈ।

 

View this post on Instagram

 

A post shared by Tony Kakkar (@tonykakkar)

ਇਸ ਪੋਸਟ 'ਤੇ ਟੋਨੀ ਦੀ ਭੈਣ ਨੇਹਾ ਕੱਕੜ ਨੇ ਦੋਵਾਂ ਦੇ ਰਿਸ਼ਤੇ 'ਤੇ ਸਹਿਮਤੀ ਜਤਾਈ ਹੈ। ਨੇਹਾ ਕੱਕੜ ਨੇ ਲਿਖਿਆ- 'ਅਬ ਤੋਂ ਕਰ ਹੀ ਲੋ ਸ਼ਾਦੀ ਭਈਯੂ'। ਜੇਕਰ ਤੁਸੀਂ ਵੀ ਥੋੜੇ ਜਿਹੇ ਉਲਝਣ ਵਿੱਚ ਹੋ, ਤਾਂ ਦੱਸ ਦੇਈਏ ਕਿ ਟੋਨੀ ਨੇ ਜੈਸਮੀਨ ਭਸੀਨ ਨਾਲ ਆਪਣੇ ਆਉਣ ਵਾਲੇ ਨਵੇਂ ਸੰਗੀਤ ਵੀਡੀਓ ਦੇ ਪ੍ਰਮੋਸ਼ਨ ਲਈ ਇਹ ਸਭ ਕੀਤਾ ਹੈ।

image source: Instagram

ਹੋਰ ਪੜ੍ਹੋ: The Kapil Sharma show: ਬਿਨੂੰ ਢਿੱਲੋਂ ਤੇ ਪੰਜਾਬੀ ਗਾਇਕ ਨਿੰਜਾ ਬਣੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ,ਲੱਗੀ ਪੰਜਾਬੀਆਂ ਦੀ ਮਹਫਿਲ

ਦੋਵਾਂ ਦੇ ਇਸ ਮਿਊਜ਼ਿਕ ਵੀਡੀਓ ਦੀ ਝਲਕ ਟੋਨੀ ਦੇ ਸੋਸ਼ਲ ਅਕਾਊਂਟ 'ਤੇ ਪਹਿਲਾਂ ਹੀ ਦੇਖੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਟੋਨੀ ਅਤੇ ਜੈਸਮੀਨ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ, ਜਿਸ ਕਾਰਨ ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

 

View this post on Instagram

 

A post shared by Tony Kakkar (@tonykakkar)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network