ਇਹ ਮੰਨਤ ਪੂਰੀ ਕਰਨ ਲਈ ਸ਼ਿਲਪਾ ਸ਼ੈੱਟੀ ਨੇ ਮੁੰਨਵਾਏ ਸਨ ਅੱਧੇ ਸਿਰ ਦੇ ਵਾਲ

Reported by: PTC Punjabi Desk | Edited by: Rupinder Kaler  |  October 26th 2021 03:44 PM |  Updated: October 26th 2021 03:44 PM

ਇਹ ਮੰਨਤ ਪੂਰੀ ਕਰਨ ਲਈ ਸ਼ਿਲਪਾ ਸ਼ੈੱਟੀ ਨੇ ਮੁੰਨਵਾਏ ਸਨ ਅੱਧੇ ਸਿਰ ਦੇ ਵਾਲ

ਸ਼ਿਲਪਾ ਸ਼ੈੱਟੀ (shilpa-shetty) ਨੂੰ ਅਕਸਰ ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ । ਸ਼ਿਲਪਾ ਆਪਣੀ ਹਰ ਤਸਵੀਰ ਦੇ ਨਾਲ ਕੋਈ ਨਾ ਕੋਈ ਸੋਸ਼ਲ ਮੈਸੇਜ਼ ਵੀ ਦਿੰਦੀ ਹੈ ।ਕੁਝ ਦਿਨ ਪਹਿਲਾਂ ਸ਼ਿਲਪਾ ਨੇ ਆਪਣਾ ਨਵਾਂ ਹੇਅਰ ਸਟਾਈਲ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਸੀ । ਸ਼ਿਲਪਾ ਸ਼ੈੱਟੀ (shilpa-shetty)ਦੇ ਕੁਝ ਪ੍ਰਸ਼ੰਸਕਾਂ ਨੂੰ ਇਹ ਹੇਅਰ-ਸਟਾਈਲ ਪਸੰਦ ਆਇਆ ਸੀ ਤੇ ਕੁਝ ਨੇ ਇਸ ਨੂੰ ਨਾ ਪਸੰਦ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਨੇ ਆਪਣੇ ਵਾਲਾਂ ਦੇ ਹੇਠਲੇ ਹਿੱਸੇ ਦੀ ਕਟਿੰਗ ਕਰਵਾਈ ਹੈ, ਜਿਹੜਾ ਕਿ ਕੁਝ ਵੱਖਰਾ ਦਿਖਾਈ ਦਿੰਦਾ ਹੈ ।

Pic Courtesy: Instagram

ਹੋਰ ਪੜ੍ਹੋ :

ਅਰਸ਼ਦ ਵਾਰਸੀ ਦੀ ਫਿਲਮ ‘ਬੰਦਾ ਸਿੰਘ’ ਦਾ ਪੋਸਟਰ ਰਿਲੀਜ਼, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਰਦਾਰੀ ਲੁੱਕ

Shilpa-Shetty-pp-min Image From Instagram

ਸ਼ਿਲਪਾ (shilpa-shetty) ਨੇ ਇਸ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਵਾਲਾਂ ਦੇ ਹੇਠਲੇ ਹਿੱਸੇ ਨੂੰ ਇੱਕ ਝਟਕੇ ਵਿੱਚ ਕਟਵਾ ਦਿੰਦੀ ਹੈ । ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਤੇ ਇਸ ਤੇ ਕਈ ਤਰ੍ਹਾਂ ਦੀ ਚਰਚਾ ਵੀ ਹੋ ਰਹੀ ਹੈ । ਪਰ ਕੀ ਤੁਸੀਂ ਜਾਣਦੇ ਹੋ ਕਿ (shilpa-shetty) ਸ਼ਿਲਪਾ ਸ਼ੈੱਟੀ ਨੇ ਇਸ ਤਰ੍ਹਾਂ ਦਾ ਹੇਅਰ ਸਟਾਈਲ ਕਿਉਂ ਲਿਆ ।

ਇਸ ਦੀ ਖ਼ਬਰ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ । ਖ਼ਬਰਾਂ ਮੁਤਾਬਿਕ ਸ਼ਿਲਪਾ (shilpa-shetty) ਨੇ ਇਹ ਸਭ ਕੁਝ ਆਪਣੇ ਪਤੀ ਰਾਜ਼ ਕੁੰਦਰਾ ਲਈ ਕੀਤਾ ਸੀ । ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਸ਼ਿਲਪਾ ਸ਼ੈੱਟੀ (shilpa-shetty) ਨੇ ਮੰਨਤ ਮੰਗੀ ਸੀ ਕਿ ਜੇ ਰਾਜ ਕੁੰਦਰਾ ਨੂੰ ਅਸ਼ਲੀਲ ਵੀਡੀਓ ਮਾਮਲੇ ਵਿੱਚ ਜਮਾਨਤ ਮਿਲਦੀ ਹੈ ਤਾਂ ਉਹ ਆਪਣਾ ਅੱਧੇ ਸਿਰ ਦੇ ਵਾਲ ਕਟਵਾ ਲੈਣਗੇ । ਜਦੋਂ ਰਾਜ ਨੂੰ ਜਮਾਨਾਤ ਮਿਲੀ ਤਾਂ ਉਸ ਨੇ ਆਪਣੀ ਮੰਨਤ ਪੂਰੀ ਕੀਤੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network