ਕਰਿਸ਼ਮਾ ਕਪੂਰ ਦਾ ਹੈ ਅੱਜ ਜਨਮ ਦਿਨ, ਇਸ ਫ਼ਿਲਮ ਨਾਲ ਬਾਲੀਵੁੱਡ ਵਿੱਚ ਬਣਾਈ ਸੀ ਪਹਿਚਾਣ
ਕਰਿਸ਼ਮਾ ਕਪੂਰ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਕਰਿਸ਼ਮਾ ਦਾ ਜਨਮ 25 ਜੂਨ, 1974 ਨੂੰ ਅਦਾਕਾਰ ਰਣਧੀਰ ਕਪੂਰ ਦੇ ਘਰ ਹੋਇਆ ਸੀ । ਸਾਲ 1991 ’ਚ ਜਦੋਂ 17 ਸਾਲ ਦੀ ਕਰਿਸ਼ਮਾ ਨੇ ਫਿਲਮ ‘ਪ੍ਰੇਮ ਕੈਦੀ’ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਅਦਾਕਾਰੀ ਦੀ ਚਰਚਾ ਹਰ ਕੋਈ ਕਰੇਗਾ।
Pic Courtesy: Instagram
ਹੋਰ ਪੜ੍ਹੋ :
ਅਦਾਕਾਰਾ ਸ਼ਬਾਨਾ ਆਜ਼ਮੀ ਆਨਲਾਈਨ ਠੱਗੀ ਦਾ ਹੋਈ ਸ਼ਿਕਾਰ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
Pic Courtesy: Instagram
Today is Karisma Kapoor's birthday, this film make
ਸਾਲ 1993 ’ਚ ਕਰਿਸ਼ਮਾ ਦੀ ਫਿਲਮ ‘ਅਨਾੜੀ’ ਰਿਲੀਜ਼ ਹੋਈ ਸੀ । ਕਰਿਸ਼ਮਾ ਕਪੂਰ ਦੀ ਇਹ ਵੱਡੀ ਹਿੱਟ ਫਿਲਮ ਸਾਬਿਤ ਹੋਈ। ਇਸਤੋਂ ਬਾਅਦ ਉਨ੍ਹਾਂ ਨੇ ‘ਸ਼ਕਤੀਮਾਨ’ ਅਤੇ ‘ਧਨਵਾਨ’ ਜਿਹੀਆਂ ਫਿਲਮਾਂ ’ਚ ਕੰਮ ਕੀਤਾ। ਕਰਿਸ਼ਮਾ ਕਪੂਰ ਨੇ ਆਪਣੇ ਕਰੀਅਰ ’ਚ ਸਭ ਤੋਂ ਵੱਧ ਫਿਲਮਾਂ ਗੋਵਿੰਦਾ ਦੇ ਨਾਲ ਕੀਤੀਆਂ ਹਨ।
Pic Courtesy: Instagram
ਖ਼ਾਸ ਗੱਲ ਇਹ ਹੈ ਕਿ ਦਰਸ਼ਕਾਂ ਨੇ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਦੀ ਜੋੜੀ ਨੂੰ ਪਰਦੇ ’ਤੇ ਇੰਨਾ ਪਸੰਦ ਕੀਤਾ ਕਿ ਇਨ੍ਹਾਂ ਦੋਵਾਂ ਦੀਆਂ ਜ਼ਿਆਦਾਤਰ ਫਿਲਮਾਂ ਸੁਪਰਹਿੱਟ ਹਨ। ਕਰਿਸ਼ਮਾ ਕਪੂਰ ਨੇ ਦਿੱਲੀ ਦੇ ਉਦਯੋਗਪਤੀ ਸੰਜੈ ਕਪੂਰ ਨਾਲ ਵਿਆਹ ਕੀਤਾ, ਪਰ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ।