ਅਦਾਕਾਰਾ ਸ਼ਮਿਤਾ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਸ਼ਿਲਪਾ ਸ਼ੈੱਟੀ ਨੇ ਭੈਣ ਨੂੰ ਦਿੱਤੀ ਵਧਾਈ

Reported by: PTC Punjabi Desk | Edited by: Shaminder  |  February 02nd 2022 09:59 AM |  Updated: February 02nd 2022 09:59 AM

ਅਦਾਕਾਰਾ ਸ਼ਮਿਤਾ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਸ਼ਿਲਪਾ ਸ਼ੈੱਟੀ ਨੇ ਭੈਣ ਨੂੰ ਦਿੱਤੀ ਵਧਾਈ

ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ (Shamita Shetty) ਦਾ ਜਨਮ ਦਿਨ (Birthday)ਹੈ। ਇਸ ਮੌਕੇ ਤੇ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।ਸ਼ਿਲਪਾ ਸ਼ੈਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਿਖਿਆ ਕਿ ਮੈਂ ਤੈਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦੀ ਹਾਂ …ਖੁਸ਼ ਮੇਰੀ ਤੱਕੀ ਮੇਰੀ ਬਾਘ । ਇਹ ਜਨਮ ਦਿਨ ਬਹੁਤ ਸਾਰੀਆਂ ਖੁਸ਼ੀਆਂ ਤੇਰੇ ਲਈ ਲੈ ਕੇ ਆਏ ।ਅਤੇ ਤੁਹਾਡੇ ਸਾਰੇ ਸ਼ਾਨਦਾਰ ਸੁਪਨੇ ਹਕੀਕਤ ਵਿੱਚ ਪ੍ਰਗਟ ਹੋਣ।

shamita shetty image from instagram

ਹੋਰ ਪੜ੍ਹੋ   : ਸ਼ਮਿਤਾ ਸ਼ੈੱਟੀ ਰਾਕੇਸ਼ ਬਾਪਤ ਦਾ ਇਹ ਵੀਡੀਓ ਹੋ ਰਿਹਾ ਵਾਇਰਲ

ਤੁਹਾਨੂੰ ਪਿਆਰ ਹੈ ਅਤੇ ਤੁਹਾਡੇ 'ਤੇ ਬਹੁਤ ਮਾਣ ਹੈ! ਮੇਰੀ ਜਾਨ, ਤੁਹਾਡਾ ਸਾਲ ਬਹੁਤ ਵਧੀਆ ਰਹੇ, ਅਤੇ ਤੁਹਾਨੂੰ ਹਮੇਸ਼ਾ ਭਰਪੂਰਤਾ ਨਾਲ ਬਖਸ਼ਿਸ਼ ਹੋਵੇ’ ਸ਼ਿਲਪਾ ਸ਼ੈੱਟੀ ਦੀ ਇਸ ਪੋਸਟ ਤੇ ਉਸਦੇ ਪ੍ਰਸ਼ੰਸਕਾਂ ਵੱਲਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਭੈਣ ਦੇ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।ਸ਼ਮਿਤਾ ਸ਼ੈਟੀ ਦਾ ਜਨਮ 2 ਫਰਵਰੀ 1979 ਨੂੰ ਹੋਇਆ ਸੀ ।

shamita with sister image from instagram

ਉਸਨੇ ਆਪਣੀ ਸਕੂਲੀ ਸਿੱਖਿਆ ਮੰਗਲੌਰ ਤੋਂ ਤੇ ਕਾਲਜ ਦੀ ਪੜ੍ਹਾਈ ਮੁੰਬਈ ਤੋਂ ਕੀਤੀ।ਬਚਪਨ ਤੋਂ ਹੀ ਫੈਸ਼ਨ ਦੀ ਸ਼ੌਕੀਨ ਸ਼ਮਿਤਾ ਸ਼ੈੱਟੀ ਨੇ ਮੁੰਬਈ ਦੇ ਕਾਲਜ ਤੋਂ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਕੰਮ ਕੀਤਾ। ਜਿਸ ਤੋਂ ਬਾਅਦ ਉਸਨੇ ਸਾਲ 2000 ਵਿੱਚ ਆਦਿਤਿਆ ਚੋਪੜਾ ਦੀ ਫਿਲਮ ਮੁਹੱਬਤੇਂ ਨਾਲ ਬਾਲੀਵੁੱਡ ਵਿੱਚ ਆਪਣਾ ਸਫਰ ਸ਼ੁਰੂ ਕੀਤਾ। ਸ਼ਮਿਤਾ ਸ਼ੈੱਟੀ ਨੂੰ ਇਸ ਮਲਟੀ-ਸਟਾਰਰ ਫਿਲਮ ਲਈ ਡੈਬਿਊ ਆਫ ਦਿ ਈਅਰ ਐਵਾਰਡ ਮਿਲਿਆ।ਸ਼ਮਿਤਾ ਸ਼ੈੱਟੀ ਏਨੀਂ ਦਿਨੀਂ ਰਾਕੇਸ਼ ਬਾਪਤ ਦੇ ਨਾਲ ਆਪਣੇ ਰਿਸ਼ਤੇ ਨੂੂੂੰ ਲੈ ਕੇ ਸੁਰਖੀਆਂ ‘ਚ ਹੈ। ਦੋਵਾਂ ਦਾ ਬੀਤੇ ਦਿਨ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ।ਜਿਸ ‘ਚ ਰਾਕੇਸ਼ ਬਾਪਤ ਸ਼ਮਿਤਾ ਨੂੰ ਕਿੱਸ ਕਰਦੇ ਦਿਖਾਈ ਦਿੱਤੇ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network