ਟੋਕਿਓ ਓਲੰਪਿਕਸ: ਸੁਖਵਿੰਦਰ ਸਿੰਘ ਅਤੇ ਸਲੀਮ ਸੁਲੇਮਾਨ ਨੇ ‘Apne Olympians’ ਥੀਮ ਗੀਤ ਦੇ ਨਾਲ ਵਧਾਇਆ ਭਾਰਤੀ ਖਿਡਾਰੀਆਂ ਦਾ ਹੌਸਲਾ, ਦੇਖੋ ਵੀਡੀਓ
ਓਲੰਪਿਕ ਖੇਡਾਂ ਜਪਾਨ ਦੀ ਰਾਜਧਾਨੀ ਟੋਕਿਓ ਵਿੱਚ ਸ਼ੁਰੂ ਹੋਣ ਜਾ ਰਹੀਆਂ ਨੇ। ਜਿਸ ਕਰਕੇ ਦੁਨੀਆ ਦੀ ਨਜ਼ਰਾਂ ਹੁਣ ਜਪਾਨ ਤੇ ਟਿਕ ਗਈਆਂ ਨੇ। ਦੁਨੀਆ ਦੀ ਸਭ ਤੋਂ ਵੱਡੀ ਕਾਰਨੀਵਲ ਤੋਂ ਪਹਿਲਾਂ, ਸੰਗੀਤ ਨਿਰਦੇਸ਼ਕ ਸਲੀਮ-ਸੁਲੇਮਾਨ ਜੋੜੀ ਅਤੇ ਆਸਕਰ ਅਤੇ ਗ੍ਰੈਮੀ ਪੁਰਸਕਾਰ ਜੈਤੂ ਸੁਖਵਿੰਦਰ ਸਿੰਘ ਨੇ ਓਲੰਪਿਕ ਖੇਡਾਂ ਦੇ ਅਥਲੀਟਾਂ ਅਤੇ ਪ੍ਰਸ਼ੰਸਕਾਂ ਲਈ ਇਕ ਵਿਸ਼ੇਸ਼ ਥੀਮ ਗੀਤ ਦੀ ਰਚਨਾ ਕੀਤੀ । ਇਸ ਥੀਮ ਗਾਣੇ ਦਾ ਨਾਮ ਹੈ ‘Apne Olympians’ ।
image source- youtube
ਹੋਰ ਪੜ੍ਹੋ : ਮਸੂਰੀ ਦੀ ਹਸੀਨ ਵਾਦੀਆਂ ‘ਚ ‘ਛੱਲਾ’ ਗਾਉਂਦੇ ਨਜ਼ਰ ਆਏ ਗਾਇਕ ਜਸਬੀਰ ਜੱਸੀ, ਹਰ ਇੱਕ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ
ਹੋਰ ਪੜ੍ਹੋ : ਗੀਤਾ ਜ਼ੈਲਦਾਰ ਤੇ ਮਿਸ ਪੂਜਾ ਦਾ ਨਵਾਂ ਗੀਤ ‘Siraa’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
image source- youtube
ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਨੂੰ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਨੇ ਗਾਇਆ ਹੈ ਅਤੇ ਰੈਪਰ ਡੀ ਐੱਮ.ਸੀ। ਇਹ ਦੋਵੇਂ ਗਾਇਕਾਂ ਨੇ ਆਪਣੀ ਆਵਾਜ਼ ਵਿੱਚ ਇਸ ਗਾਣੇ ਨੂੰ ਗਾ ਕੇ ਸਮਾਂ ਹੀ ਬੰਨ੍ਹ ਦਿੱਤਾ ਹੈ। ਸੁਖਵਿੰਦਰ ਸਿੰਘ ਨੇ ਆਸਕਰ ਅਤੇ ਗ੍ਰੈਮੀ ਪੁਰਸਕਾਰ ਜਿੱਤਿਆ ਹੈ, ਜਦੋਂ ਕਿ ਰੈਪਰ ਡੀ ਐੱਮਸੀ ਨੂੰ 'ਰਾਈਜਿੰਗ ਸਟਾਰ' ਦਾ ਖਿਤਾਬ ਮਿਲਿਆ ਹੈ।
image source- youtube
ਭਾਰਤੀ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹੋਏ ਇਹ ਗੀਤ ਓਲੰਪਿਕਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ‘ਚ ਭਾਰਤੀ ਖਿਡਾਰੀ ਦੇਖਣ ਨੂੰ ਮਿਲ ਰਹੇ ਨੇ। ਹਰ ਕੋਈ ਇਹੀ ਦੁਆਵਾਂ ਕਰ ਰਿਹਾ ਹੈ ਕਿ ਭਾਰਤੀ ਖਿਡਾਰੀ ਚੰਗਾ ਪ੍ਰਦਰਸ਼ਨ ਕਰਨ ਤੇ ਜਿੱਤ ਕੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਨ ।
image source- youtube