'khushi’ ਦੀ ਸਫਲਤਾ ਮਗਰੋਂ ਵਿਜੇ ਦੇਵਰਕੋਂਡਾ ਨੇ ਕੀਤਾ ਵੱਡਾ ਐਲਾਨ, ਅਦਾਕਾਰ ਨੇ 100 ਲੋੜਵੰਦ ਪਰਿਵਾਰਾਂ 'ਚ1 ਕਰੋੜ ਰੁਪਏ ਵੰਡਣ ਦਾ ਕੀਤਾ ਵਾਅਦਾ

ਵਿਜੇ ਦੇਵਰਕੋਂਡਾ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਫਿਲਮ ਦੀ ਕਮਾਈ ਵਿੱਚੋਂ ਇੱਕ ਕਰੋੜ ਰੁਪਏ ਲੋੜਵੰਦ ਪਰਿਵਾਰਾਂ ਨੂੰ ਦਾਨ ਕਰਨਗੇ। ਉਸ ਨੇ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਨਾਲ ‘ਜਸ਼ਨ ਮਨਾਉਣਾ’ ਚਾਹੁੰਦਾ ਹੈ ਅਤੇ 100 ਪਰਿਵਾਰਾਂ ਨੂੰ 1-1 ਲੱਖ ਰੁਪਏ ਦਾ ਚੈੱਕ ਦੇਵੇਗਾ। ਅਦਾਕਾਰ ਨੇ ਇਹ ਵੀ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਸੂਚੀ ਅੱਜ ਜਾਰੀ ਕੀਤੀ ਜਾਵੇਗੀ।

Reported by: PTC Punjabi Desk | Edited by: Pushp Raj  |  September 06th 2023 02:21 PM |  Updated: September 06th 2023 03:31 PM

'khushi’ ਦੀ ਸਫਲਤਾ ਮਗਰੋਂ ਵਿਜੇ ਦੇਵਰਕੋਂਡਾ ਨੇ ਕੀਤਾ ਵੱਡਾ ਐਲਾਨ, ਅਦਾਕਾਰ ਨੇ 100 ਲੋੜਵੰਦ ਪਰਿਵਾਰਾਂ 'ਚ1 ਕਰੋੜ ਰੁਪਏ ਵੰਡਣ ਦਾ ਕੀਤਾ ਵਾਅਦਾ

Vijay Deverakonda: ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ (Vijay Deverakonda) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਕੁਸ਼ੀ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਦੇ ਨਾਲ ਹੀ ਉਹ ਆਪਣੇ ਕਰੀਅਰ ‘ਚ ਰੋਮਾਂਚਕ ਦੌਰ ‘ਚੋਂ ਗੁਜ਼ਰ ਰਿਹਾ ਹੈ। ਵਿਜੇ ਅਤੇ ਸਮੰਥਾ ਦੀ ਫਿਲਮ ‘ਖੁਸ਼ੀ’ ਬਾਕਸ ਆਫਿਸ ‘ਤੇ ਕਾਫੀ ਹਿੱਟ ਸਾਬਤ ਹੋਈ ਹੈ। 

ਅਭਿਨੇਤਾ ਵਿਜੇ ਆਪਣੀ ਫਿਲਮ ਦੀ ਸਫਲਤਾ ‘ਤੇ ਬਹੁਤ ਖੁਸ਼ ਹਨ। ‘ਕੁਸ਼ੀ’ ਪੰਜ ਸਾਲ ਬਾਅਦ ਉਸ ਦੀ ਪਹਿਲੀ ਹਿੱਟ ਫ਼ਿਲਮ ਹੈ। ਇਸ ਨੂੰ ਹੋਰ ਖਾਸ ਬਣਾਉਣ ਲਈ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਵੱਡਾ ਵਾਅਦਾ ਕੀਤਾ ਹੈ। ਅਭਿਨੇਤਾ ਨੇ ਵਿਜ਼ਾਗ ਵਿੱਚ ‘ਕੁਸ਼ੀ’ ਦੇ ਸਫਲਤਾ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ‘ਕੁਸ਼ੀ’ ਦੀ ਕਮਾਈ ਵਿੱਚੋਂ 100 ਪਰਿਵਾਰਾਂ ਨੂੰ 1 ਕਰੋੜ ਰੁਪਏ ਦਾਨ ਕਰਨ ਦਾ ਵਾਅਦਾ ਕੀਤਾ।

‘ਕੁਸ਼ੀ’ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ 4 ਸਤੰਬਰ ਨੂੰ ਵਿਸ਼ਾਖਾਪਟਨਮ ‘ਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਫਿਲਮ ਦੇ ਅਦਾਕਾਰ ਵਿਜੇ ਦੇਵਰਕੋਂਡਾ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। 

ਵਿਜੇ ਦੇਵਰਕੋਂਡਾ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਫਿਲਮ ਦੀ ਕਮਾਈ ਵਿੱਚੋਂ ਇੱਕ ਕਰੋੜ ਰੁਪਏ ਲੋੜਵੰਦ ਪਰਿਵਾਰਾਂ ਨੂੰ ਦਾਨ ਕਰਨਗੇ। ਉਸ ਨੇ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਨਾਲ ‘ਜਸ਼ਨ ਮਨਾਉਣਾ’ ਚਾਹੁੰਦਾ ਹੈ ਅਤੇ 100 ਪਰਿਵਾਰਾਂ ਨੂੰ 1-1 ਲੱਖ ਰੁਪਏ ਦਾ ਚੈੱਕ ਦੇਵੇਗਾ। ਅਦਾਕਾਰ ਨੇ ਇਹ ਵੀ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਸੂਚੀ ਅੱਜ ਜਾਰੀ ਕੀਤੀ ਜਾਵੇਗੀ।

ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦੇ ਪਿਆਰ ਕਾਰਨ ਸਾਨੂੰ ਇਹ ਨੰਬਰ ਅਤੇ ਸਫਲਤਾ ਮਿਲ ਰਹੀ ਹੈ। ਤੁਸੀਂ ਇਸ ਸਫਲਤਾ ਦਾ ਕਾਰਨ ਹੋ। ਤੁਸੀਂ ਸਾਰੇ ਚਾਹੁੰਦੇ ਹੋ ਕਿ ਮੈਂ ਜਿੱਤਾਂ ਅਤੇ ਮੇਰੀਆਂ ਫਿਲਮਾਂ ਸਫਲ ਹੋਣ। ਜੇਕਰ ਮੇਰੀਆਂ ਫਿਲਮਾਂ ਫਲਾਪ ਹੁੰਦੀਆਂ ਹਨ ਤਾਂ ਉਹ ਦੁਖੀ ਹੁੰਦੇ ਹਨ, ਜੇਕਰ ਮੇਰੀ ਫਿਲਮ ਹਿੱਟ ਹੁੰਦੀ ਹੈ ਤਾਂ ਉਹ ਖੁਸ਼ ਹੁੰਦੇ ਹਨ। ਮੈਂ ਇਹ ਇਸ ਪਲੇਟਫਾਰਮ ਤੋਂ ਕਹਿ ਰਿਹਾ ਹਾਂ। ਹੁਣ ਤੋਂ ਮੈਂ ਆਪਣੇ ਪਰਿਵਾਰ ਦੇ ਨਾਲ ਤੁਹਾਡੇ ਲਈ 100% ਕੰਮ ਕਰਾਂਗਾ। ਤੁਹਾਨੂੰ ਹਮੇਸ਼ਾ ਮੁਸਕਰਾਉਣਾ ਦੀ ਵਜ੍ਹਾ ਦੇਵਾਂਗਾ। 

ਹੋਰ ਪੜ੍ਹੋ: Janmashtami 2023: ਜਾਣੋ ਆਖਿਰ ਕਿਉਂ ਖੀਰੇ ਤੋਂ ਬਿਨਾਂ ਅਧੂਰੀ ਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਪੂਜਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

ਮੈਂ ਤੁਹਾਡੇ ਸਾਰਿਆਂ ਨਾਲ  ਆਪਣੀ ਖੁਸ਼ੀ ਸਾਂਝੀ ਕਰਨਾ ਚਾਹੁੰਦਾ ਹਾਂ। ਮੈਂ ਤੁਹਾਡੀ ਮੁਸਕਰਾਹਟ ਦੇਖਣਾ ਚਾਹੁੰਦਾ ਹਾਂ, ਭਾਵੇਂ ਮੈਨੂੰ ਉਸ ਲਈ ਕੁਝ ਵੀ ਕਰਨਾ ਪਵੇ । ਮੈਂ ਤੁਹਾਨੂੰ ਸਾਰਿਆਂ ਨੂੰ ਵਿਅਕਤੀਗਤ ਤੌਰ ‘ਤੇ ਨਹੀਂ ਮਿਲ ਸਕਦਾ। ਮੈਂ ਆਪਣੀ ਫਿਲਮ ਦੀ ਕਮਾਈ ਵਿਚੋਂ ਇਕ ਕਰੋੜ ਰੁਪਏ ਆਪਣੇ ਪਰਿਵਾਰ ਨੂੰ ਦੇ ਰਿਹਾ ਹਾਂ, ਤਾਂ ਜੋ ਮੈਂ ਆਪਣੀ ਖੁਸ਼ੀ  ਤੁਹਾਡੇ ਨਾਲ ਸਾਂਝੀ ਕਰ ਸਕਾਂ। ਮੈਂ ਜਲਦੀ ਹੀ 100 ਪਰਿਵਾਰਾਂ ਦੀ ਚੋਣ ਕਰਾਂਗਾ ਅਤੇ ਹਰੇਕ ਪਰਿਵਾਰ ਨੂੰ 1 ਲੱਖ ਰੁਪਏ ਦਾ ਚੈੱਕ ਦੇਵਾਂਗਾ। ਮੈਂ ਆਪਣੀ ਕਮਾਈ ਅਤੇ ਖੁਸ਼ੀ ਦੋਵੇਂ ਤੁਹਾਡੇ ਨਾਲ ਸਾਂਝੀ ਕਰਾਂਗਾ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network