ਅੱਜ ਹੈ ਮੁਹੰਮਦ ਰਫੀ ਦਾ ਜਨਮ ਦਿਨ, ਮੌਲਵੀਆਂ ਦੇ ਕਹਿਣ ’ਤੇ ਰਫੀ ਨੇ ਗਾਉਣਾ ਛੱਡ ਦਿੱਤਾ ਸੀ, ਇਸ ਵਜ੍ਹਾ ਕਰਕੇ ਦੁਬਾਰਾ ਗਾਉਣ ਲਈ ਹੋਏ ਰਾਜ਼ੀ
ਮਖਮਲੀ ਆਵਾਜ਼ ਦੇ ਬਾਦਸ਼ਾਹ ਮੁਹੰਮਦ ਰਫੀ ਦਾ ਜਨਮ 24 ਦਸੰਬਰ 1924 ਨੂੰ ਹੋਇਆ ਸੀ ।ਹਾਜੀ ਅਲੀ ਮੁਹੰਮਦ ਦੇ 6 ਬੱਚਿਆਂ ਵਿੱਚੋਂ ਰਫੀ ਦੂਸਰੇ ਨੰਬਰ ਤੇ ਸਨ । ਰਫੀ ਨੂੰ ਘਰ ਵਿੱਚ ਫੀਕੋ ਕਿਹਾ ਜਾਂਦਾ ਸੀ । ਗਲੀ ਵਿੱਚ ਫਕੀਰ ਨੂੰ ਗਾਉਂਦਾ ਦੇਖ ਕੇ ਰਫੀ ਨੇ ਗਾਉਣਾ ਸ਼ੁਰੂ ਕੀਤਾ ਸੀ । ਰਫੀ ਨੂੰ ਗਾਉਣ ਦਾ ਪਹਿਲਾ ਮੌਕਾ ਪੰਜਾਬੀ ਫ਼ਿਲਮ ਗੁਲਬਲੋਚ ਵਿੱਚ ਮਿਲਿਆ ਸੀ ।
ਹੋਰ ਪੜ੍ਹੋ :
ਨੌਸ਼ਾਦ ਤੇ ਹੁਸਨਲਾਲ ਭਗਤਰਾਮ ਨੇ ਰਫੀ ਦੇ ਹੁਨਰ ਨੂੰ ਪਹਿਚਾਣਿਆ ਸੀ ਤੇ ਫ਼ਿਲਮ ਬੀਵੀ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਸੀ । ਜਦੋਂ ਮੁਹੰਮਦ ਰਫੀ ਆਪਣੇ ਕਰੀਅਰ ਦੇ ਸਿਖਰ ਉੱਤੇ ਸਨ ਤਾਂ ਉਹਨਾਂ ਨੇ ਮੌਲਵੀਆਂ ਦੇ ਕਹਿਣ ਤੇ ਗਾਉਣਾ ਛੱਡ ਦਿੱਤਾ ਸੀ । ਇਹ ਗੱਲ ਉਦੋਂ ਦੀ ਹੈ ਜਦੋਂ ਉਹ ਹੱਜ ਕਰਨ ਲਈ ਗਏ ਸਨ । ਰਫੀ ਹੱਜ ਤੋਂ ਵਾਪਿਸ ਆਏ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਹੁਣ ਉਹ ਹਾਜੀ ਹੋ ਗਏ ਹਨ ਤੇ ਉਹਨਾਂ ਨੂੰ ਗਾਉਣਾ ਨਹੀਂ ਚਾਹੀਦਾ ।
ਜਦੋਂ ਬਾਲੀਵੁੱਡ ਵਿੱਚ ਇਸ ਗੱਲ ਦਾ ਪਤਾ ਲੱਗਿਆਂ ਤਾ ਹੜਕੰਪ ਮਚ ਗਿਆ । ਇਸ ਗੱਲ ਨੂੰ ਲੈ ਕੇ ਉਹਨਾਂ ਦਾ ਪਰਿਵਾਰ ਵੀ ਕਾਫੀ ਪਰੇਸ਼ਾਨ ਹੋ ਗਿਆ । ਨੌਸ਼ਾਦ ਨੇ ਰਫੀ ਨੂੰ ਸਮਝਾਇਆ ਕਿ ਉਹਨਾਂ ਦਾ ਗਲਾ ਹੀ ਪਰਿਵਾਰ ਦੇ ਰੋਜ਼ਗਾਰ ਦਾ ਜ਼ਰੀਆ ਹੈ । ਜੇਕਰ ਗਾਣਾ ਬੰਦ ਕਰ ਦਿੱਤਾ ਤਾਂ ਘਰ ਨਹੀਂ ਚਲੇਗਾ ।
ਇਸ ਤੋਂ ਬਾਅਦ ਉਹਨਾਂ ਨੇ ਗਾਣਾ ਸ਼ੁਰੂ ਕਰ ਦਿੱਤਾ । 31 ਜੁਲਾਈ 1980 ਨੂੰ ਰਮਜਾਨ ਦੇ ਮਹੀਨੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਉਹਨਾਂ ਦੇ ਨਾਂਅ 26 ਹਜ਼ਾਰ ਗੀਤ ਗਾਉਣ ਦਾ ਰਿਕਾਰਡ ਹੈ ।