Thalapathy Vijay: ਸਾਊਥ ਸੁਪਰਸਟਾਰ ਥਲਪਤੀ ਵਿਜੇ ਦੇ ਖਿਲਾਫ FIR ਹੋਈ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਸਾਊਥ ਸੁਪਰਸਟਾਰ ਅਭਿਨੇਤਾ ਥਲਪਤੀ ਵਿਜੇ ਅਤੇ ਉਨ੍ਹਾਂ ਦੀ ਫ਼ਿਲਮ 'ਲੀਓ' ਕਾਨੂੰਨੀ ਵਿਵਾਦ ਵਿੱਚ ਫਸ ਗਈ ਹੈ। ਇਸ ਫ਼ਿਲਮ ਦੇ ਗੀਤ 'ਨਾ ਰੈਡੀ' 'ਤੇ ਤੰਬਾਕੂ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਇਸ ਨੂੰ ਲੈ ਕੇ ਨਾਂ ਸਿਰਫ ਵਿਵਾਦ ਹੋਰ ਡੂੰਘਾ ਹੋ ਗਿਆ ਹੈ, ਸਗੋਂ ਵਿਜੇ ਖਿਲਾਫ ਐੱਫ.ਆਈ.ਆਰ ਵੀ ਦਰਜ ਕੀਤੀ ਗਈ ਹੈ।

Reported by: PTC Punjabi Desk | Edited by: Pushp Raj  |  June 27th 2023 06:53 PM |  Updated: June 27th 2023 06:53 PM

Thalapathy Vijay: ਸਾਊਥ ਸੁਪਰਸਟਾਰ ਥਲਪਤੀ ਵਿਜੇ ਦੇ ਖਿਲਾਫ FIR ਹੋਈ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

FIR  filed against Thalapathy Vijay: ਸਾਊਥ ਦੇ ਸੁਪਰਸਟਾਰ ਥਲਪਤੀ ਵਿਜੇ ਦੀ ਨਵੀਂ ਫਿਲਮ 'ਲਿਓ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਫ਼ਿਲਮ ਦੇ ਗੀਤ 'ਨਾ ਰੈਡੀ' 'ਚ ਤੰਬਾਕੂ ਨੂੰ ਪ੍ਰਮੋਟ ਕਰਨ ਦੇ ਦੋਸ਼ 'ਚ ਅਭਿਨੇਤਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਨਾਰਕੋਟਿਕਸ ਕੰਟਰੋਲ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ।

ਸਾਊਥ  ਸੁਪਰਸਟਾਰ ਅਭਿਨੇਤਾ ਥਲਪਥੀ ਵਿਜੇ ਅਤੇ ਉਨ੍ਹਾਂ ਦੀ ਫ਼ਿਲਮ 'ਲੀਓ' ਕਾਨੂੰਨੀ ਵਿਵਾਦ ਵਿੱਚ ਫਸ ਗਈ ਹੈ। ਇਸ ਫ਼ਿਲਮ ਦੇ ਗੀਤ 'ਨਾ ਰੈਡੀ' 'ਤੇ ਤੰਬਾਕੂ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਇਸ ਨੂੰ ਲੈ ਕੇ ਨਾਂ ਸਿਰਫ ਵਿਵਾਦ ਹੋਰ ਡੂੰਘਾ ਹੋ ਗਿਆ ਹੈ, ਸਗੋਂ ਵਿਜੇ ਖਿਲਾਫ ਐੱਫ.ਆਈ.ਆਰ ਵੀ ਦਰਜ ਕੀਤੀ ਗਈ ਹੈ।

ਇਸ ਗੀਤ 'ਚ ਅਭਿਨੇਤਾ ਨੂੰ ਮੂੰਹ 'ਚ ਸਿਗਰਟ ਰੱਖ ਕੇ ਡਾਂਸ ਕਰਦੇ ਦਿਖਾਇਆ ਗਿਆ ਹੈ। ਹੁਣ ਉਸ ਦੇ ਖਿਲਾਫ ਨਾਰਕੋਟਿਕਸ ਕੰਟਰੋਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 'ਨਾ ਰੈਡੀ' ਗੀਤ 'ਚ ਸਿਗਰਟਨੋਸ਼ੀ ਦਿਖਾਉਣ ਕਾਰਨ ਥਲਪਤੀ ਵਿਜੇ ਕਾਨੂੰਨੀ ਮੁਸੀਬਤ 'ਚ ਫਸ ਗਏ ਹਨ। ਅਭਿਨੇਤਾ ਨੂੰ ਸ਼ਰਾਬ ਅਤੇ ਤੰਬਾਕੂ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਲਈ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

'ਲਿਓ' ਅਤੇ ਥੱਲਾਪਥੀ ਵਿਜੇ ਦੇ ਖਿਲਾਫ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਅਭਿਨੇਤਾ ਨੇ ਪਿਛਲੇ ਦਿਨਾਂ 'ਚ ਇਕ ਸਿਆਸੀ ਬੈਠਕ 'ਚ ਪਹੁੰਚ ਕੇ ਚੰਗਾ ਭਾਸ਼ਣ ਦਿੱਤਾ ਸੀ। ਉੱਥੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਚੰਗੇ ਚਰਿੱਤਰ ਨੂੰ ਬਣਾਈ ਰੱਖਣ 'ਤੇ ਗੱਲ ਕੀਤੀ। ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਕਿਹਾ, ਪਰ ਉਸ ਦੇ ਗੀਤ ਅਤੇ ਫਿਲਮਾਂ ਗਲਤ ਆਦਤਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ।

ਹੋਰ ਪੜ੍ਹੋ: ਸਾਊਥ ਸੁਪਰਸਟਾਰ ਪ੍ਰਭਾਸ ਨੇ ਛੁੱਟੀਆਂ ਮਨਾਉਣ ਲਈ ਇਟਲੀ ‘ਚ ਕਿਰਾਏ ‘ਤੇ ਲਿਆ Villa, ਕਿਰਾਇਆ ਜਾਣ ਉੱਡ ਜਾਣਗੇ ਤੁਹਾਡੇ ਹੋਸ਼

ਹਾਲਾਂਕਿ, ਇਸ ਦੌਰਾਨ ਪ੍ਰਸ਼ੰਸਕਾਂ ਨੇ ਵੀ ਅਭਿਨੇਤਾ ਦੇ ਨਾਲ ਖੜੇ ਹੋ ਕੇ ਦਾਅਵਾ ਕੀਤਾ ਹੈ ਕਿ ਉਹ ਸਿਰਫ ਸਕ੍ਰੀਨ 'ਤੇ ਕੰਮ ਕਰ ਰਿਹਾ ਹੈ ਅਤੇ ਅਸਲ ਜ਼ਿੰਦਗੀ ਵਿੱਚ ਅਜਿਹੀਆਂ ਚੀਜ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network