ਨਯਨਤਾਰਾ ਦੀ ਫਿਲਮ ਅੰਨਪੁਰਨੀ 'ਤੇ ਲੱਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼, FIR ਹੋਈ ਦਰਜ

Reported by: PTC Punjabi Desk | Edited by: Pushp Raj  |  January 12th 2024 12:07 AM |  Updated: January 12th 2024 12:07 AM

ਨਯਨਤਾਰਾ ਦੀ ਫਿਲਮ ਅੰਨਪੁਰਨੀ 'ਤੇ ਲੱਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼, FIR ਹੋਈ ਦਰਜ

Fir against Nayanthara Film Annapoorani: ਸਾਊਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ (Nayanthara)   ਹਾਲ ਹੀ 'ਚ ਆਪਣੀ ਫਿਲਮ 'ਅੰਨਪੁਰਨੀ'  Film Annapoorani) ਨੂੰ ਲੈ ਕੇ ਵਿਵਾਦਾਂ 'ਚ ਘਿਰ ਗਈ ਹੈ। ਅਦਾਕਾਰਾ ਦੀ ਫਿਲਮ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਹੁਣ ਦਰਸ਼ਕ ਇਸ ਫਿਲਮ ਉੱਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਹਨ।

ਦੱਸ ਦਈਏ ਕਿ ਨਯਨਤਾਰਾ ਦੀ ਇਹ ਫਿਲਮ 1 ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਨਿਰਦੇਸ਼ਨ ਨਿਤੀਸ਼ ਕ੍ਰਿਸ਼ਨਾ ਨੇ ਕੀਤਾ ਹੈ। ਫਿਲਮ 'ਚ ਨਯੰਤਰਾ ਨਾਲ ਜੈ ਮੁੱਖ ਭੂਮਿਕਾ 'ਚ ਹੈ। ਇਹ ਤਾਮਿਲ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।ਨਯਨਤਾਰਾ ਦੀ ਇਹ ਫਿਲਮ OTT 'ਤੇ ਰਿਲੀਜ਼ ਹੋਈ ਹੈ। ਜਿਸ 'ਤੇ ਹੁਣ ਇੱਕ ਵਿਸ਼ੇਸ਼ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਫਿਲਮ ਦੇ ਖਿਲਾਫ ਮੁੰਬਈ ਅਤੇ ਜਬਲਪੁਰ ਵਿੱਚ ਵੀ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ 'ਤੇ ਨੈਟਫਲਿਕਸ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਗਈ ਹੈ। ਲੋਕ ਇਸ ਫਿਲਮ ਨੂੰ ਜਲਦ ਤੋਂ ਜਲਦ ਬੈਨ ਕਰਨ ਦੀ ਮੰਗ ਕਰ ਰਹੇ ਹਨ।

ਫਿਲਮ 'ਅੰਨਪੁਰਨੀ' ਟੀਮ ਦੇ ਖਿਲਾਫ ਐੱਫ.ਆਈ.ਆਰ ਹੋਈ ਦਰਜ

ਜਬਲਪੁਰ ਵਿੱਚ ਇੱਕ ਹਿੰਦੂ ਸੰਗਠਨ ਨੇ ਫਿਲਮ ਦੀ ਪੂਰੀ ਸਟਾਰ ਕਾਸਟ, ਨਿਰਮਾਤਾ ਅਤੇ ਨਿਰਦੇਸ਼ਕ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ ਫਿਲਮ 'ਅੰਨਪੁਰਨੀ' 'ਚ ਕਈ ਅਜਿਹੇ ਸੀਨ ਹਨ, ਜਿਨ੍ਹਾਂ 'ਚ ਭਗਵਾਨ ਸ਼੍ਰੀ ਰਾਮ ਖਿਲਾਫ ਗ਼ਲਤ ਟਿੱਪਣੀਆਂ ਕਰਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਤੋਂ ਇਲਾਵਾ ਇਹ ਵੀ ਦਿਖਾਇਆ ਗਿਆ ਹੈ ਕਿ ਭਗਵਾਨ ਰਾਮ ਆਪਣੇ ਬਨਵਾਸ ਦੌਰਾਨ ਜਾਨਵਰਾਂ ਨੂੰ ਮਾਰਦੇ ਸਨ ਅਤੇ ਮਾਸ ਖਾਂਦੇ ਸਨ।

 

ਨਯਨਤਾਰਾ ਨੂੰ ਕਰਨਾ ਪੈ ਰਿਹਾ ਟ੍ਰੋਲਿੰਗ ਦਾ ਸਾਹਮਣਾ 

ਹੁਣ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਯੂਜ਼ਰਸ ਫਿਲਮ ਮੇਕਰਸ 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾ ਰਹੇ ਹਨ। ਫਿਲਮ 'ਤੇ ਦੋਸ਼ ਲਗਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਨੇ ਲਿਖਿਆ, "ਅਸੀਂ ਤੁਹਾਨੂੰ Netflix India ਨੂੰ ਸਖਤ ਚੇਤਾਵਨੀ ਦੇ ਰਹੇ ਹਾਂ। ਆਪਣੀ ਇਸ ਫਿਲਮ ਨੂੰ ਤੁਰੰਤ ਹਟਾ ਦਿਓ ਨਹੀਂ ਤਾਂ ਕਾਨੂੰਨੀ ਨਤੀਜੇ ਭੁਗਤਣ ਲਈ ਤਿਆਰ ਰਹੋ।"

ਹੋਰ ਪੜ੍ਹੋ: FWICE ਨੇ ਮਾਲਦੀਵ ਦਾ ਕੀਤਾ ਬਾਈਕਾਟ, ਵਿਵਾਦ ਕਾਰਨ ਨਿਰਮਾਤਾਵਾਂ ਨੂੰ ਮਾਲਦੀਵ 'ਚ ਫਿਲਮ ਦੀ ਸ਼ੂਟਿੰਗ ਨਾਂ ਕਰਨ ਦੀ ਕੀਤੀ ਅਪੀਲ

ਇੱਕ ਹੋਰ ਯੂਜ਼ਰ ਨੇ ਭਗਵਾਨ ਰਾਮ 'ਤੇ ਫਿਲਮ 'ਚ ਮਾਸ ਖੁਆਏ ਜਾਣ ਦਾ ਦੋਸ਼ ਲਗਾਇਆ ਅਤੇ ਲਿਖਿਆ, 'ਰਾਮ ਸੀਤਾ ਆਪਣੇ ਬਨਵਾਸ ਦੇ ਦੌਰਾਨ ਮਾਸਾਹਾਰੀ ਭੋਜਨ ਖਾਂਦੇ ਸਨ, ਨੈੱਟਫਲਿਕਸ 'ਤੇ ਕਿੰਨਾ ਤਰਸਯੋਗ ਸੀਨ ਹੈ, ਉਹ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਹੁਣ ਨੈਟਫਲਿਕਸ ਦਾ ਬਾਈਕਾਟ ਕਰਨ ਦਾ ਸਮਾਂ ਆ ਗਿਆ ਹੈ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network