Trending:
ਅੱਜ ਹੈ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੀ ਬਰਸੀ, ਬੇਟੇ ਅਰਮਾਨ ਢਿੱਲੋਂ ਨੇ ਭਾਵੁਕ ਪੋਸਟ ਪਾ ਕੇ ਦਿੱਤੀ ਸ਼ਰਧਾਂਜਲੀ
ਕੁਝ ਅਜਿਹੀ ਸ਼ਖ਼ਸ਼ੀਅਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ। ਅਜਿਹੀ ਹੀ ਖ਼ਾਸ ਸ਼ਖ਼ਸ਼ੀਅਤ ਨੇ ਕੁਲਵਿੰਦਰ ਢਿੱਲੋਂ (kulwinder dhillon) । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਜਿਹੇ ਫਨਕਾਰ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਨੇ ਜੋ ਅੱਜ ਵੀ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਨੇ । ਅੱਜ ਵੀ ਉਨ੍ਹਾਂ ਦੇ ਗੀਤਾਂ ਦੇ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
image source- instagram
ਹੋਰ ਪੜ੍ਹੋ : ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ-2’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ
image source- instagram
ਅੱਜ ਉਨ੍ਹਾਂ ਦੀ ਬਰਸੀ ਹੈ। ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਬੇਟੇ ਅਰਮਾਨ ਢਿੱਲੋਂ ਨੇ ਭਾਵੁਕ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਪਾਈ ਹੈ। ਅਰਮਾਨ ਨੇ ਲਿਖਿਆ ਹੈ- 15 ਸਾਲ ਹੋ ਗਏ ਨੇ ਤੁਹਾਡੇ ਤੋਂ ਬਿਨਾਂ ਜਿਉਂਦੇ ਹੋਏ। ਅਸੀਂ ਹਰ ਇੱਕ ਦਿਨ ਤੁਹਾਨੂੰ ਯਾਦ ਕਰਦੇ ਹਾਂ। ਤੁਹਾਡੀ ਮੁਸਕਾਨ ਮੈਨੂੰ ਮਜ਼ਬੂਤ ਰਹਿਣ ਲਈ ਉਤਸ਼ਾਹਿਤ ਕਰਦੀ ਹੈ। ਤੁਹਾਨੂੰ ਪਿਆਰ ਕਰਦਾ ਹਾਂ ਤੇ ਤੁਹਾਨੂੰ ਬਹੁਤ ਮਿਸ ਵੀ.. ਤੁਹਾਡੇ ਤੋਂ ਬਿਨਾਂ ਮੈਂ ਅਧੂਰਾ ਹਾਂ’ ।
image source- instagram
ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ‘ਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਭੰਗੜੇ ਵਾਲੀ ਡਰੈੱਸ ‘ਚ ਦਿਖਾਈ ਦੇ ਰਹੇ ਨੇ। ਦਰਸ਼ਕ ਵੀ ਕਮੈਂਟ ਕਰਕੇ ਦੱਸ ਸਕਦੇ ਨੇ ਗਾਇਕ ਕੁਲਵਿੰਦਰ ਢਿੱਲੋਂ ਦਾ ਕਿਹੜਾ ਗੀਤ ਸਭ ਤੋਂ ਜ਼ਿਆਦਾ ਪਸੰਦ ਹੈ।
View this post on Instagram