ਟਿਕ ਟੋਕ ਨੇ ਏਕਤਾ ਦੀ ਬਦਲੀ ਜ਼ਿੰਦਗੀ, ਧਰਮਿੰਦਰ ਦੀ ਫ਼ਿਲਮ 'ਚ ਇਸ ਤਰ੍ਹਾਂ ਹੋਈ ਐਂਟਰੀ
ਸੋਸ਼ਲ ਮੀਡੀਆ ਅਜਿਹਾ ਪਲੈਟਫਾਰਮ ਹੈ ਜਿਸ ਨਾਲ ਕਈ ਲੋਕ ਰਾਤੋ ਰਾਤ ਸਟਾਰ ਬਣੇ ਹਨ । ਅਜਿਹਾ ਹੀ ਕੁਝ ਹੋਇਆ ਹੈ ਟਿੱਕ ਟਾਕ ਵੀਡੀਓ ਦੀ ਸਟਾਰ ਏਕਤਾ ਜੈਨ ਦੇ ਨਾਲ । ਹਾਲ ਹੀ ਵਿੱਚ ਏਕਤਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ , ਇਸ ਵੀਡੀਓ ਵਿੱਚ ਬਾਲੀਵੁੱਡ ਐਕਟਰ ਧਰਮਿੰਦਰ ਵੀ ਨਜ਼ਰ ਆ ਰਹੇ ਹਨ । ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਏਕਤਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ।
https://www.instagram.com/p/BzUtWh8ANBo/
ਏਕਤਾ ਨੇ ਲਿਖਿਆ ਹੈ ਕਿ 'ਸੀਨੀਅਰ ਅਦਾਕਾਰ ਧਰਮਿੰਦਰ ਨਾਲ ਉਸ ਦੀ ਇੱਕ ਵਾਰ ਫਿਰ ਮੁਲਾਕਾਤ ਹੋਈ ਹੈ, ਉਹਨਾਂ ਦੀ ਮੁਲਾਕਾਤ ਉਸ ਵਿੱਚ ਊਰਜਾ ਭਰ ਦਿੰਦੀ ਹੈ ।' ਤੁਹਾਨੂੰ ਦੱਸ ਦਿੰਦੇ ਹਾਂ ਕਿ ਏਕਤਾ ਛੇਤੀ ਹੀ ਧਰਮਿੰਦਰ ਦੀ ਫ਼ਿਲਮ ਖਲੀ ਬਲੀ ਰਾਹੀਂ ਬਾਲਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ ।
https://www.instagram.com/p/BzPx8PdgSH9/
ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਮਨੋਜ਼ ਸ਼ਰਮਾ ਹਨ। ਫ਼ਿਲਮ ਦੀ ਸ਼ੂਟਿੰਗ ਮੁੰਬਈ ਤੇ ਲਖਨਊ ਵਿੱਚ ਹੋਵੇਗੀ। ਫ਼ਿਲਮ ਵਿੱਚ ਧਰਮਿੰਦਰ, ਮਧੂ ਸਿੰਘ, ਕਾਇਨਾਤ ਅਰੋੜਾ, ਰਜਨੀਸ਼ ਦੁੱਗਲ, ਰਾਜਪਾਲ ਯਾਦਵ ਸਮੇਤ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ । ਏਕਤਾ ਇੱਕ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਕੋਰੀਓਗ੍ਰਾਫਰ ਤੇ ਡਬਿੰਗ ਆਰਟਿਸਟ ਵੀ ਹੈ ।
https://www.instagram.com/p/BzGm8uvAhJx/
ਏਕਤਾ ਟਿਕਟਾਕ ਐਪ ਤੇ ਕਾਫੀ ਪਾਪੂਲਰ ਹੈ, ਉਸ ਦੇ ਚਾਰ ਲੱਖ ਫਾਲੋਵਰ ਹਨ ।ਮੰਨਿਆ ਜਾ ਰਿਹਾ ਹੈ ਕਿ ਉਸ ਦੀ ਪਾਪੂਲੈਰਿਟੀ ਨੂੰ ਦੇਖਕੇ ਹੀ ਫ਼ਿਲਮ 'ਚ ਉਸ ਦੀ ਐਂਟਰੀ ਹੋਈ ਹੈ ।