ਬਾਲੀਵੁੱਡ ਦੇ ਕੋਰੀਓਗ੍ਰਾਫਰ ਟੇਰੇਂਸ ਨੇ ਟਿੱਕ ਟੌਕ ਵਾਲੇ ਮੁੰਡੇ ਦੀ ਇਸ ਤਰ੍ਹਾਂ ਬਦਲੀ ਕਿਸਮਤ …!
ਏਨੀਂ ਦਿਨੀਂ ਟਿੱਕ ਟੌਕ ਤੇ ਦੀਪਕ ਸਿੰਘਾੜ ਨਾਂਅ ਦੇ ਇੱਕ ਮੁੰਡੇ ਦੀ ਡਾਂਸ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਹ ਵੀਡੀਓ ਏਨੀਆਂ ਵਾਇਰਲ ਹੋ ਰਹੀਆਂ ਹਨ ਕਿ ਕੁਝ ਵੀਡੀਓ ਸੈਲੀਬ੍ਰਿਟੀ ਕੋਲ ਵੀ ਪਹੁੰਚ ਗਈਆਂ ਹਨ । ਸੈਲੀਬ੍ਰਿਟੀ ਵੀ ਉਸ ਦੇ ਨਾਲ ਮਿਲਕੇ ਵੀਡੀਓ ਬਨਾਉਣ ਲੱਗੇ ਹਨ ਤੇ ਉਸ ਦੇ ਡਾਂਸ ਦੀ ਤਾਰੀਫ ਕਰ ਰਹੇ ਹਨ । ਪਰ ਬਾਲੀਵੁੱਡ ਕੋਰੀਓਗ੍ਰਾਫਰ ਟੇਰੇਂਸ ਨੇ ਇਸ ਮੁੰਡੇ ਨੂੰ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਦਿੱਤਾ ਹੈ ।
ਦਰਅਸਲ ਜਿਸ ਮੁੰਡੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦਾ ਅਸਲ ਨਾਂਅ ਦੀਪਕ ਸਿੰਘਾੜ ਨਹੀਂ ਹੈ । ਇਸ ਮੁੰਡੇ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ । ਇਹ ਮੁੰਡਾ ਮੱਧ ਪ੍ਰਦੇਸ਼ ਵਿੱਚ ਆਪਣੀ ਮਾਂ ਨਾਲ ਰਹਿੰਦਾ ਹੈ ।ਇਸ ਮੁੰਡੇ ਨੂੰ ਦੀਪਕ ਸਿੰਘਾੜ ਨਾਂਅ ਦੇ ਮੁੰਡੇ ਨੇ ਡਾਂਸ ਕਰਦੇ ਹੋਏ ਦੇਖ ਲਿਆ ।
Watch on TikTok
ਦੀਪਕ ਨੇ ਇਸ ਮੁੰਡੇ ਦਾ ਡਾਂਸ ਵੀਡੀਓ ਬਣਾ ਕੇ ਟਿੱਕ ਟੌਕ ਤੇ ਪਾ ਦਿੱਤਾ । ਵੀਡੀਓ ਖੂਬ ਵਾਇਰਲ ਹੋ ਗਿਆ ਤੇ ਦੀਪਕ ਹਰ ਰੋਜ਼ ਇਸ ਮੁੰਡੇ ਦਾ ਇੱਕ ਵੀਡੀਓ ਬਣਾਉਂਦਾ ਤੇ ਉਸ ਨੂੰ ਆਪਣੇ ਟਿੱਕ ਟੌਕ ਅਕਾਊਂਟ ਤੇ ਅਪਲੋਡ ਕਰ ਦਿੰਦਾ ਹੈ । ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹ ਵੀਡੀਓ ਦੇਖਿਆ ਉਹਨਾਂ ਨੂੰ ਲੱਗਿਆ ਕਿ ਡਾਂਸ ਵਾਲਾ ਮੁੰਡਾ ਦੀਪਕ ਹੈ ।
Watch on TikTok
ਪਰ ਇੱਕ ਵੀਡੀਓ ਵਿੱਚ ਇਹ ਮੁੰਡਾ ਖੁਦ ਕਹਿੰਦਾ ਹੈ ਕਿ ਉਸ ਦਾ ਨਾਂਅ ਦੀਪਕ ਨਹੀਂ ਉਦੇ ਸਿੰਘ ਹੈ । ਉਦੇ ਦੀਆਂ ਵੀਡੀਓ ਹਰ ਇੱਕ ਨੂੰ ਪਸੰਦ ਆ ਰਹੀਆਂ ਹਨ । ਪਰ ਟੇਰੇਂਸ ਨੇ ਉਸ ਨੂੰ ਇੱਕ ਡਾਂਸ ਸ਼ੋਅ ਵਿੱਚ ਆਡੀਸ਼ਨ ਦੇਣ ਦਾ ਆਫਰ ਦਿੱਤਾ ਹੈ । ਇਹ ਡਾਂਸ ਸ਼ੋਅ ਇੱਕ ਨਿੱਜੀ ਚੈਨਲ ’ਤੇ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ । ਹੁਣ ਕਿਸਮਤ ਦੇ ਸਿਤਾਰੇ ਉਦੇ ਦਾ ਸਾਥ ਦਿੰਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ।
Watch on TikTok