ਅਰਜੁਨ ਕਪੂਰ ਦਾ ਅੱਜ ਹੈ ਜਨਮ-ਦਿਨ, ਮਤਰੇਈ ਮਾਂ ਨਾਲ ਰਿਹਾ ਇਸ ਤਰ੍ਹਾਂ ਦਾ ਰਿਸ਼ਤਾ
ਅਰਜੁਨ ਕਪੂਰ ਦਾ ਅੱਜ ਦਾ ਜਨਮ-ਦਿਨ ਹੈ, ਉਹ ਆਪਣਾ 36ਵਾਂ ਜਨਮ-ਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਵਧਾਈਆਂ ਦੇ ਰਹੇ ਹਨ। ਅਰਜੁਨ ਕਪੂਰ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ’ਚ ਰਹੇ ਹਨ। ਅਰਜੁਨ ਅਤੇ ਉਨ੍ਹਾਂ ਦੀ ਮਤਰੇਈ ਮਾਂ ਸ਼੍ਰੀਦੇਵੀ ’ਚ ਰਿਸ਼ਤੇ ਕਦੇ ਚੰਗੇ ਨਹੀਂ ਰਹੇ । ਅਰਜੁਨ ਨੇ ਸਾਲਾਂ ਤਕ ਸ਼੍ਰੀਦੇਵੀ ਨਾਲ ਗੱਲ ਨਹੀਂ ਕੀਤੀ ਸੀ ਪਰ ਜਦੋਂ ਸ਼੍ਰੀਦੇਵੀ ਦਾ ਦੇਹਾਂਤ ਹੋਇਆ ਤਾਂ ਉਸ ਤੋਂ ਬਾਅਦ ਅਰਜੁਨ ਨੇ ਸਭ ਕੁਝ ਭੁਲਾ ਕੇ ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਨੂੰ ਸੰਭਾਲਿਆ ਸੀ।
Pic Courtesy: Instagram
ਹੋਰ ਪੜ੍ਹੋ :
ਨੀਰੂ ਬਾਜਵਾ ਨੇ ਗੁਰਦੁਆਰਾ ਸਾਹਿਬ ‘ਚ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ
Pic Courtesy: Instagram
ਇਹੀ ਨਹੀਂ ਉਨ੍ਹਾਂ ਨੇ ਇਸ ਮੁਸ਼ਕਿਲ ਘੜੀ ’ਚ ਪਿਤਾ ਦਾ ਪੂਰਾ ਸਾਥ ਦਿੱਤਾ ਸੀ। ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਅਰਜੁਨ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ’ਤੇ ਉਨ੍ਹਾਂ ਦਾ ਕੀ ਰੀਐਕਸ਼ਨ ਸੀ, ਇਸ ਗੱਲ ਦਾ ਖੁਲਾਸਾ ਕਰਣ ਜੌਹਰ ਦੇ ਚੈਟ ਸ਼ੋਅ ‘ਕੌਫੀ ਵਿਦ ਕਰਨ’ ’ਚ ਕੀਤਾ ਸੀ। ਸ਼੍ਰੀ ਦੇਵੀ ਦੇ ਦੇਹਾਂਤ ਤੋਂ ਬਾਅਦ ਜਦੋਂ ਅਰਜੁਨ ਕਪੂਰ ਫਿਲਮ ਮੇਕਰ ਕਰਨ ਜੌਹਰ ਦੇ ਚੈਟ ਸ਼ੋਅ ’ਚ ਪਹੁੰਚੇ ਸੀ ਤਾਂ ਉਨ੍ਹਾਂ ਨੇ ਆਪਣੀ ਪਰਸਨਲ ਲਾਈਫ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਦਿੱਤੇ ਸੀ।
Pic Courtesy: Instagram
ਇਸ ਦੌਰਾਨ ਅਰਜੁਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸ਼੍ਰੀ ਦੇਵੀ ਦੀ ਮੌਤ ਦੀ ਖ਼ਬਰ ਮਿਲੀ ਸੀ, ਤਾਂ ਉਸ ਖ਼ਬਰ ਨੇ ਇਕ ਪਲ਼ ਲਈ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਮੈਂ ਕਦੇ ਨਹੀਂ ਚਾਹੁੰਦਾ ਜੋ ਉਨ੍ਹਾਂ ਨਾਲ ਹੋਇਆ ਉਹ ਰੱਬ ਕਿਸੇ ਦੁਸ਼ਮਣ ਨਾਲ ਵੀ ਅਜਿਹਾ ਨਾ ਕਰੇ।
Pic Courtesy: Instagram
ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਮੈਂ ਅਤੇ ਅੰਸ਼ੁਲਾ ਨੇ ਜੋ ਵੀ ਕੀਤਾ ਉਹ ਪੂਰੀ ਇਮਾਨਦਾਰੀ ਅਤੇ ਸੱਚਾਈ ਨਾਲ ਕੀਤਾ। ਜਿਸ ਤਰ੍ਹਾਂ ਨਾਲ ਜਾਨ੍ਹਵੀ ਅਤੇ ਖੁਸ਼ੀ ਨੇ ਆਪਣੀ ਮਾਂ ਨੂੰ ਗੁਆਇਆ ਹੈ, ਉਸੇ ਤਰ੍ਹਾਂ ਕੁਝ ਸਾਲ ਪਹਿਲਾਂ ਮੈਂ ਤੇ ਅੰਸ਼ੁਲਾ ਨੇ ਆਪਣੀ ਮਾਂ ਨੂੰ ਖੋਇਆ ਸੀ। ਇਸ ਲਈ ਸਾਨੂੰ ਉਨ੍ਹਾਂ ਦੇ ਦਰਦ ਦਾ ਅਹਿਸਾਸ ਸੀ ਕਿ ਅਜਿਹੇ ਸਮੇਂ ’ਚ ਕਿਸੇ ਸਪੋਰਟ ਦੀ ਕਿੰਨੀ ਜ਼ਰੂਰਤ ਹੁੰਦੀ ਹੈ।