ਟਿਕਟੌਕ ਸਟਾਰ ਕਿਲੀ ਪੌਲ ਨੇ ਹੁਣ ਇਸ ਪੰਜਾਬੀ ਗੀਤ ‘ਤੇ ਬਣਾਇਆ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  September 13th 2022 10:53 AM |  Updated: September 13th 2022 10:57 AM

ਟਿਕਟੌਕ ਸਟਾਰ ਕਿਲੀ ਪੌਲ ਨੇ ਹੁਣ ਇਸ ਪੰਜਾਬੀ ਗੀਤ ‘ਤੇ ਬਣਾਇਆ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਪੰਜਾਬੀ ਗੀਤਾਂ ਦੀ ਦੇਸ਼ ਦੁਨੀਆ ‘ਚ ਧੁਮ ਹੈ । ਵਿਦੇਸ਼ੀ ਵੀ ਪੰਜਾਬੀ ਗੀਤਾਂ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ । ਅਫਰੀਕੀ ਮੂਲ ਦਾ ਕਿਲੀ ਪੌਲ (Kili Paul) ਵੀ ਆਪਣੀ ਭੈਣ ਦੇ ਨਾਲ ਅਕਸਰ ਪੰਜਾਬੀ ਗੀਤਾਂ ‘ਤੇ ਵੀਡੀਓ ਬਣਾਉਂਦਾ ਦਿਖਾਈ ਦਿੰਦਾ ਹੈ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

Kili Paul grooves to Bhool Bhulaiyaa 2's title track, Kartik Aaryan calls him 'Kili Baba' Image Source: instagram

ਹੋਰ ਪੜ੍ਹੋ : 17 ਸਾਲ ਦੀ ਧੀ ਅਤੇ ਪਤਨੀ ਬਾਰੇ ਅਦਾਕਾਰ ਸਲਮਾਨ ਖ਼ਾਨ ਨੇ ਤੋੜੀ ਚੁੱਪ, ਜਾਣੋ ਪੂਰੀ ਖ਼ਬਰ

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਲੀ ਪੌਲ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਉਹ ਪੰਜਾਬੀ ‘ਤੇਰਾ ਨਸ਼ਾ’ ਤੇ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਵੀ ਕਿੱਲੀ ਪੌਲ ਕਈ ਪੰਜਾਬੀ ਗੀਤਾਂ 'ਤੇ ਵੀਡੀਓ ਬਣਾ ਚੁੱਕੇ ਹਨ ।

Kili Paul grooves to Bhool Bhulaiyaa 2's title track, Kartik Aaryan calls him 'Kili Baba' Image Source: instagram

ਹੋਰ ਪੜ੍ਹੋ : ਅਦਾਕਾਰਾ ਪ੍ਰਮਿੰਦਰ ਗਿੱਲ ਦੀ ਧੀ ਦਾ ਹੋਇਆ ਵਿਆਹ, ਅਦਾਕਾਰਾ ਨੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਕਿਲੀ ਪੌਲ ਦੇ ਵੱਲੋਂ ਬਣਾਏ ਗਏ ਵੀਡੀਓ ਸੋਸ਼ਲ ਮੀਡੀਆ 'ਤੇ ਪਸੰਦ ਕੀਤੇ ਜਾਂਦੇ ਹਨ ।ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੇ ਡਾਇਲੌਗ ਦੇ ਨਾਲ ਨਾਲ ਕਈ ਗੀਤਾਂ ‘ਤੇ ਵੀ ਵੀਡੀਓ ਬਣਾ ਚੁੱਕੇ ਹਨ । ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ।

Internet sensation Kili Paul 'attacked' by knife, beaten by sticks Image Source: Instagram

ਜੋ ਕਿ ਅਕਸਰ ਸੁਰਖੀਆਂ ਦਾ ਕਾਰਨ ਬਣਦਾ ਹੈ । ਅਫਰੀਕੀ ਮੂਲ ਦਾ ਕਿਲੀ ਪੌਲ ਵੀ ਉਨ੍ਹਾਂ ਵਿੱਚੋਂ ਹੀ ਇੱਕ ਹੈ । ਜਿਸ ਨੇ ਬਾਲੀਵੁੱਡ ਦੇ ਨਾਲ-ਨਾਲ ਕਈ ਪੰਜਾਬੀ ਗੀਤਾਂ ‘ਤੇ ਵੀਡੀਓ ਬਣਾਏ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਵੀਡੀਓ ਉਸ ਦੇ ਵਾਇਰਲ ਹੋ ਚੁੱਕੇ ਹਨ ।

 

View this post on Instagram

 

A post shared by Kili Paul (@kili_paul)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network