ਅਦਾਕਾਰ ਰਣਵੀਰ ਸਿੰਘ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ
ਅਦਾਕਾਰ ਰਣਵੀਰ ਸਿੰਘ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵਧਾਈ ਦੇ ਰਹੇ ਹਨ । ਰਣਵੀਰ ਸਿੰਘ ਅਕਸਰ ਆਪਣੇ ਕੱਪੜਿਆਂ ਦੇ ਕਾਰਨ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਦੀਆਂ ਵੀਡੀਓਜ਼ ਅਕਸਰ ਵਾਇਰਲ ਹੋ ਜਾਂਦੀਆਂ ਹਨ । ਜਿਸ ਕਾਰਨ ਕਈ ਵਾਰ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਵੀ ਆ ਜਾਂਦੇ ਹਨ । ਪਰ ਉਹ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਵੀ ਜਾਣੇ ਜਾਂਦੇ ਹਨ ।
Image From Instagram
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਹਮਸ਼ਕਲ ਦਾ ਵੀਡੀਓ ਵਾਇਰਲ
Image From Instagram
ਪਰ ਅੱਜ ਅਸੀਂ ਤੁਹਾਨੂੰ ਅਦਾਕਾਰ ਦੇ ਜਨਮ ਦਿਨ ‘ਤੇ ਦੱਸਾਂਗੇ ਕਿ ਕਿਵੇਂ ਇੱਕ ਫ਼ਿਲਮ ‘ਚ ਉੇਨ੍ਹਾਂ ਦੀ ਮਾਂ ਇੱਕ ਸੀਨ ਨੂੰ ਵੇਖ ਬਹੁਤ ਨਰਾਜ਼ ਹੋਈ ਸੀ । ਦਰਅਸਲ ਉਨ੍ਹਾਂ ਦੀ ਮਾਂ ਚਾਹੁੰਦੀ ਸੀ ਕਿ ਰਣਵੀਰ ਕਦੇ ਵੀ ਅਜਿਹੀ ਫ਼ਿਲਮ ‘ਚ ਕੰਮ ਨਾਂ ਕਰਨ ਜਿਸ ‘ਚ ਉਨ੍ਹਾਂ ਦੀ ਮੌਤ ਵਿਖਾਈ ਜਾਵੇ ।
Image From Instagram
ਰਣਵੀਰ ਸਿੰਘ ਦਾ ਜਨਮ 6 ਜੁਲਾਈ ਨੂੰ ਮੁੰਬਈ ਵਿਚ ਹੋਇਆ ਸੀ। ਉਹ ਬਚਪਨ ਤੋਂ ਹੀ ਇਕ ਕਲਾਕਾਰ ਬਣਨਾ ਚਾਹੁੰਦੇ ਸੀ। ਉਨ੍ਹਾਂ ਨੇ ਬਾਲੀਵੁੱਡ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ਵਿਚ ਫਿਲਮ ‘ਬੈਂਡ ਬਾਜਾ ਬਾਰਾਤ’ ਨਾਲ ਕੀਤੀ ਸੀ।