ਮਲਿਆਲਮ ਅਦਾਕਾਰਾ ਰੇਂਜੁਸ਼ਾ ਮੇਨਨ ਦਾ ਹੋਇਆ ਦਿਹਾਂਤ, ਤਿਰੂਵਨੰਤਪੁਰਮ ਸਥਿਤ ਆਪਣੇ ਫਲੈਟ 'ਤੇ ਮ੍ਰਿਤਕ ਮਿਲੀ ਅਦਾਕਾਰਾ
Renjusha Menon Death: ਮਲਿਆਲਮ ਫਿਲਮ ਇੰਡਸਟਰੀ ਤੋਂ ਹਾਲ ਹੀ 'ਚ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਮਲਿਆਲਮ ਫਿਲਮਾਂ ਤੇ ਟੀਵੀ ਦੀ ਮਸ਼ਹੂਰ ਅਭਿਨੇਤਰੀ ਰੇਂਜੁਸ਼ਾ ਮੇਨਨ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੀ ਲਾਸ਼ ਤਿਰੂਵਨੰਤਪੁਰਮ ਦੇ ਸ਼੍ਰੀਕਾਰਯਾਮ ਸਥਿਤ ਉਸ ਦੇ ਫਲੈਟ ਚੋਂ ਬਰਾਮਦ ਹੋਈ ਹੈ। ਅਭਿਨੇਤਰੀ ਨੂੰ ਮੁੱਖ ਤੌਰ 'ਤੇ ਕਈ ਟੈਲੀਵਿਜ਼ਨ ਸ਼ੋਅ ਤੇ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਨਿਭਾਉਂਦੇ ਦੇਖਿਆ ਗਿਆ ਹੈ। ਰੇਂਜੁਸ਼ਾ ਸਹਾਇਕ ਭੂਮਿਕਾਵਾਂ ਨਿਭਾਉਣ ਲਈ ਮਸ਼ਹੂਰ ਹੈ।
ਮਲਿਆਲਮ ਫਿਲਮ ਅਤੇ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰੇਂਜੁਸ਼ਾ ਮੈਨਨ ਦੀ ਲਾਸ਼ ਤਿਰੂਵਨੰਤਪੁਰਮ ਵਿੱਚ ਕਿਰਾਏ ਦੇ ਫਲੈਟ ਵਿੱਚ ਲਟਕਦੀ ਮਿਲੀ ਹੈ। ਉਹ ਸਿਰਫ਼ 35 ਸਾਲਾਂ ਦੀ ਸੀ। ਸ੍ਰੀਕਰਮੀ ਪੁਲਿਸ ਨੇ ਅਦਾਕਾਰਾ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰਿਆਂ ਨੂੰ ਉਦੋਂ ਸ਼ੱਕ ਹੋ ਗਿਆ ਜਦੋਂ ਸੋਮਵਾਰ ਸਵੇਰੇ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਫਲੈਟ ਕਾਫੀ ਸਮੇਂ ਤੋਂ ਬੰਦ ਹੈ। ਇਸ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਹ ਲਟਕਦੀ ਮਿਲੀ।
ਰੇਂਜੁਸ਼ਾ ਦੀ ਮੌਤ ਦਾ ਕਾਰਨ ਜਾਨਣ ਲਈ ਪੁਲਿਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੇਂਜੁਸ਼ਾ ਮੇਨਨ ਇੱਕ ਮਸ਼ਹੂਰ ਅਭਿਨੇਤਰੀ ਸੀ। ਉਸ ਨੇ ਕਈ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਮਲਿਆਲਮ ਫਿਲਮਾਂ 'ਚ ਵੀ ਸਹਾਇਕ ਕਲਾਕਾਰ ਵਜੋਂ ਕੰਮ ਕੀਤਾ।
ਹੋਰ ਪੜ੍ਹੋ: Inderjit Nikku: ਇੰਦਰਜੀਤ ਨਿੱਕੂ ਦਾ ਗੀਤ PAANI ਹੋਇਆ ਰਿਲੀਜ਼, ਮਾਵਾਂ ਦੇ ਪਿਆਰ ਨੂੰ ਗਾਇਕ ਨੇ ਇੰਝ ਕੀਤਾ ਬਿਆਨ
ਰੇਂਜੁਸ਼ਾ ਨੂੰ 'ਸਤ੍ਰੀ', 'ਨਿਜਲੱਟਮ', 'ਮਾਗਲੁਦੇ ਅੰਮਾ' ਅਤੇ 'ਬਾਲਮਣੀ' ਵਰਗੇ ਕਿਰਦਾਰਾਂ ਲਈ ਪਛਾਣਿਆ ਜਾਂਦਾ ਹੈ। ਅਦਾਕਾਰੀ ਤੋਂ ਇਲਾਵਾ, ਰੇਂਜੁਸ਼ਾ ਇੱਕ ਸਿਖਲਾਈ ਪ੍ਰਾਪਤ ਭਰਤਨਾਟਿਅਮ ਡਾਂਸਰ ਵੀ ਸੀ। ਉਸਦੇ ਪਰਿਵਾਰ ਵਿੱਚ ਉਸਦੇ ਪਿਤਾ ਸੀਜੀ ਰਵਿੰਦਰਨਾਥ ਅਤੇ ਮਾਂ ਉਮਾਦੇਵੀ ਸ਼ਾਮਲ ਹਨ।
- PTC PUNJABI