ਗਿੱਪੀ ਗਰੇਵਾਲ ਦਾ ਟਾਈਟਲ ਗੀਤ "ਕੈਰੀ ਓਨ ਜੱਟਾ ੨" ਪਾ ਰਿਹਾ ਹੈ ਧਮਾਲਾਂ

Reported by: PTC Punjabi Desk | Edited by: Gourav Kochhar  |  April 18th 2018 11:45 AM |  Updated: April 18th 2018 11:45 AM

ਗਿੱਪੀ ਗਰੇਵਾਲ ਦਾ ਟਾਈਟਲ ਗੀਤ "ਕੈਰੀ ਓਨ ਜੱਟਾ ੨" ਪਾ ਰਿਹਾ ਹੈ ਧਮਾਲਾਂ

ਗਿੱਪੀ ਗਰੇਵਾਲ Gippy Grewal ਦੀ ਹੁਣ ਤੱਕ ਦੀ ਪਾਲੀਵੁੱਡ ‘ਚ ਸਭ ਤੋਂ ਵੱਧ ਪਸੰਦ ਕੀਤੀ ਗਈ ਕਾਮੇਡੀ ਫ਼ਿਲਮ ‘ਕੈਰੀ ਆਨ ਜੱਟਾ’ ਦਾ ਸੀਕੂਅਲ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ।

ਗਿੱਪੀ ਨੇ ਆਪਣੀ ਇਸ ਫ਼ਿਲਮ ਦਾ ਪਹਿਲਾ ਗੀਤ ਯਾਨੀ ਟਾਈਟਲ ਟ੍ਰੈਕ ਰਿਲੀਜ਼ ਕਰ ਦਿੱਤਾ ਹੈ। ਟਾਈਟਲ ਟ੍ਰੈਕ ਪੂਰੀ ਤਰ੍ਹਾਂ ਤੋਂ ਮਸਤੀ ਤੇ ਫਨ ਨਾਲ ਭਰਪੂਰ ਹੈ। ਗਾਣੇ ‘ਚ ਫ਼ਿਲਮ ਦੇ ਪਹਿਲੇ ਭਾਗ ਦੇ ਫੇਮਸ ਫਨੀ ਡਾਇਲੌਗਸ ਜਿਵੇਂ ‘ਗੰਦੀ ਔਲਾਦ, ਨਾ ਮਜ਼ਾ, ਨਾ ਸਵਾਦ’ ਨੂੰ ਇਸਤਮਾਲ ਕੀਤਾ ਗਿਆ ਹੈ।

carry on jatta 2

ਗਾਣੇ ‘ਚ ਸਾਰੀ ਟੀਮ ਨੇ ਬਲੈਕ ਤੇ ਗੋਲਡਨ ਕੱਪੜੇ ਪਾਈ ਹੋਏ ਹਨ ਜੋ ਗਾਣੇ ਨੂੰ ਵੱਖਰੀ ਜਿਹੀ ਲੁੱਕ ਦੇ ਰਹੀ ਹੈ। ਗਾਣੇ ਦੀ ਸ਼ੂਟਿੰਗ ਸਟੂਡੀਓ ‘ਚ ਹੀ ਕੀਤੀ ਗਈ ਹੈ। ਫ਼ਿਲਮ ਦੇ ਇਸ ਭਾਗ ‘ਚ ਕੁਝ ਹੋਰ ਨਵੇਂ ਚਿਹਰੇ ਵੀ ਸ਼ਾਮਲ ਹੋਏ ਹਨ। ਫ਼ਿਲਮ ‘ਚ ਸੋਨਮ ਬਾਜਵਾ ਤੇ ਗਿੱਪੀ ਗਰੇਵਾਲ Gippy Grewal ਮੁੱਖ ਕਿਰਦਾਰ ਨਿਭਾਉਣਗੇ | ਨਾਲ ਹੀ ਕਰਮਜੀਤ ਅਨਮੋਲ ਤੇ ਉਪਾਸਨਾ ਸਿੰਘ ਵੀ ਫ਼ਿਲਮ ‘ਚ ਨਜ਼ਰ ਆਉਣਗੇ। ਫ਼ਿਲਮ 1 ਜੂਨ, 2018 ਨੂੰ ਰਿਲੀਜ਼ ਹੋਵੇਗੀ।

ਦਸ ਦੇਈਏ ਕਿ ਫ਼ਿਲਮ ਦੇ ਮੇਕਰਸ ਨੇ ਇਸ ਫ਼ਿਲਮ ਦਾ ਤੀਜਾ ਪਾਰਟ ਵੀ ਬਣਾਉਣ ਦੀ ਸੋਚ ਲਈ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਇੱਕ ਵੀਡੀਓ ਦੇ ਨਾਲ ਕੈਪਸ਼ਨ ਵੀ ਦਿੱਤਾ ਗਿਆ ਹੈ

“Happy New Year in advance…. We have completed the shoot of Carry On Jatta 2 and now we’re announcing that we will start the shoot of Carry On Jatta 3 in the year 2019….till then enjoy the second installment of this comic caper…”.

ਫਿਲਹਾਲ ਤੁਸੀਂ ਅਜੇ ਇਸ ਫ਼ਿਲਮ ਦਾ ਟਾਈਟਲ ਟ੍ਰੈਕ ਦਾ ਆਨੰਦ ਲਓ |

https://www.youtube.com/watch?v=6l21a-M6jqo&feature=youtu.be

ਸਾਲ 2012 ਦੀ ਇਕ ਖ਼ਾਸ ਫ਼ਿਲਮ ਜਿਸਨੇ ਸਾਰੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਚੱਕਰਾਂ ਵਿਚ ਪਾ ਦਿੱਤਾ ਸੀ | ਆਪਣੀ ਬੇਹਤਰੀਨ ਕਾਮੇਡੀ ਨਾਲ ਹਰ ਇਕ ਪੰਜਾਬੀ ਦੇ ਦਿਲ ਵਿੱਚ ਇਕ ਵੱਖਰੀ ਜਗ੍ਹਾ ਬਣਾਉਣ ਵਾਲੀ ਫ਼ਿਲਮ ਕੈਰੀ ਓਨ ਜੱਟਾ Carry On Jatta 2 ਦਾ ਦੂਜਾ ਭਾਗ ਵੀ ਬਣ ਕੇ ਤਿਆਰ ਹੋ ਗਿਆ ਹੈ | ਜੀ ਹਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਫ਼ਿਲਮ ੧ ਜੂਨ ੨੦੧੮ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ |

carry on jatta 2


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network