ਗਾਇਕਾ ਪਰਵੀਨ ਭਾਰਟਾ ਦੀ ਧੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਗਾਇਕਾ ਪਰਵੀਨ ਭਾਰਟਾ (Parveen Bharta) ਦੀ ਧੀ (Daughter) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੀ ਧੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੀ ਧੀ ਦੇ ਲਈ ਇੱਕ ਖੂਬਸੂਰਤ ਨੋਟ ਵੀ ਲਿਖਿਆ ਹੈ । ਇਸ ਨੋਟ ‘ਚ ਗਾਇਕਾ ਨੇ ਲਿਖਿਆ ਕਿ ‘ਹੈਪੀ ਬਰਥਡੇ ਮੇਰੀ ਲਾਡੋ ਰਾਣੀ, ਮੇਰੀ ਜਾਨ, ਮੇਰੀ ਦੁਨੀਆ, ਬਾਬਾ ਜੀ ਤੈਨੂੰ ਹਰ ਸੁੱਖ ਦੇਣ ਲੰਬੀਆਂ ਉਮਰਾਂ ਤੇ ਹਮੇਸ਼ਾ ਚੜਦੀਕਲਾ ‘ਚ ਰੱਖਣ।
ਹੋਰ ਪੜ੍ਹੋ : ਸਾਹਿਬਜ਼ਾਦਾ ਅਜੀਤ ਸਿੰਘ ਦੀ ਬਹਾਦਰੀ ਨੂੰ ਬਿਆਨ ਕਰਦਾ ਜੈਨੀ ਜੌਹਲ ਦਾ ਧਾਰਮਿਕ ਗੀਤ ਰਿਲੀਜ਼, ਸਰੋਤਿਆਂ ‘ਚ ਵੀ ਭਰ ਰਿਹਾ ਜੋਸ਼
ਲਵ ਯੂ ਮੇਰੇ ਬੱਚੇ’। ਪਰਵੀਨ ਭਾਰਟਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕਰਕੇ ਵਧਾਈ ਦਿੱਤੀ ਜਾ ਰਹੀ ਹੈ । ਪਰਵੀਨ ਭਾਰਟਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀ ਧੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।
image From instagram
ਹੋਰ ਪੜ੍ਹੋ : ਅਦਾਕਾਰ ਮਲਕੀਤ ਰੌਣੀ ਦੀ ਫੇਸਬੁੱਕ ਆਈ ਡੀ ਹੋਈ ਹੈਕ, ਅਦਾਕਾਰ ਨੇ ਕਿਹਾ ‘ਕੋਈ ਮੇਰੇ ਨਾਮ ਤੋਂ ਪੈਸੇ ਮੰਗ ਰਿਹਾ’
ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਲਾਕੇਟ, ਲਾਕੇਟ-੨ ਸਣੇ ਕਈ ਗੀਤ ਸ਼ਾਮਿਲ ਹਨ ।
ਗਾਇਕੀ ਦੇ ਖੇਤਰ ‘ਚ ਆਉਣ ਲਈ ਉਨ੍ਹਾਂ ਨੇ ਕਾਫੀ ਲੰਮਾ ਸੰਘਰਸ਼ ਕੀਤਾ ਸੀ ਅਤੇ ਇਸੇ ਸੰਘਰਸ਼ ਦੀ ਬਦੌਲਤ ਉਹ ਇੰਡਸਟਰੀ ‘ਚ ਆਪਣਾ ਥਾਂ ਬਨਾਉਣ ‘ਚ ਕਾਮਯਾਬ ਹੋਏ ।
View this post on Instagram