ਅਦਾਕਾਰ ਅਮਿਤਾਬ ਬੱਚਨ ਅਤੇ ਜਯਾ ਬੱਚਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਤਸਵੀਰਾਂ
ਅੱਜ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਦੀ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ਅਦਾਕਾਰ ਨੇ ਆਪਣੇ ਵਿਆਹ ਦੀਆਂ ਯਾਦਗਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਦੋਵਾਂ ਦਾ ਵਿਆਹ ਅੱਜ ਦੇ ਦਿਨ 1973 ‘ਚ ਹੋਇਆ ਸੀ ।ਉਨ੍ਹਾਂ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਲਵ ਸਟੋਰੀ ਬਾਰੇ ਦੱਸਾਂਗੇ ।
Image From Amitabh Bachchan's instagram
ਹੋਰ ਪੜ੍ਹੋ : ਆਯੁਸ਼ਮਾਨ ਖੁਰਾਨਾ ਨੇ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀ ਖ਼ਾਸ ਪੋਸਟ
Image From Amitabh Bachchan's instagram
ਉਨ੍ਹਾਂ ਨੇ ਵਿਆਹ ਦੀ ਕਹਾਣੀ ਬਾਰੇ ਕੁਝ ਸਮਾਂ ਪਹਿਲਾਂ ਅਦਾਕਾਰ ਨੇ ਖੁਦ ਖੁਲਾਸਾ ਕੀਤਾ ਸੀ ।ਦਰਅਸਲ ਜਿਸ ਸਮੇਂ ਜਯਾ ਅਤੇ ਅਮਿਤਾਭ ਫ਼ਿਲਮ ‘ਜੰਜੀਰ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ । ਇਹ ਤੈਅ ਹੋਇਆ ਕਿ ਜੇ ਫ਼ਿਲਮ ਹਿੱਟ ਹੁੰਦੀ ਹੈ ਤਾਂ ਉਹ ਲੰਡਨ ਘੁੰਮਣ ਜਾਣਗੇ ।ਬਿੱਗ ਬੀ ਨੇ ਦੱਸਿਆ ਕਿ ਬਾਬੂ ਜੀ ਨੇ ਕਿਹਾ ਕਿ ਵਿਆਹ ਤੋਂ ਬਾਅਦ ਹੀ ਮੈਂ ਜਯਾ ਨੂੰ ਤੇਰੇ ਨਾਲ ਜਾਣ ਦੇਵਾਂਗਾ ।
ਜਿਸ ‘ਤੇ ਮੈਂ ਕਿਹਾ ਕਿ ਠੀਕ ਹੈ ਅਸੀਂ ਵਿਆਹ ਕਰ ਲੈਂਦੇ ਹਾਂ। ਬਹੁਤ ਹੀ ਜਲਦਬਾਜ਼ੀ ‘ਚ ਵਿਆਹ ਹੋਇਆ ਅਤੇ ਬੜੇ ਹੀ ਸਾਦਗੀਪੂਰਨ ਤਰੀਕੇ ਦੇ ਨਾਲ ਇਹ ਵਿਆਹ ਹੋਇਆ ।
View this post on Instagram
ਵਿਆਹ ਪਰਿਵਾਰ ਤੇ ਕਰੀਬੀ ਲੋਕ ਹੀ ਸ਼ਾਮਿਲ ਹੋਏ ਸਨ । ਜਿਸ ਤੋਂ ਬਾਅਦ ਫ਼ਿਲਮ ‘ਜੰਜੀਰ’ ਵੀ ਹਿੱਟ ਰਹੀ ਅਤੇ ਫਿਰ ਪੂਰੀ ਟੀਮ ਲੰਡਨ ਘੁੰਮਣ ਗਈ ।