ਅੱਜ ਹੈ ਅਦਾਕਾਰ ਕਮਲ ਸਦਾਨਾ ਦਾ ਜਨਮ ਦਿਨ, ਇਸ ਵਜ੍ਹਾ ਕਰਕੇ ਆਪਣੇ ਜਨਮ ਦਿਨ ਨੂੰ ਸਭ ਤੋਂ ਮਨਹੂਸ ਮੰਨਦੇ ਹਨ ਕਮਲ

Reported by: PTC Punjabi Desk | Edited by: Rupinder Kaler  |  October 21st 2020 03:54 PM |  Updated: October 21st 2020 03:54 PM

ਅੱਜ ਹੈ ਅਦਾਕਾਰ ਕਮਲ ਸਦਾਨਾ ਦਾ ਜਨਮ ਦਿਨ, ਇਸ ਵਜ੍ਹਾ ਕਰਕੇ ਆਪਣੇ ਜਨਮ ਦਿਨ ਨੂੰ ਸਭ ਤੋਂ ਮਨਹੂਸ ਮੰਨਦੇ ਹਨ ਕਮਲ

ਅੱਜ ਤੁਹਾਨੂੰ ਅਜਿਹੇ ਅਦਾਕਾਰ ਦੀ ਕਹਾਣੀ ਦੱਸਦੇ ਹਾਂ, ਜਿਸ ਨੂੰ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ । ਅੱਜ ਇਸ ਅਦਾਕਾਰ ਦਾ ਜਨਮ ਦਿਨ ਹੈ, ਪਰ ਇਹ ਦਿਨ ਇਸ ਅਦਾਕਾਰ ਲਈ ਸਭ ਤੋਂ ਦਰਦਨਾਕ ਦਿਨ ਸਾਬਿਤ ਹੋਇਆ ਸੀ । ਅਸੀਂ ਗੱਲ ਕਰ ਰਹੇ ਹਾਂ ਕਮਲ ਸਦਾਨਾ ਦੀ ।ਫ਼ਿਲਮ ਬੇਖੁਦੀ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਮਲ ਸਦਾਨਾ ਦਾ 21 ਅਕਤੂਬਰ 1970 ਨੂੰ ਜਨਮ ਹੋਇਆ ਸੀ । ਕਮਲ ਦੀ ਬੇਖੁਦੀ ਫ਼ਿਲਮ 1992 ਵਿੱਚ ਆਈ ਸੀ ।

kamal-sadanah

ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਕਾਜੋਲ ਨੇ ਕੰਮ ਕੀਤਾ ਸੀ । ਉਹਨਾਂ ਦੀਆਂ ਫ਼ਿਲਮਾਂ ਪੁਰਾਣੀਆਂ ਯਾਦਾਂ ਬਣਕੇ ਰਹਿ ਗਈਆਂ ਹਨ । ਉਹਨਾਂ ਨੂੰ ਅਦਾਕਾਰੀ ਛੱਡੇ ਹੋਏ ਇੱਕ ਜ਼ਮਾਨਾ ਹੋ ਗਿਆ ਹੈ । ਬੇਖੁਦੀ ਤੋਂ ਬਾਅਦ ਕਮਲ ਦੀ ਫ਼ਿਲਮ ਰੰਗ ਆਈ ਸੀ ਇਸ ਫ਼ਿਲਮ ਨੇ ਚੰਗੀ ਕਮਾਈ ਕੀਤੀ ਸੀ ਜਿਸ ਨਾਲ ਕਮਲ ਦਾ ਕਰੀਅਰ ਵੀ ਚਮਕ ਗਿਆ ਸੀ । ਪਰ ਬਾਅਦ ਵਿੱਚ ਉਹਨਾਂ ਦੀਆਂ ਫ਼ਿਲਮਾਂ ਦਾ ਗਰਾਫ ਹੇਠਾਂ ਡਿੱਗ ਗਿਆ । ਤੇ ਉਹ ਆਪਣੇ ਆਪ ਨੂੰ ਇੱਕ ਹੀਰੋ ਦੇ ਤੌਰ ਤੇ ਸਥਾਪਿਤ ਨਹੀਂ ਕਰ ਪਾਏ ।

kamal-sadanah

ਉਹਨਾਂ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਡਿਸਟਰਬ ਰਹੀ । ਕਮਲ ਦੇ 20ਵੇਂ ਜਨਮ ਦਿਨ ਤੇ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਂ ਤੇ ਭੈਣ ਨੂੰ ਗੋਲੀ ਮਾਰ ਕੇ ਖੁਦ ਵੀ ਖੁਦਕੁਸ਼ੀ ਕਰ ਲਈ ਸੀ । ਕਮਲ ਦੀ ਮਾਂ ਸਈਦਾ ਖ਼ਾਨ ਤੇ ਪਿਤਾ ਬ੍ਰਿਜ ਸਦਾਨਾ ਵਿਚਕਾਰ ਅਕਸਰ ਝਗੜਾ ਹੁੰਦਾ ਸੀ । ਇਸੇ ਤਰ੍ਹਾਂ ਦਾ ਝਗੜਾ ਉਹਨਾਂ ਦੇ ਜਨਮ ਦਿਨ ਤੇ ਵੀ ਹੋਇਆ ਦੇਖਦੇ ਹੀ ਦੇਖਦੇ ਬ੍ਰਿਜ ਸਦਾਨਾ ਨੇ ਪਹਿਲਾ ਆਪਣੀ ਪਤਨੀ ਤੇ ਫ਼ਿਰ ਬੇਟੀ ਨੂੰ ਗੋਲੀ ਮਾਰ ਕੇ ਖੁਦ ਵੀ ਖੁਦਕੁਸ਼ੀ ਕਰ ਲਈ ।

ਇਹ ਸਭ ਕੁਝ ਕਮਲ ਦੇ ਸਾਹਮਣੇ ਹੋਇਆ ਜਿਸ ਕਰਕੇ ਉਹਨਾਂ ਦੇ ਦਿਮਾਗ ਤੇ ਡੂੰਘਾ ਅਸਰ ਹੋਇਆ । ਇਸ ਤੋਂ ਬਾਅਦ ਕਮਲ ਦੀ ਕੌਂਸਲਿੰਗ ਹੋਈ । ਹੈਰਾਨੀ ਦੀ ਗੱਲ ਇਹ ਹੈ ਕਿ ਕਮਲ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਉਹਨਾਂ ਦੇ ਪਿਤਾ ਨੇ ਅਜਿਹਾ ਕਿਉਂ ਕੀਤਾ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਜ਼ਮਾਨੇ ਵਿੱਚ ਉਹਨਾਂ ਦੀ ਸੈਫ ਅਲੀ ਖ਼ਾਨ ਨਾਲ ਚੰਗੀ ਦੋਸਤੀ ਹੁੰਦੀ ਸੀ ।

ਹੋਰ ਪੜ੍ਹੋ : 

ਖਾਲਸਾ ਏਡ ਦੀ ਟੀਮ ਦੇ ਦੋ ਮੈਂਬਰਾਂ ਦਾ ਦਿਹਾਂਤ, ਖਾਲਸਾ ਏਡ ਵੱਲੋਂ ਪੋਸਟ ਕੀਤੀ ਗਈ ਸਾਂਝੀ

9 ਸਾਲਾਂ ਬਾਅਦ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜ਼ਵਾ ਦੀ ਜੋੜੀ, ਫ਼ਿਲਮ ਦਾ ਪੋਸਟਰ ਆਇਆ ਸਾਹਮਣੇ

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ, ਮੋਹਾਲੀ ਦੇ ਹਸਪਤਾਲ ‘ਚ ਕਰਵਾਇਆ ਗਿਆ ਭਰਤੀ

https://www.instagram.com/p/BZ09iB5luBR/

ਕਮਲ ਨੇ ਦੱਸਿਆ ਕਿ ਸੈਫ ਨੇ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਹਨਾਂ ਨੂੰ ਪੱਗੜੀ ਦੀ ਰਸਮ ਤੇ ਬੁਲਾਇਆ ਸੀ, ਪਰ ਉਹਨਾਂ ਨੇ ਆਪਣੇ ਵਿਆਹ ਤੇ ਉਸ ਨੂੰ ਨਹੀਂ ਬੁਲਾਇਆ । ਕਮਲ ਹੁਣ ਵੀ ਸੋਹਾ   ਅਲੀ ਖ਼ਾਨ ਦੇ ਟੱਚ ਵਿੱਚ ਹਨ । ਕਮਲ ਹੁਣ ਫ਼ਿਲਮਾਂ ਡਾਇਰੈਕਟ ਕਰਦੇ ਹਨ । ਕਮਲ ਦਾ ਕਹਿਣਾ ਹੈ ਉਹ ਅਦਾਕਾਰੀ ਛੱਡ ਕੇ ਖੁਸ਼ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network