ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

Reported by: PTC Punjabi Desk | Edited by: Shaminder  |  November 27th 2021 11:27 AM |  Updated: November 27th 2021 11:27 AM

ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਹਿਮਾਂਸ਼ੀ ਖੁਰਾਣਾ (Himanshi Khurana )  ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਤੋਂ ਬਾਅਦ ਉਸ ਨੂੰ ਹਰ ਕੋਈ ਜਨਮ ਦਿਨ ਦੀ ਦੇ ਰਿਹਾ ਹੈ । ਹਿਮਾਂਸ਼ੀ ਦਾ ਜਨਮ 27 ਨਵੰਬਰ 1991 ਨੂੰ ਸ੍ਰੀ ਕੀਰਤਪੁਰ ਸਾਹਿਬ ‘ਚ ਹੋਇਆ ।ਹਿਮਾਂਸ਼ੀ ਮੂਲ ਰੂਪ ਵਿੱਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ । ਉਹ ਹੁਣ ਤੱਕ ਕਈ ਗਾਣਿਆਂ ਤੇ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ । ਪਰ ਉਹਨਾਂ ਨੂੰ ਅਸਲ ਪਹਿਚਾਣ ‘ਸਾਡਾ ਹੱਕ’ਫ਼ਿਲਮ ਤੋਂ ਮਿਲੀ ਸੀ । ਹਿਮਾਂਸ਼ੀ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਦੀ ਮਾਂ ਦਾ ਰਿਹਾ ਹੈ ।

Himanshi Khurana Image From Instagram

ਹੋਰ ਪੜ੍ਹੋ : ਮਿਸ ਪੂਜਾ ਨੇ ਸਾਂਝੀਆਂ ਕੀਤੀਆਂ ਆਪਣੇ ਬੇਟੇ ਦੇ ਨਾਲ ਨਵੀਆਂ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਉਹ ਅਕਸਰ ਆਪਣੀ ਮਾਂ ਸੁਨੀਤ ਕੌਰ ਦਾ ਜਿਕਰ ਕਰਦੀ ਹੈ । ਹਿਮਾਂਸ਼ੀ ਦੇ ਦੋ ਛੋਟੇ ਭਰਾ ਹਨ । ਹਿਤੇਸ਼ ਖੁਰਾਣਾ ਤੇ ਅਪਰਮ ਦੀਪ । ਦੋਵੇਂ ਭਰਾ ਹਿਮਾਂਸ਼ੀ ਨਾਲ ਬਹੁਤ ਪਿਆਰ ਕਰਦੇ ਹਨ । ਹਿਮਾਂਸ਼ੀ ਦੇ ਪਿਤਾ ਦਾ ਨਾਂਅ ਕੁਲਦੀਪ ਖੁਰਾਣਾ ਹੈ ।ਹਿਮਾਂਸ਼ੀ ਖੁਰਾਣਾ ਹੁਣ ਤੱਕ ਕਈ ਗੀਤਾਂ ‘ਚ ਕੰਮ ਕਰ ਚੁੱਕੀ ਹੈ ।

Himanshi-Khurana image From instagram

ਉਸ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਉਸ ਨੂੰ ਅਸਲ ਪਛਾਣ ਮਿਲੀ ਸੀ ਫ਼ਿਲਮ ‘ਸਾਡਾ ਹੱਕ’ ਫ਼ਿਲਮ ‘ਚ ਕੰਮ ਕਰਨ ਤੋਂ ਬਾਅਦ । ਜਿਸ ਤੋਂ ਬਾਅਦ ਹਿਮਾਂਸ਼ੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਹਿਮਾਂਸ਼ੀ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਇਸ ਖੇਤਰ ‘ਚ ਕੰਮ ਕਰੇਗੀ ।

ਉਸ ਨੇ ਏਅਰ ਹੋਸਟੈੱਸ ਦੀ ਟ੍ਰੇਨਿੰਗ ਲਈ ਸੀ । ਪਰ ਜਦੋਂ ਉਹ 11ਵੀਂ ਕਲਾਸ ‘ਚ ਪੜ੍ਹ ਰਹੀ ਸੀ ਤਾਂ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਮਾਡਲਿੰਗ ਦੇ ਖੇਤਰ ‘ਚ ਕਿਸਮਤ ਅਜ਼ਮਾਉਣ ਲਈ ਕਿਹਾ ਸੀ ।ਜਿਸ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਮਾਡਲਿੰਗ ਦੇ ਖੇਤਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਹਿਮਾਂਸ਼ੀ ਨੇ ਜਿਸ ਸਮੇਂ ਮਾਡਲਿੰਗ ਦੇ ਖੇਤਰ ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਉਸਦੀ ਉਮਰ ਮਹਿਜ਼ 16  ਸਾਲ ਦੀ ਸੀ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network