ਕਰਵਾ ਚੌਥ 'ਤੇ ਸੋਲਾਂ ਸ਼ਿੰਗਾਰ 'ਚ ਇਨ੍ਹਾਂ ਵਸਤੂਆਂ ਦਾ ਰੱਖੋ ਖਾਸ ਖਿਆਲ
ਕਰਵਾ ਚੌਥ 'ਤੇ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਨੇ । ਇਹ ਤਿਉਹਾਰ ਦੇਸ਼ ਭਰ 'ਚ ਮਨਾਇਆ ਜਾਂਦਾ ਹੈ ।ਇਸ ਦਿਨ ਔਰਤਾਂ ਸੱਜ ਸੰਵਰ ਕੇ ਚੰਨ ਦੀ ਪੂਜਾ ਕਰਦੀਆਂ ਨੇ । ਕਰਵਾ ਚੌਥ 'ਤੇ ਸੋਲਾਂ ਸ਼ਿੰਗਾਰ ਦਾ ਵਿਸ਼ੇਸ਼ ਮਹੱਤਵ ਹੈ ।ਪੂਜਾ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਔਰਤਾਂ ਨੂੰ ਆਪਣਾ ਪੂਰਾ ਸ਼ਿੰਗਾਰ ਕਰਕੇ ਹੀ ਪੂਜਾ 'ਚ ਸ਼ਾਮਿਲ ਹੋਣਾ ਚਾਹੀਦਾ ਹੈ । ਪਰ ਆਪਣੇ ਸੋਲਾਂ ਸ਼ਿੰਗਾਰ 'ਚ ਔਰਤਾਂ ਨੂੰ ਹਰ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ।ਅੱਜ ਦੇ ਆਧੁਨਿਕ ਜ਼ਮਾਨੇ 'ਚ ਵਿਆਹੁਤਾ ਔਰਤਾਂ ਵਰਤ ਰੱਖਣ ਵੇਲੇ ਆਮ ਤੌਰ 'ਤੇ ਇਨ੍ਹਾਂ ਗੱਲਾਂ ਦਾ ਖਾਸ ਖਿਆਲ ਕਰਨਾ ਚਾਹੀਦਾ ਹੈ ਅਤੇ ਪੂਰਾ ਸੋਲਾਂ ਸ਼ਿੰਗਾਰ ਕਰਕੇ ਹੀ ਵਰਤ ਲਈ ਰੱਖੀ ਪੂਜਾ 'ਚ ਸ਼ਾਮਿਲ ਹੋਣਾ ਚਾਹੀਦਾ ਹੈ।
ਹੋਰ ਵੇਖੋ : ਜਾਣੋ ਕਿਉਂ ਜਰੂਰੀ ਹੈ ਕਰਵਾ ਚੌਥ ਦਾ ਵਰਤ ਇਕ ਸੁਹਾਗਣ ਲਈ
solaha shingar
ਮੰਗਲਸੂਤਰ,ਟਿੱਕਾ,ਬਿੰਦੀ ,ਸਿੰਦੂਰ ਲਗਾਉਣਾ ਬੇਹੱਦ ਜ਼ਰੂਰੀ ਹੈ ।ਇਸ ਦੇ ਨਾਲ ਹੀ ਕੱਜਲ ਜੋ ਕਿ ਨਜ਼ਰ ਤੋਂ ਬਚਾਉਂਦਾ ਹੈ ਉਹ ਵੀ ਲਗਾਉਣਾ ਚਾਹੀਦਾ ਹੈ । ਨੱਕ 'ਚ ਪਾਈ ਜਾਣ ਵਾਲੀ ਨੱਥ ਵੀ ਸੋਲਾਂ ਸ਼ਿੰਗਾਰ 'ਚ ਸ਼ਾਮਿਲ ਹੈ ।ਗੱਲ ਕਰਵਾ ਚੌਥ ਦੀ ਹੋਵੇ ਤਾਂ ਫਿਰ ਮਹਿੰਦੀ ਨੂੰ ਅੱਖੋਂ ਪਰੋਖੇ ਕਿਵੇਂ ਕੀਤਾ ਜਾ ਸਕਦਾ ਹੈ । ਮਹਿੰਦੀ ਹੱਥਾਂ 'ਤੇ ਲਗਾਉਣਾ ਬੇਹੱਦ ਜ਼ਰੂਰੀ ਹੈ ਅਤੇ ਕੱਚ ਦੀਆਂ ਲਾਲ ਅਤੇ ਹਰੇ ਰੰਗ ਦੀਆਂ ਚੂੜੀਆਂ ਵੀ ਇਸ ਸੋਲਾਂ ਸ਼ਿੰਗਾਰ 'ਚ ਸ਼ਾਮਿਲ ਹਨ । ਲਾਲ ਰੰਗ ਦੇ ਕੱਪੜੇ ਪਾਉਣੇ ਵੀ ਇਸ ਵਰਤ 'ਚ ਸੋਲਾਂ ਸ਼ਿੰਗਾਰ ਦਾ ਮੁੱਖ ਹਿੱੱਸਾ ਹਨ । ਇਸ ਲਈ ਤੁਸੀਂ ਵੀ ਜੇ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱੱਖਿਓ ।
karva-chouth
ਹੋਰ ਵੇਖੋ : ਇਸ ਵਾਰ ਦਾ ਕਰਵਾ ਚੌਥ ਹੈ ਬੇਹੱਦ ਖਾਸ ,27 ਸਾਲ ਬਾਅਦ ਬਣ ਰਿਹਾ ਸ਼ੁਭ ਸੰਯੋਗ
karva-chouth..
ਔਰਤਾਂ ਵੱਲੋਂ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਸਤਾਈ ਅਕਤੂਬਰ ਨੂੰ ਮਨਾਇਆ ਜਾਵੇਗਾ । ਪਰ ਇਸ ਵਾਰ ਦਾ ਕਰਵਾ ਚੌਥ ਪਹਿਲਾਂ ਦੇ ਕਰਵਾ ਚੌਥ ਤੋਂ ਵੱਖ ਅਤੇ ਥੋੜਾ ਖਾਸ ਵੀ ਹੈ । ਕਿਉਂਕਿ ਇਸ ਵਾਰ ਬਣ ਰਿਹਾ ਹੈ ਅੰਮ੍ਰਿਤ ਸਿੱਧੀ ਅਤੇ ਸਵਾਰਥ ਸਿੱਧੀ ਯੋਗ । ਜੋਤਿਸ਼ ਜਾਣਕਾਰਾਂ ਦੇ ਮੁਤਾਬਕ ਇਹ ਯੋਗ ਸਤਾਈ ਸਾਲ ਬਾਅਦ ਬਣ ਰਿਹਾ ਹੈ ਅਤੇ ਇਹ ਦੁਰਲਭ ਸੰਯੋਗ ਇਸ ਵਾਰ ਕਰਵਾ ਚੌਥ ਦੇ ਵਰਤ ਨੂੰ ਬੇਹੱਦ ਖਾਸ ਬਣਾ ਦੇਵੇਗਾ ।
ਵਰਤ ਰੱਖਣ ਲਈ ਇਹ ਦਿਨ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ । ਕਿਉਂਕਿ ਇਹ ਸੰਯੋਗ ਪੂਰੇ ਸਤਾਈ ਸਾਲ ਬਾਅਦ ਬਣ ਰਿਹਾ ਹੈ ।ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦਿਨ ਦਾ ਮਹੂਰਤ। ਉਂਝ ਤਾਂ ਔਰਤਾਂ ਪੂਰਾ ਦਿਨ ਵਰਤ ਰੱਖਦੀਆਂ ਨੇ ਅਤੇ ਰਾਤ ਨੂੰ ਚੰਨ ਨੂੰ ਵੇਖ ਕੇ ਉਸ ਨੂੰ ਅਰਘ ਦੇ ਕੇ ਹੀ ਵਰਤ ਖੋਲਦੀਆਂ ਨੇ । ਕਰਵਾ ਚੌਥ ਪੂਜਨ ਦਾ ਮਹੂਰਤ ਪੰਜ ਵੱਜ ਕੇ ਚਾਲੀ ਮਿੰਟ ਤੋਂ ਲੈ ਕੇ ਛੇ ਵੱਜ ਕੇ ਸੰਤਾਲੀ ਮਿੰਟ ਤੱਕ ਹੈ ਅਤੇ ਚੰਦਰਮਾ ਦੇ ਚੜਨ ਦਾ ਸਮਾਂ ਸੱਤ ਵੱਜ ਕੇ ਪਚਵੰਜਾ ਮਿੰਟ ਹੈ ।