ਨਯਨਤਾਰਾ ਨੇ ‘ਅੰਨਪੂਰਨੀ’ ਵਿਵਾਦ ਤੋਂ ਬਾਅਦ ਮੰਗੀ ਮੁਆਫ਼ੀ, ਪੋਸਟ ਕੀਤੀ ਸਾਂਝੀ
ਸਾਊਥ ਅਦਾਕਾਰਾ ਨਯਨਤਾਰਾ (nayanthara) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅੰਨਪੂਰਨੀ’ ਨੂੰ ਲੈ ਕੇ ਚਰਚਾ ‘ਚ ਹੈ। ਚਰਚਾ ਦਾ ਕਾਰਨ ਹੈ ਫ਼ਿਲਮ ਦੇ ਕਾਰਨ ਉੱਠਿਆ ਵਿਵਾਦ। ਦਰਅਸਲ ਫ਼ਿਲਮ ‘ਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਿਆ ਹੈ। ਜਿਸ ਤੋਂ ਬਾਅਦ ਹਾਲ ਹੀ ‘ਚ ਇਸ ਦੇ ਖਿਲਾਫ ਇੱਕ ਐੱਫ ਆਈ ਆਰ ਵੀ ਦਰਜ ਕਰਵਾਈ ਗਈ ਸੀ । ਜਿਸ ਤੋਂ ਬਾਅਦ ਫ਼ਿਲਮ ਨੂੰ ਨੈੱਟਫਲਿਕਸ ਤੋਂ ਹਟਾ ਦਿੱਤਾ ਗਿਆ ਸੀ।ਅਦਾਕਾਰਾ ਨੇ ਇਸ ਫ਼ਿਲਮ ਨੂੰ ਲੈ ਕੇ ਵੱਧਦੇ ਵਿਵਾਦ ਦਰਮਿਆਨ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਮੁਆਫ਼ੀ ਮੰਗ ਲਈ ਹੈ।ਨਯਨਤਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਟੀਮ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।
ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਕਿੱਲੀ ਪੌਲ ਨੇ ਗਾਇਆ ‘ਸੀਆ ਰਾਮ’, ਵੀਡੀਓ ਵਾਇਰਲ
ਨਯਨਤਾਰਾ ਨੇ ਦੇਰ ਰਾਤ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨੈੱਟਫਲਿਕਸ ‘ਤੇ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਸਾਹਮਣੇ ਆਏ ਵਿਵਾਦ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ।ਅਦਾਕਾਰਾ ਨੇ ਜੈ ਸ਼੍ਰੀ ਰਾਮ ਦੇ ਨਾਲ ਇਸ ਨੋਟ ਦੀ ਸ਼ੁਰੂਆਤ ਕਰਦੇ ਹੋਏ ਲਿਖਿਆ ‘ਇੱਕ ਸਕਾਰਾਤਮਕ ਸੰਦੇਸ਼ ਸਾਂਝਾ ਕਰਨ ਦੇ ਸਾਡੀ ਈਮਾਨਦਾਰ ਕੋਸ਼ਿਸ਼ ‘ਚ, ਅਣਜਾਨਪੁਣੇ ‘ਚ ਅਸੀਂ ‘ਚ ਅਸੀਂ ਜੋ ਠੇਸ ਪਹੁੰਚਾਈ ਹੈ। ਸਾਨੂੰ ਉਮੀਦ ਨਹੀਂ ਸੀ ਕਿ ਪਹਿਲਾਂ ਸਿਨੇਮਾਂ ਘਰਾਂ ‘ਚ ਪ੍ਰਦਰਸ਼ਿਤ ਸੈਂਸਰਯੁਕਤ ਫ਼ਿਲਮ ਨੂੰ ਓਟੀਟੀ ਪਲੈਟਫਾਰਮ ਤੋਂ ਹਟਾ ਦਿੱਤਾ ਜਾਵੇਗਾ।
ਨਯਨਤਾਰਾ ਨੇ ਅੱਗੇ ਲਿਖਿਆ ‘ਮੇਰੀ ਟੀਮ ਅਤੇ ਮੇਰਾ ਇਰਾਦਾ ਕਦੇ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਅਤੇ ਅਸੀਂ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਸਮਝਦੇ ਹਾਂ।ਇੱਕ ਅਜਿਹੀ ਮਹਿਲਾ ਹੋਣ ਦੇ ਨਾਤੇ ਜੋ ਪੂਰੀ ਤਰ੍ਹਾਂ ਦੇ ਨਾਲ ਭਗਵਾਨ ‘ਚ ਵਿਸ਼ਵਾਸ ਕਰਦੀ ਹੈ ਅਤੇ ਦੇਸ਼ ਭਰ ਦੇ ਮੰਦਰਾਂ ‘ਚ ਅਕਸਰ ਜਾਂਦੀ ਹੈ, ਇਹ ਆਖਰੀ ਚੀਜ਼ ਹੈ ਜੋ ਮੈਂ ਜਾਨ ਬੁੱਝ ਕੇ ਕਰਾਂਗੀ। ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਅਸੀਂ ਠੇਸ ਪਹੁੰਚਾਈ ਹੈ, ਮੈਂ ਈਮਾਨਦਾਰੀ ਦੇ ਨਾਲ ਦਿਲ ਤੋਂ ਮੁਆਫ਼ੀ ਮੰਗਦੀ ਹਾਂ’।
‘ਅੰਨਪੂਰਨੀ’ ਦੀ ਕਹਾਣੀ ਇੱਕ ਅਜਿਹੀ ਔਰਤ ਦੇ ਆਲੇ ਦੁਆਲਟ ਘੁੰਮਦੀ ਹੈ ਜੋ ਇੱਕ ਬ੍ਰਾਹਮਣ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ। ਇਹ ਔਰਤ ਭਾਰਤ ਦੀ ਟੌਪ ਸ਼ੈੱਫ ਬਣਨਾ ਚਾਹੁੰਦੀ ਹੈ। ਪਰ ਉਸ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
-