ਟੋਕੀਓ ਓਲੰਪਿਕ: ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਨੇ ਟਵੀਟ ਕਰਕੇ ਦਿੱਤੀ ਵਧਾਈ
ਅੱਜ ਦੀ ਸਵੇਰ ਟੋਕੀਓ ਓਲੰਪਿਕ 'ਚੋਂ ਭਾਰਤੀਆਂ ਦੇ ਲਈ ਖੁਸ਼ਖਬਰੀ ਲੈ ਕੇ ਆਈ । ਜੀ ਹਾਂ ਮਰਦਾਂ ਦੀ ਭਾਰਤੀ ਹਾਕੀ ਟੀਮ ਅੱਜ ਕਾਂਸੀ ਤਮਗਾ ਜਿੱਤਣ ‘ਚ ਕਾਮਯਾਬ ਰਹੀ ਹੈ ਤੇ 41ਸਾਲ ਬਾਅਦ ਇਹ ਇਤਿਹਾਸਿਕ ਦਿਨ ਦੇਖਣ ਨੂੰ ਮਿਲਿਆ ਹੈ । ਇਸ ਜਿੱਤ ਦੀ ਖ਼ਬਰ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।
image source- instagram
ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਸਿੱਧੂ ਲੈ ਕੇ ਆ ਰਹੇ ਨੇ ਨਵਾਂ ਗੀਤ ‘SALON’, 9 ਅਗਸਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਹੋਵੇਗਾ ਰਿਲੀਜ਼
image source- instagram
ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਨੇ ਵੀ ਟਵੀਟ ਕਰਕੇ ਮਰਦਾਂ ਦੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਲਿਖਿਆ ਹੈ- ‘ਵਾਹ!! ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ। Resilience and skill at its peak. ਕਿੰਨਾ ਦਿਲਚਸਪ ਮੈਚ ਰਿਹਾ’ । ਪ੍ਰਸ਼ੰਸ਼ਕ ਵੀ ਇਸ ਟਵੀਟ ਹੇਠ ਕਮੈਂਟ ਕਰਕੇ ਭਾਰਤੀ ਹਾਕੀ ਟੀਮ ਨੂੰ ਵਧਾਈਆਂ ਦੇ ਰਹੇ ਨੇ।
image source- instagram
ਦੱਸ ਦਈਏ ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ। ਭਾਰਤ ਨੇ ਓਲੰਪਿਕ ਹਾਕੀ ਵਿੱਚ ਆਖਰੀ ਸੋਨ ਤਗਮਾ 1980 ਵਿੱਚ ਮਾਸਕੋ ਵਿੱਚ ਜਿੱਤਿਆ ਸੀ। ਉਸ ਸਮੇਂ ਤੋਂ ਭਾਰਤ ਨੂੰ ਹਾਕੀ ਵਿੱਚ ਮੈਡਲ ਦਾ ਇੰਤਜ਼ਾਰ ਸੀ ਜੋ ਅੱਜ ਖਤਮ ਹੋਇਆ। ਦੱਸ ਦਈਏ ਅੱਜ ਭਾਰਤ ਦੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ‘ਚ ਕਾਂਸੀ ਤਮਗੇ ਦੇ ਲਈ ਮੈਚ ਖੇਡੇਗੀ ।
Wow!! Indian Men’s Hockey Team Congratulations. Resilience and skill at its peak. What an exciting match.
— Shah Rukh Khan (@iamsrk) August 5, 2021