Tokyo Paralympics 2020: ਪੈਰਾਲਿੰਪਿਕਸ ‘ਚ 54 ਭਾਰਤੀ ਅਥਲੀਟ ਤਿਆਰ ਨੇ ਆਪਣੇ ਸਰਬੋਤਮ ਪ੍ਰਦਰਸ਼ਨ ਲਈ
Tokyo Paralympics 2020: ਟੋਕੀਓ ਓਲੰਪਿਕਸ ‘ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ । ਜਿਸ ਤੋਂ ਬਾਅਦ ਹੁਣ ਦੇਸ਼ਵਾਸੀਆਂ ਦੀਆਂ ਨਜ਼ਰਾਂ 24 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਪੈਰਾਲਿੰਪਿਕਸ ਉੱਤੇ ਨੇ। ਜੀ ਹਾਂ ਇਸ ਵਾਰ ਭਾਰਤ ਤੋਂ 54 ਖਿਡਾਰੀ ਪੈਰਾਲਿੰਪਿਕਸ ਖੇਡਾਂ ਵਿੱਚ ਹਿੱਸਾ ਲੈਣ ਲਈ ਸ਼ਾਮਿਲ ਹੋਏ ਨੇ। ਭਾਰਤੀ ਪੈਰਾ-ਅਥਲੀਟ ਤੀਰਅੰਦਾਜ਼ੀ, ਪੈਰਾ ਕੈਨੋਇੰਗ, ਅਥਲੈਟਿਕਸ, ਨਿਸ਼ਾਨੇਬਾਜ਼ੀ, ਟੇਬਲ ਟੈਨਿਸ, ਤੈਰਾਕੀ, ਬੈਡਮਿੰਟਨ, ਪਾਵਰਲਿਫਟਿੰਗ ਅਤੇ ਤਾਇਕਵਾਂਡੋ ਵਿੱਚ ਭਾਗ ਲੈਣਗੇ।
Image Source: Instagram
ਹੋਰ ਪੜ੍ਹੋ : ਗਾਇਕ ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗੀਤ ‘Ishq Nu Chhedi Na’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਹੋਰ ਪੜ੍ਹੋ : ਮੀਂਹ ਨਾਲ ਟੁੱਟੀਆਂ ਸੜਕਾਂ ਨੂੰ ਠੀਕ ਕਰਦੇ ਨਜ਼ਰ ਆਏ ‘ਖਾਲਸਾ ਏਡ’ ਦੇ ਸੇਵਾਦਾਰ, ਤਾਂ ਜੋ ਲੋਕ ਹਾਦਸੇ ਤੋਂ ਬਚ ਸਕਣ
Image Source: Instagram
ਭਾਰਤੀ ਦਲ ਵਿੱਚ ਜੈਵਲਿਨ ਥਰੋਅਰ (ਐਫ -46) ਖਿਡਾਰੀ ਦੇਵੇਂਦਰ ਝਾਝਰੀਆ (2004 ਅਤੇ 2016 ਸੋਨ ਤਮਗਾ ਜੇਤੂ), ਮਾਰੀਅੱਪਨ ਥੰਗਾਵੇਲੂ (ਉੱਚੀ ਛਾਲ) ਅਤੇ ਜੈਵਲਿਨ ਥਰੋਅ (ਐਫ -64) ਵਿਸ਼ਵ ਚੈਂਪੀਅਨ ਸੰਦੀਪ ਚੌਧਰੀ ਵੀ ਸ਼ਾਮਿਲ ਹਨ। ਹਰਵਿੰਦਰ ਸਿੰਘ, ਵਿਵੇਕ ਚਿਕਾਰਾ, ਜੋਤੀ ਬਾਲਿਅਨ, ਜੈਦੀਪ ਦੇਸਵਾਲ ਆਦਿ ਕਈ ਖਿਡਾਰੀ ਇਸ ਵਾਰ ਸ਼ਾਮਿਲ ਨੇ। ਪੈਰਾ-ਓਲੰਪਿਕ ’ਚ ਸਿਲਵਰ ਮੈਡਲ ਦੀਪਾ ਮਲਿਕ ਇੱਕ ਵਾਰ ਫਿਰ ਤੋਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਵੇਗੀ। ਭਾਰਤ ਨੂੰ ਇਨ੍ਹਾਂ ਸਾਰੇ ਹੀ ਖਿਡਾਰੀਆਂ ਤੋਂ ਤਗਮੇ ਦੀ ਜ਼ਿਆਦਾ ਉਮੀਦ ਹੈ।
View this post on Instagram
ਟੋਕੀਓ ਪੈਰਾਲਿੰਪਿਕਸ 2020 ਅਗਸਤ 24, 2021, ਮੰਗਲਵਾਰ ਤੋਂ ਆਯੋਜਿਤ ਕੀਤਾ ਜਾਵੇਗਾ। ਇਹ 5 ਸਤੰਬਰ, 2021, ਐਤਵਾਰ ਨੂੰ ਸਮਾਪਤ ਹੋਵੇਗਾ।