ਨੂਰ ਤੇ ਸੰਦੀਪ ਤੂਰ ਦਾ ਟਿਕ ਟੌਕ ਬੈਨ ਹੋਣ ਤੋਂ ਬਾਅਦ ਮਜ਼ਾਕ ਕਰਨ ਵਾਲਿਆਂ ਨੂੰ ਤੂਰ ਨੇ ਲਾਈਵ ਹੋ ਕੇ ਲਗਾਈ ਕਲਾਸ, ਦੇਖੋ ਵੀਡੀਓ
ਭਾਰਤ ਸਰਕਾਰ ਵੱਲੋਂ TIK TOK ਬੈਨ ਤੋਂ ਬਾਅਦ ਕਈ ਲੋਕ ਟਿਕਟੌਕ ਸਟਾਰ ਨੂਰ ਤੇ ਸੰਦੀਪ ਤੂਰ ਮਜ਼ਾਕ ਬਣਾਇਆ ਜਾ ਰਿਹਾ ਹੈ । ਜਿਸ ਕਰਕੇ ਸੰਦੀਪ ਤੂਰ ਨੇ ਫੇਸਬੁਕ ਲਾਈਵ ਹੋ ਕੇ ਉਨ੍ਹਾਂ ਲੋਕਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ ।
ਸੰਦੀਪ ਤੂਰ ਨੇ ਦੱਸਿਆ ਕਿ 20 ਦਿਨਾਂ ‘ਚ ਬਾਬੇ ਦੇ ਕਿਰਪਾ ਦੇ ਨਾਲ ਬੱਚੇ ਨੂਰ ਦਾ ਪੱਕਾ ਘਰ ਬਣ ਗਿਆ ਹੈ । ਉਨ੍ਹਾਂ ਲੋਕਾਂ ਦੀ ਕਲਾਸ ਲਗਾਈ ਜੋ ਕਿ ਘਰ ਰਹਿੰਦੇ ਨੇ ਤੇ ਦੂਜਿਆਂ ਦੀ ਕਾਮਯਾਬੀ ‘ਤੇ ਸੜਦੇ ਨੇ । ਉਹੀ ਬੋਲਦੇ ਜੋ ਆਪ ਕੁਝ ਨਹੀਂ ਕਰਦੇ ।
ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਉਹ ਨਵੀਂ ਵੀਡੀਓ ਲੈ ਕੇ ਆਉਣਗੇ । ਨਵੀਂ ਵੀਡੀਓਜ਼ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਨਗੇ। ਨੂਰ ਨੇ ਆਪਣੀ ਹਾਸਿਆਂ ਦੀ ਗੱਲਾਂ ਦੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ । ਨੂਰ ਨੂੰ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀ ਬਹੁਤ ਪਿਆਰ ਕਰਦੇ ਹੁੰਦੇ ਨੇ ।