ਨਿਰਮਲ ਸਿੱਧੂ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਨਿਰਮਲ ਸਿੱਧੂ (Nirmal Sidhu) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਹੈ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਹੈ । ਨਿਰਮਲ ਸਿੱਧੂ ਫਰੀਦਕੋਟ ਦੇ ਪਿੰਡ ਟਹਿਣਾ ਦੇ ਰਹਿਣ ਵਾਲੇ ਹਨ । ਪਰ ਗਾਇਕੀ ਦੇ ਨਾਲ ਉਸ ਦਾ ਪਿਆਰ ਉਸ ਨੂੰ ਜਲੰਧਰ ਲੈ ਆਇਆ । ਇਸ ਤੋਂ ਬਾਅਦ ਜਲੰਧਰ ਰਹਿੰਦੇ ਹੋਏ ਨਿਰਮਲ ਸਿੱਧੂ ਨੂੰ ਦੂਰਦਰਸ਼ਨ ਤੇ ਅਕਾਸ਼ਵਾਣੀ ਜਲੰਧਰ ਵਿੱਚ ਗਾਉਣ ਤੇ ਸੰਗੀਤ ਦਾ ਕੰਮ ਵੀ ਮਿਲਣ ਲੱਗ ਪਿਆ।
image from instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਗੀਤ ‘ਮੁੰਡਾ ਗਰੇਵਾਲਾਂ ਦਾ’ ਦਾ ਟੀਜ਼ਰ ਜਾਰੀ
ਜਲੰਧਰ ਨਿਰਮਲ ਸਿੱਧੂ ਨੂੰ ਏਨਾਂ ਰਾਸ ਆਇਆ ਕਿ ਸੰਗੀਤ ਦੀ ਦੁਨੀਆ ਵਿੱਚ ਉਸ ਦਾ ਸਿਤਾਰਾ ਚਮਕਣ ਲੱਗ ਗਿਆ । ਇੱਥੇ ਰਹਿੰਦੇ ਹੋਏ ਹੀ ਨਿਰਮਲ ਸਿੱਧੂ ਨੇ ਕੈਸੇਟ 'ਕਦੇ ਕਦੇ ਖੇਡ ਲਿਆ ਕਰੀਂ' ਕੱਢੀ ਇਸ ਕੈਸੇਟ ਨੇ ਨਿਰਮਲ ਸਿੱਧੂ ਨੂੰ ਵੱਖਰੀ ਪਹਿਚਾਣ ਦਿਵਾ ਦਿੱਤੀ ।ਗਾਇਕੀ ਦੇ ਨਾਲ ਨਾਲ ਨਿਰਮਲ ਸਿੱਧੂ ਨੇ ਸੰਗੀਤ ਬਨਾਉਣਾ ਵੀ ਜਾਰੀ ਰੱਖਿਆ ਅਤੇ ਕਈ ਗਾਇਕਾਂ ਦੀ ਆਵਾਜ਼ ਨੂੰ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ।
ਨਿਰਮਲ ਸਿੱਧੂ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਨੇ ਅਤੇ ਲਗਾਤਾਰ ਪੰਜਾਬੀ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਹਨ । ਬੀਤੇ ਦਿਨੀਂ ਵੀ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਵੈਲੇਂਟਾਈਨ ਡੇ ਦੇ ਮੌਕੇ ‘ਤੇ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਸੀ । ਨਿਰਮਲ ਸਿੱਧੂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਕੁਝ ਦਿਨ ਪਹਿਲਾਂ ਨਿਰਮਲ ਸਿੱਧੂ ਨੇ ਆਪਣੇ ਬੇਟੇ ਦੇ ਘਰ ਆਉਣ ਵਾਲੀ ਖੁਸ਼ੀ ਵੀ ਸਾਂਝੀ ਕੀਤੀ ਸੀ ਕਿ ਜਲਦ ਹੀ ਉਹ ਦਾਦਾ ਬਣਨ ਵਾਲੇ ਹਨ ।ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਖੂਬ ਵਧਾਈਆਂ ਦਿੱਤੀਆਂ ਸਨ ।
View this post on Instagram